View Details << Back

ਕਿਚਨ ਗਾਰਡਨ ਦੀ ਸੁਰੂਆਤ ਕੀਤੀ
ਬੂਟੇ ਲਾ ਕੇ ਕੀਤੀ ਸੁਰੂਆਤ

ਸੰਗਰੂਰ (ਮਾਲਵਾ ਬਿਓੂਰੋ) ਪੰਜਾਬ ਸਰਕਾਰ ਅਤੇ ਪੰਜਾਬ ਮਿਡ ਡੇ ਮੀਲ ਸੁਸਾਇਟੀ ਸਕੀਮ ਅਧੀਨ ਹਰੇਕ ਸਕੂਲ ਨੂੰ ਨਿਊਟ੍ਰੀਸ਼ਨ ਗਾਰਡਨ ਸਥਾਪਿਤ ਕਰਨ ਦੇ ਉਦੇਸ਼ ਸਦਕਾ ਅੱਜ ਸਰਕਾਰੀ ਮਿਡਲ ਸਕੂਲ ਢੰਡੋਲੀ ਕਲਾਂ ਵਿਖੇ ਸਕੂਲ ਕਿਚਨ ਗਾਰਡਨ ਦੀ ਸ਼ੁਰੁਆਤ ਕੀਤੀ ਗਈ ਜਿਸ ਵਿਚ ਉਚੇਰੇ ਤੌਰ ਤੇ ਪਿੰਡ ਦੇ ਨੰਬਰਦਾਰ ਸਰਦਾਰ ਦਰਸ਼ਨ ਸਿੰਘ ਨੇ ਬੂਟੇ ਲਗਵਾ ਕੇ ਸਰਕਾਰ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਉਨ੍ਹਾਂ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਸਰਕਾਰੀ ਮਿਡਲ ਸਕੂਲ ਢੰਡੋਲੀਕਲਾਂ ਦੇ ਹਰੇਕ ਅਧਿਆਪਕ ਹਰ ਵਕਤ ਸਕੂਲ ਦੇ ਹਰ ਪੱਖੋਂ ਵਿਕਾਸ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹਨ ਉਨ੍ਹਾਂ ਆਪਣੇ ਸੰਦੇਸ਼ ਵਿੱਚ ਦੱਸਿਆ ਸਕੂਲ ਦੇ ਨਿਊਟ੍ਰੀਸ਼ਨ ਗਾਰਡਨ ਵਿੱਚ ਵੱਖ ਵੱਖ ਮੈਡੀਕਲ ਪੌਦੇ ਜਿਵੇਂ ਆਂਵਲਾ ਤੁਲਸੀ ਕੜੀ ਪੱਤਾ ਸਬਜ਼ੀਆਂ ਕੱਦੂ ਟਮਾਟਰ ਮਿਰਚਾਂ ਫੁੱਲਾਂ ਦੇ ਬੂਟੇ ਚੀਕੂ ਅਮਰੂਦ ਕਿੰਨੂ ਆਦਿ ਲਗਵਾਏ ਗਏ ਹਨ ਜਿਸ ਦਾ ਫ਼ਾਇਦਾ ਸਕੂਲ ਦੇ ਵਿਚ ਪੜ੍ਹਦੇ ਵਿਦਿਆਰਥੀਆਂ ਵੱਲੋਂ ਲਿਆ ਜਾਵੇਗਾ ਇਸ ਮੌਕੇ ਸਕੂਲ ਦੇ ਸਾਇੰਸ ਮਾਸਟਰ ਸ੍ਰੀ ਅਤੁਲ ਗੁਪਤਾ ਨੇ ਵਿਦਿਆਰਥੀਆਂ ਨੂੰ ਜਾਗ੍ਰਿਤ ਕੀਤਾ ਸਕੂਲ ਦੇ ਸਮਾਜਿਕ ਵਿਸ਼ੇ ਦੇ ਅਧਿਆਪਕ ਸਦਾ ਰਾਜਵੀਰ ਸਿੰਘ ਨੇ ਇਨ੍ਹਾਂ ਕਿਚਨ ਗਾਰਡਨ ਵਿਚ ਲਗਾਏ ਬੂਟਿਆਂ ਨਾਲ ਹੋਏ ਵਾਤਾਵਰਣ ਨੂੰ ਕੋਈ ਫ਼ਾਇਦੇ ਦਾ ਚਾਨਣ ਪਾਇਆ ਇਸ ਮੌਕੇ ਸਕੂਲ ਇੰਚਾਰਜ ਸਰਦਾਰ ਜਗਦੀਪ ਸਿੰਘ ਅਤੇ ਮੈਡਮ ਸੁਨੀਤਾ ਰਾਣੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਇਨ੍ਹਾਂ ਬੂਟਿਆਂ ਦੀ ਕਿਚਨ ਗਾਰਡਨ ਦੀ ਸਾਂਭ ਸੰਭਾਲ ਕਰਨਗੇ ਇਸ ਮੌਕੇ ਸਕੂਲ ਦੇ ਮਿੱਡ ਡੇ ਮੀਲ ਇੰਚਾਰਜ਼ ਸਰਦਾਰ ਜਸਵਿੰਦਰ ਸਿੰਘ ਜੀ ਨੇ ਸਾਰੇ ਪਿੰਡ ਵਾਸੀਆਂ ਦਾ ਮਨਰੇਗਾ ਮਜ਼ਦੂਰਾਂ ਦਾ ਧੰਨਵਾਦ ਕੀਤਾ

   
  
  ਮਨੋਰੰਜਨ


  LATEST UPDATES











  Advertisements