ਮਨੋਰੰਜਨ
ਲਾਈਫ ਸਟਾਈਲ
ਵਪਾਰਕ
ਖੇਡ
ਸਿਹਤ ਦਰਪਣ
ਰਾਜਨੀਤੀ
ਧਰਮ
ਸੰਪਾਦਕੀ/ਲੇਖ
ਸਮਾਜ
ਬਾਲ ਸੰਸਾਰ
ਨਾਰੀ,ਘਰ ਸੰਸਾਰ
Facebook
YouTube
MALWA MV TV
Home
Punjab
India
International
Be a Reporter
Videos
Blogs
Contact Us
Login
View Details
<< Back
ਕਿਸਾਨੀ ਧਰਨੇ 170 ਵੇ ਦਿਨ ਵੀ ਜਾਰੀ
ਪਾਸ ਕੀਤੇ ਕਾਨੂੰਨ ਵਾਪਸੀ ਤੱਕ ਜਾਰੀ ਰਹੇਗਾ ਸੰਘਰਸ਼ :ਕਿਸਾਨ ਆਗੂ
ਭਵਾਨੀਗੜ੍ਹ 20 ਮਾਰਚ (ਗੁਰਵਿੰਦਰ ਸਿੰਘ ਰੋਮੀ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਵੱਲੋਂ ਟੋਲ ਪਲਾਜ਼ਾ ਕਾਲਾਝਾੜ ਵਿਖੇ ਅਤੇ ਰਿਲਾਇੰਸ ਪੰਪ ਬਾਲਦ ਕਲਾਂ ਵਿਖੇ ਬਲਾਕ ਪ੍ਰਧਾਨ ਅਜੈਬ ਸਿੰਘ ਲਖੇਆਲ ਦੀ ਅਗਵਾਈ ਹੇਠ ਧਰਨੇ 170 ਵੇ ਦਿਨ ਵੀ ਜਾਰੀ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਭਾਜਪਾ ਦੀ ਮੋਦੀ ਹਕੂਮਤ ਨੇ 5 ਜੂਨ 2020 ਨੂੰ ਬਿਲਾਂ ਨੂੰ ਕਾਨੂੰਨੀ ਜਾਮਾ ਪਹਿਨਾਇਆ । ਆਗੂਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਦੋ ਕਾਲੇ ਬਿੱਲ ਜਿਵੇਂ ਕਿ ਬਿਜਲੀ ਬਿਲ 2020 ਅਤੇ ਪ੍ਰਦੂਸ਼ਣ ਸੰਬੰਧੀ ਬਿਲ ਸਰਕਾਰ ਆਪਣੇ ਪਾਸ ਰੱਖੀ ਬੈਠੀ ਹੈ । ਇਹ ਤਿੰਨੇ ਕਾਲੇ ਕਾਨੂੰਨ ਜਿੱਥੇ ਖੇਤੀਬਾੜੀ ਦੀ ਆਰਥਿਕਤਾ ਨੂੰ ਤਬਾਹ ਕਰਨਗੇ ਮਿਹਨਤ ਕਰਨ ਵਾਲੇ ਲੋਕਾਂ ਦਾ ਸੱਤਿਆਨਾਸ ਕਰਨਗੇ । ਇਥੇ ਦੱਸਣਾ ਬਣਦਾ ਹੈ ਕਿ 1991 ਵੇਲੇ ਨਰਸਿਮ੍ਹਾ ਰਾਓ ਪ੍ਰਧਾਨ ਮੰਤਰੀ ਅਤੇ ਮਨਮੋਹਨ ਸਿੰਘ ਮੋਜੂਦਾ ਵਿੱਤ ਮੰਤਰੀ WTO ਦੀਆਂ ਨੀਤੀਆਂ ਤੇ ਹਸਤਾਖਰ ਕਰਕੇ ਆਏ ਸਨ । ਅਸਲ ਵਿਚ ਮੋਕੇ ਦੀ ਸਰਕਾਰ ਪਹਿਲੇ ਕਾਨੂੰਨਾਂ ਰਾਹੀਂ ਫਸਲਾਂ ਦੀ ਸਰਕਾਰੀ ਖਰੀਦ ਬੰਦ ਕਰਨ ਜਾ ਰਹੀਆਂ ਹਨ । ਦੂਜਾ ਕਾਨੂੰਨਾਂ ਰਾਹੀਂ ਠੇਕਾ ਨੀਤੀ ਸ਼ੁਰੂ ਕਰ ਰਹੀਆਂ ਹਨ । ਤੀਜਾ ਕਾਨੂੰਨ ਜਰੂਰੀ ਵਸਤਾਂ ਨੂੰ ਸਟੋਰ ਕਰਨਾ ਦੱਸਦਾ ਹੈ ਕਿ ਕਾਰਪੋਰੇਟ ਘਰਾਣੇ ਅਨਾਜ, ਫਲਾਂ, ਸਬਜੀਆਂ ਆਦਿ ਨੂੰ ਆਪਣੇ ਕਬਜੇ ਹੇਠ ਜਮ੍ਹਾ ਕਰਨਗੀਆਂ । ਇਸ ਕਾਨੂੰਨ ਨਾਲ ਜਦੋਂ ਮਰਜੀ ਨਕਲੀ ਥੁੜ ਅਤੇ ਨਕਲੀ ਬਹੁਤਾਤ ਪੈਦਾ ਕਰਕੇ ਮਿਹਨਤੀ ਲੋਕਾਂ ਦਾ ਖੂਨ ਨਿਚੋੜੀਆ ਜਾ ਸਕਦਾ ਹੈ। ਬਿਜਲੀ ਐਕਟ 2020 ਵੀ ਇਹ ਸਾਫ ਕਰਦਾ ਹੈ ਕਿ ਮਿਹਨਤੀ ਲੋਕਾਂ ਨੂੰ ਮੋਤ ਦੇ ਘਾਟ ਉਤਾਰਨਾ ਹੈ । ਅਸਲ ਵਿਚ ਇਹ ਕਾਨੂੰਨ ਇਹ ਦੱਸ ਰਹੇ ਹਨ ਕਿ ਕਿਸਾਨਾਂ ਦੀ ਜਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣੀ ਹੈ ।ਆਗੂਆਂ ਨੇ ਕਿਹਾ ਕਿ ਤਿੰਨੇ ਕਾਨੂੰਨ ਅਤੇ ਦੋਨੋਂ ਬਿਲ ਖਤਮ ਹੋਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਜਥੇਬੰਦੀ ਦੇ ਹੁਕਮਾਂ ਅਨੁਸਾਰ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ |ਇਸ ਮੌਕੇ ਆਗੂਆਂ ਅਤੇ ਬੁਲਾਰਿਆਂ ਵੱਲੋਂ ਸ਼ਹੀਦ-ਏ - ਆਜ਼ਮ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ 21 ਤਾਰੀਕ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਸੁਨਾਮ ਵਿਖੇ ਹੋਣ ਵਾਲੀ ਨੌਜਵਾਨ ਕਾਨਫਰੰਸ ਵਿਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਸ਼ਾਮਿਲ ਹੋਣ ਲਈ ਕਿਹਾ ਗਿਆ |ਇਸ ਮੌਕੇ ਨਵਜੋਤ ਕੌਰ ਚੰਨੋ, ਸੁਖਦੇਵ ਸਿੰਘ ਘਰਾਚੋਂ, ਮੇਵਾ ਸਿੰਘ ਕਾਲਝਾੜ ਆਦਿ ਵੀ ਹਾਜਿਰ ਸਨ |
ਮਨੋਰੰਜਨ
LATEST UPDATES
ਸਾਬਕਾ ਚੇਅਰਮੈਨ ਵਰਿੰਦਰ ਪੰਨਵਾਂ ਨੂੰ ਸਦਮਾ ਮਾਤਾ ਜੀ ਦਾ ਹੋਇਆ ਦਿਹਾਂਤ
ਭਵਾਨੀਗੜ (ਯੁਵਰਾਜ ਹਸਨ)ਬਲਾਕ ਸੰਮਤੀ ਭਵਾਨੀਗੜ ਦੇ ਸਾਬਕਾ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵਰਿੰਦਰ ਪੰਨਵਾਂ ਨੂੰ ਓੁਸ ਵੇਲੇ ਭਾਰੀ ਸਦਮਾ ਲੱਗਿਆ ...
ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਹਰਜੀਤ ਗਰੇਵਾਲ 'ਸਿੱਖ ਅਚੀਵਰਜ਼ ਐਵਾਰਡ' ਨਾਲ ਸਨਮਾਨਿਤ
ਚੰਡੀਗੜ (ਰਸ਼ਪਿੰਦਰ ਸਿੰਘ) ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੰਯੁਕਤ ਡਾਇਰੈਕਟਰ ਵਜੋਂ ਤਾਇਨਾਤ ਸਮਰਪਿਤ ਸਿੱਖ ਅਧਿਕਾਰੀ ਹਰਜੀਤ ਸਿੰਘ ਗਰੇ...
ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਹਰਜੀਤ ਗਰੇਵਾਲ 'ਸਿੱਖ ਅਚੀਵਰਜ਼ ਐਵਾਰਡ' ਨਾਲ ਸਨਮਾਨਿਤ
ਚੰਡੀਗੜ (ਰਸ਼ਪਿੰਦਰ ਸਿੰਘ) ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੰਯੁਕਤ ਡਾਇਰੈਕਟਰ ਵਜੋਂ ਤਾਇਨਾਤ ਸਮਰਪਿਤ ਸਿੱਖ ਅਧਿਕਾਰੀ ਹਰਜੀਤ ਸਿੰਘ ਗਰੇ...
ਉਮੀਦਵਾਰਾਂ ਨੂੰ ‘ਸੁਵਿਧਾ ਐਪ‘ ਰਾਹੀਂ ਆਨਲਾਈਨ ਮਿਲੇਗੀ ਸਿਆਸੀ ਰੈਲੀਆਂ, ਮੀਟਿੰਗਾਂ ਤੇ ਲਾਊਡ ਸਪੀਕਰਾਂ ਦੀ ਵਰਤੋਂ ਦੀ ਪ੍ਰਵਾਨਗੀ
ਸੰਗਰੂਰ (ਗੁਰਵਿੰਦਰ ਸਿੰਘ)ਭਾਰਤੀ ਚੋਣ ਕਮਿਸ਼ਨ ਵੱਲੋਂ ਬਣਾਈ ਗਈ ‘ਸੁਵਿਧਾ ਐਪ‘ ਰਾਹੀਂ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਨੂੰ ਆਨਲਾਈਨ...
ਲੇਖਕ ਕਦੇ ਜਲਾਵਤਨ ਨਹੀਂ ਹੁੰਦਾ: ਡਾ. ਸੁਖਦੇਵ ਸਿੰਘ ਸਿਰਸਾ
ਸਿਰਸਾ: 29 ਅਕਤੂਬਰ:(ਬਿਓੂਰੋ)ਸਮਾਜ ਹਮੇਸ਼ਾ ਲੇਖਕ ਤੋਂ ਇਹ ਆਸ ਰੱਖਦਾ ਹੈ ਕਿ ਉਹ ਹਰ ਹਾਲ ਵਿੱਚ ਆਮ ਲੋਕਾਂ ਦੀਆਂ ਆਸਾਂ ਅਤੇ ਖਾਹਿਸ਼ਾਂ ਨੂੰ ਜ਼ੁਬਾਨ ਪ੍ਰਦਾਨ ਕਰ...
ਜੀਰੀ ਦੀ ਪਹਿਲੀ ਢੇਰੀ ਨੇ ਅਨਾਜ ਮੰਡੀ ਦੇ ਆੜਤੀਆ ਦੇ ਮੂੰਹ ਤੇ ਲਿਆਦੀਆ ਰੋਣਕਾ
ਭਵਾਨੀਗੜ੍ਹ ,28ਸਤੰਬਰ (ਯੁਵਰਾਜ ਹਸਨ) ਅਨਾਜ ਮੰਡੀ ਭਵਾਨੀਗੜ੍ਹ ਵਿੱਚ ਕਈ ਸਾਲਾਂ ਬਾਅਦ ਬਾਸਮਤੀ ਜੀਰੀ ਦੀ ਪਲੇਠੀ ਟਰਾਲੀ ਨੇ ਅਨਾਜ ਮੰਡੀ ਦੇ ਆੜਤੀਆ ਦੇ ਮੂੰਹਾ ਤ...
ਪੋਸ਼ਣ ਮਹਾ ਸਮਾਰੋਹ ਦਾ ਆਯੋਜਨ
ਸੰਗਰੂਰ (ਗੁਰਵਿੰਦਰ ਸਿੰਘ ਰੋਮੀ/ ਯੁਵਰਾਜ ਹਸਨ)ਸੰਗਰੂਰ)ਪੋਸ਼ਣ ਅਭਿਆਨ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਅਧੀਨ ਭਾਰਤ ਸਰਕਾਰ ਦੇ ਇੱਕ ਪ੍ਰਮੁੱਖ ਪ੍ਰੋਗਰਾਮ ...
ਦੋ ਲੱਖ ਰੁਪਏ ਤੱਕ ਸਕਾਲਰਸ਼ਿਪ ਲੈਣ ਦੀ ਰਜਿਸਟਰੇਸ਼ਨ ਦੀ ਮਿਤੀ 13 ਅਗਸਤ ਤੱਕ
ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਮਿਸ਼ਨ ਫਤਹਿ ਦਾ ਆਗਾਜ਼ ਕੀਤਾ ਗਿਆ ਸੀ ਜਿਸ ਤਹਿਤ ਪੰਜਾਬ ਦੇ ਹੋਣਹਾਰ ਪਰੰਤੂ ਆਰਥਿਕ ਤੌਰ...
ਹਰਜੀਤ ਸਿੰਘ ਗਰੇਵਾਲ ਦੀ ਲੰਮੀ ਜਦੋ ਜਹਿਦ ਤੋ ਬਾਦ ਰਾਸ਼ਟਰੀ ਖੇਡਾਂ ’ਚ ਸ਼ਾਮਲ ਹੋਇਆ ਗੱਤਕਾ
ਭਵਾਨੀਗੜ੍ਹ, 18 ਮਈ (ਯੁਵਰਾਜ ਹਸਨ) : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ੍ਰ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਦੀ ਅਣਥੱਕ ਮਿਹਨਤ ਰੰਗ ਲਿਆਈ...
ਨਿਵੇਕਲੀ ਪਹਿਲ.ਪੁਰਾਣੇ ਵਿਦਿਆਰਥੀਆਂ ਤੇ ਪੁਰਾਣੇ ਅਧਿਆਪਕਾ ਦੀ ਇਕੱਰਤਾ 6 ਮਾਰਚ ਨੂੰ ਸਰਕਾਰੀ ਸਕੂਲ (ਲੜਕੇ) ਭਵਾਨੀਗੜ ਚ
ਭਵਾਨੀਗੜ (ਗੁਰਵਿੰਦਰ ਸਿੰਘ) ਪੁਰਾਣੀਆ ਯਾਦਾਂ ਨੂੰ ਤਾਜਾ ਰੱਖਣ ਲਈ ਸ਼੍ਰੀ ਰਾਜਿੰਦਰ ਕੁਮਾਰ ਸ਼ਰਮਾ ਰਿਟਾਇਰਡ ਮੁੱਖ ਅਧਿਆਪਕ ਅਤੇ ਪੁਰਾਣੇ ਵਿਦਿਆਰਥੀ ਜਿੰਨਾ ਵਿੱ...
Advertisements