View Details << Back

ਭਵਾਨੀਗੜ ਤੇ ਕਾਲਾਝਾੜ ਚ ਬੰਦ ਨੂੰ ਭਰਵਾ ਸਮਰਥਨ
ਕਿਸਾਨਾ ਦੇ ਹੋਏ ਭਰਵੇ ਇਕੱਠ .ਸਾਰਾ ਦਿਨ ਮੋਦੀ ਤੇ ਵਰਦੇ ਰਹੇ ਕਿਸਾਨ

ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਵੱਲੋਂ ਸੰਯੁਕਤ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਅਨੁਸਾਰ ਬਲਾਕ ਪ੍ਰਧਾਨ ਅਜੈਬ ਸਿੰਘ ਲਖੇਆਲ ਦੀ ਅਗਵਾਈ ਵਿੱਚ ਬਠਿੰਡਾ ਤੋਂ ਚੰਡੀਗੜ੍ਹ ਮਾਰਗ ਤੇ ਬਣੇ ਟੋਲ ਪਲਾਜ਼ਾ ਕਾਲਾਝਾੜ ਵਿਖੇ ਸਵੇਰੇ ਛੇ ਵਜੇ ਤੋਂ ਸਾਂਮ ਛੇ ਵਜੇ ਤੱਕ ਅੰਬੁਲੈਸ ਜਾ ਕੋਈ ਹੋਰ ਮਰੀਜ਼ ਵਾਲੇ ਵਹੀਕਲ ਨੂੰ ਛੱਡ ਕੇ ਮੁਕੰਮਲ ਬੰਦ ਕੀਤਾ ਗਿਆ ਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੁਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਲੌਂਗੋਵਾਲ ਜੀ ਅਤੇ ਦਿੱਲੀ ਮੋਰਚਾ ਮੁਹਿੰਮ ਕਮੇਟੀ ਦੇ ਸੁਬਾ ਆਗੂ ਜਗਤਾਰ ਸਿੰਘ ਕਾਲਾਝਾੜ ਜੀ ਨੇ ਕੁੱਲ ਲੁਕਾਈ ਨੂੰ ਹੋਕਾ ਦਿੰਦੇ ਹੋਏ ਕਿਹਾ ਕਿ ਜਿਵੇਂ ਦਿੱਲੀ ਬਾਰਡਰਾ ਉਤੇ ਮੋਰਚੇ ਡਟੇ ਹੋਏ ਹਨ ਅਤੇ ਪੰਜਾਬ ਵਿੱਚ ਵੱਖ ਵੱਖ ਭਾਜਪਾ ਦੇ ਆਗੂਆਂ ਦੇ ਘਰਾਂ ਅੱਗੇ ਅਤੇ ਕਾਰਪੋਰੇਟ ਘਰਾਣਿਆਂ ਦੇ ਮੋਲ ਟੋਲ ਪਲਾਜ਼ੇ ਸੀਲੋ ਗੁਦਾਮ ਘੇਰੇ ਹੋਏ ਹਨ ਉਸੇ ਤਰ੍ਹਾਂ ਕੱਲ੍ਹ ਨੂੰ 27 ਮਾਰਚ ਤੋਂ 31 ਮਾਰਚ ਤੱਕ ਕਿਲਾ ਰਾਏਪੁਰ ਵਿਖੇ ਗੌਤਮ ਅਡਾਨੀ ਦੀ ਬਣੀ ਖੁਸਕ ਬੰਦਰਗਾਹ ਨੂੰ ਘੇਰਿਆ ਜਾਵੇਗਾ ਜਿਸ ਵਿਚ ਸਾਰੇ ਪਿੰਡਾਂ ਨੂੰ ਉਥੇ ਪਹੁੰਚਣ ਦੀ ਅਪੀਲ ਕੀਤੀ ਗਈ ਇਸ ਮੌਕੇ ਪਹੁੰਚੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋ ਹਰਜੀਤ ਸਿੰਘ ਮਹਿਲਾ ਚੋਂਕ ਜਗਤਾਰ ਸਿੰਘ ਲੱਡੀ ਰਘਵੀਰ ਸਿੰਘ ਘਰਾਚੋ ਬਲਵਿੰਦਰ ਸਿੰਘ ਘਨੋੜ ਕਰਮ ਚੰਦ ਪੰਨਵਾ ਸੁਖਦੇਵ ਸਿੰਘ ਘਰਾਚੋ ਅਤੇ ਪੈਪਸੀਕੋ ਵਰਕਰ ਯੂਨੀਅਨ ਆਗੂ ਕ੍ਰਿਸ਼ਨ ਭੜੋ ਆਪਣੀ ਯੂਨੀਅਨ ਸਮੇਂਤ ਪਹੁੰਚੇ ਅਤੇ ਕਿਸਾਨ ਮਜ਼ਦੂਰ ਅਤੇ ਮਾਵਾਂ ਭੈਣਾਂ ਵੱਡੀ ਗਿਣਤੀ ਵਿੱਚ ਹਾਜਰ ਸਨ

   
  
  ਮਨੋਰੰਜਨ


  LATEST UPDATES











  Advertisements