View Details << Back

ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਦੀਆਂ ਸੂਬਾ ਪੱਧਰੀ ਨਿਯੁਕਤੀਆ
ਬਾਬੂ ਪ੍ਰਕਾਸ਼ ਚੰਦ ਗਰਗ ਨੇ ਦਿੱਤੇ ਨਿਯੁਕਤੀ ਪੱਤਰ

ਭਵਾਨੀਗੜ (ਗੁਰਵਿੰਦਰ ਸਿੰਘ) ਸ਼ੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਧਾਨ ਤੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਬਾਬੂ ਪ੍ਰਕਾਸ਼ ਚੰਦ ਗਰਗ ਜੀ ਦੀ ਰਹਿਨੁਮਾਈ ਵਿੱਚ ਪਾਰਟੀ ਵਰਕਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਬੀ ਸੀ ਵਿੰਗ ਪੰਜਾਬ ਦੇ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਉਨਾ੍ਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਜਥੇਦਾਰ ਹਰਵਿੰਦਰ ਸਿੰਘ ਨੰਬਰਦਾਰ ਨੂੰ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਬਣਾਉਣ ਤੇ ਸਨਮਾਨ ਕੀਤਾ ਗਿਆ ਉਥੇ ਹੀ ਕਿਰਨਜੀਤ ਸਿੰਘ ਬੀ ਸੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਵਿਜੈ ਨਾਇਕ ਨੂੰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਸੱਗੂ ਨੂੰ ਜਨਰਲ ਸਕੱਤਰ ਜਗਦੇਵ ਸਿੰਘ ਪੰਨਵਾਂ ਨੂੰ ਸਕੱਤਰ ਸਲੀਮ ਮੁਹੰਮਦ ਨੂੰ ਸੰਯੁਕਤ ਸਕੱਤਰ ਦੇ ਅਹੁਦਿਆਂ ਤੇ ਨਿਯੁਕਤ ਕੀਤਾ ਗਿਆ ਸੀ੍ ਗਰਗ ਨੇ ਨਵੇਂ ਨਿਯੁਕਤ ਆਗੂਆ ਨੂੰ ਮੁਬਾਰਕਵਾਦ ਦਿੰਦਿਆਂ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਇਸ ਸਮੇਂ ਹਰਵਿੰਦਰ ਸਿੰਘ ਕਾਕੜਾ ਨਿਰਮਲ ਸਿੰਘ ਭੜੋ ਹਰਦੇਵ ਸਿੰਘ ਕਾਲਾਝਾਡ਼ ਰਵਜਿੰਦਰ ਸਿੰਘ ਕਾਕੜਾ ਰੁਪਿੰਦਰ ਸਿੰਘ ਰੰਧਾਵਾ ਸਰਦਾਰ ਹਰਦੇਵ ਸਿੰਘ ਕੁਲਵੰਤ ਸਿੰਘ ਜੌਲੀਆਂ ਨਛੱਤਰ ਸਿੰਘ ਪ੍ਰਧਾਨ ਬੀਸੀ ਵਿੰਗ ਕਰਨੈਲ ਸਿੰਘ ਸਹੋਤਾ ਐਸ ਸੀ ਵਿੰਗ ਰਵਿੰਦਰ ਸਿੰਘ ਠੇਕੇਦਾਰ ਬਲਵਿੰਦਰ ਸਿੰਘ ਮਾਝੀ ਭਰਪੂਰ ਸਿੰਘ ਸਰਪੰਚ ਬਾਲਦ ਕੋਠੀ ਕਰਮਜੀਤ ਨਾਇਕ ਵਿਰਸਾ ਸਿੰਘ ਪ੍ਰਭਜੀਤ ਸਿੰਘ ਲੱਕੀ ਪ੍ਰਧਾਨ ਯੂਥ ਅਕਾਲੀ ਦਲ ਹਰਪਾਲ ਸਿੰਘ ਪਾਲਾ ਪਲਵਿੰਦਰ ਕੌਰ ਸਤਨਾਮ ਬਬਲੂ ਜਗਤਾਰ ਸਿੰਘ ਖੱਟੜਾ ਹਾਜ਼ਰ ਸਨ।
ਨਵ ਨਿਯੁਕਤ ਅੋਹਦੇਦਾਰਾ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਬਾਬੂ ਗਰਗ।


   
  
  ਮਨੋਰੰਜਨ


  LATEST UPDATES











  Advertisements