View Details << Back

ਬਾਬਾ ਪੀਰ ਭਵਾਨੀਗੜ ਵਿਖੇ ਕੈਬਨਿਟ ਮੰਤਰੀ ਸਿੰਗਲਾ ਨੇ ਗੇਟ ਦਾ ਕੀਤਾ ਉਦਘਾਟਨ
ਲੈਟਰ ਲਈ ਢਾਈ ਲੱਖ ਦੇਣ ਦਾ ਅੈਲਾਨ.ਭੋਲਾ ਖਾਨ ਨੇ ਕੀਤਾ ਧੰਨਵਾਦ

ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ) ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਹਲਕਾ ਸੰਗਰੂਰ ਦੇ ਹਰ ਕੋਨੇ ਕੋਨੇ ਵਿੱਚ ਵਿਕਾਸ ਕਾਰਜਾਂ ਦੀ ਝੜੀ ਲਾ ਰੱਖੀ ਹੈ । ਉਥੇ ਹੀ ਕੈਬਨਿਟ ਮੰਤਰੀ ਸਿੰਗਲਾ ਵੱਲੋਂ ਹਲਕਾ ਸੰਗਰੂਰ ਦੇ ਧਾਰਮਿਕ ਸਥਾਨਾਂ ਨੂੰ ਵੀ ਦਿਲ ਖੋਲ੍ਹ ਕੇ ਪੈਸਾ ਦਿੱਤਾ ਜਾ ਰਿਹਾ ਹੈ । ਕੈਬਨਿਟ ਮੰਤਰੀ ਵੱਲੋਂ ਧਰਮਸ਼ਾਲਾ ਮੰਦਰ ਅਤੇ ਹੋਰ ਸਾਂਝੀਆਂ ਥਾਵਾਂ ਨੂੰ ਸੁੰਦਰ ਅਤੇ ਨਵੀਨੀਕਰਨ ਨਾਲ ਲੈਸ ਕਰਨ ਲਈ ਆਪਣੇ ਕੋਟੇ ਵਿੱਚੋਂ ਪਿਛਲੇ ਸਮਿਆਂ ਵਿੱਚ ਵੀ ਪੈਸਾ ਦਿੱਤਾ ਜਾ ਰਿਹਾ ਹੈ। ਬੀਤੇ ਦਿਨੀਂ ਕੈਬਨਿਟ ਮੰਤਰੀ ਸਿੰਗਲਾ ਭਵਾਨੀਗਡ਼੍ਹ ਦੇ ਪੀਰ ਸੱਯਦ ਖਾਨਗਾਹ ਬਾਬਾ ਪੀਰ ਭਵਾਨੀਗਡ਼੍ਹ ਵਿਖੇ ਪਹੁੰਚੇ ਅਤੇ ਬਣ ਰਹੇ ਗੇਟ ਦਾ ਓੁਦਘਾਟਨ ਕੀਤਾ। ਇਸ ਮੌਕੇ ਸਿੰਗਲਾ ਨੇ ਲੈਂਟਰ ਲਈ ਢਾਈ ਲੱਖ ਰੁਪਿਆ ਹੋਰ ਦੇਣ ਦਾ ਐਲਾਨ ਵੀ ਕੀਤਾ । ਇਸ ਮੌਕੇ ਗੱਦੀਨਸ਼ੀਨ ਬਾਬਾ ਭੋਲਾ ਖਾਨ ਵੱਲੋਂ ਸਿੰਗਲਾ ਨੂੰ ਚਾਦਰ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਸ਼ਹਿਰ ਦੇ ਮੌਜੂਦ ਐੱਮ ਸੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜਗਤਾਰ ਨਮਾਦਾ ਓ ਐੈੱਸ ਡੀ ਕੈਬਨਿਟ ਮੰਤਰੀ ਸਿੰਗਲਾ . ਵਰਿੰਦਰ ਪੰਨਵਾ ਚੇਅਰਮੈਨ .ਪਰਦੀਪ ਕੱਦ ਚੇਅਰਮੈਨ .ਰੇਸ਼ੀ ਬਾਸਲ.ਵਰਿੰਦਰ ਮਿੱਤਲ.ਜਗਤਾਰ ਸਿੰਘ .ਮੰਗਲ ਸ਼ਰਮਾ.ਹਰਵਿੰਦਰ ਕੋਰ.ਹਾਕਮ ਸਿੰਘ ਮੁਗਲ ਤੋ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਵੀ ਮੋਜੂਦ ਸਨ । ਅੰਤ ਵਿੱਚ ਗੱਦੀ ਨਸ਼ੀਨ ਬਾਬਾ ਭੋਲਾ ਖਾਨ ਨੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਧੰਨਵਾਦ ਕੀਤਾ । ਇਸ ਮੋਕੇ ਜਲੇਬੀਆ ਦਾ ਲੰਗਰ ਅਤੁੱਟ ਵਰਤਾਇਆ ਗਿਆ ।
ਬਾਬਾ ਪੀਰ ਵਿਖੇ ਕੈਬਨਿਟ ਮੰਤਰੀ ਸਿੰਘ ਬਾਬਾ ਭੋਲਾ ਖਾਨ ਨਾਲ ਗੱਲਬਾਤ ਕਰਦੇ ਹੋਏ


   
  
  ਮਨੋਰੰਜਨ


  LATEST UPDATES











  Advertisements