View Details << Back

ਰਹਿਬਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ (ਨਰਸਿੰਗ) ਭਾਗ ਤੀਜੇ ਦਾ ਨਤੀਜਾ ਰਿਹਾ ਸਾਨਦਾਰ
ਜਸਵੀਰ ਕੋਰ.ਲਵਪ੍ਰੀਤ ਕੋਰ.ਅਮਨਦੀਪ ਕੋਰ ਨੇ ਕੀਤਾ ਨਾ ਰੋਸ਼ਨ

ਗੁਰਵਿੰਦਰ ਸਿੰਘ ਰੋਮੀ (ਭਵਾਨੀਗੜ) ਭਵਾਨੀਗੜ ਸਥਿਤ ਰਹਿਬਰ ਇੰੰਸਟੀਚਿਊਟ ਆਫ ਮੈਡੀਕਲ ਸਾਇੰਸਜ ਦੇ ਜੀ ਐਨ ਐਮ ਭਾਗ ਤੀਜੇ ਦੇ ਵਿਦਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਪੀਐਨਆਰਸੀ ਵੱਲੋਂ ਘੋਸ਼ਿਤ ਹੋਏ ਤੀਜੇ ਸਾਲ ਦੇ ਨਤੀਜਿਆਂ ਵਿੱਚ ਰਹਿਬਰ ਇੰੰਸਟੀਚਿਊਟ ਆਫ ਮੈਡੀਕਲ ਸਾਇੰਸਜ ਵਿਚ ਚਲ ਰਹੇ ਨਰਸਿੰਗ ਕੋਰਸ ਜੀ ਐਨ ਐਮ ਦਾ ਨਤੀਜਾ 100 ਪ੍ਤੀਸ਼ਤ ਰਿਹਾ। ਕਾਲਜ਼ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਜਸਵੀਰ ਕੌਰ ਪੁੱਤਰੀ ਜਗਨਾ ਸਿੰਘ, ਦੂਜਾ ਸਥਾਨ ਲਵਪ੍ਰੀਤ ਕੌਰ ਪੁੱਤਰੀ ਕਰਨੈਲ ਸਿੰਘ, ਅਤੇ ਤੀਜਾ ਸਥਾਨ ਅਮਨਦੀਪ ਕੌਰ ਸਪੁੱਤਰੀ ਮਹਿੰਦਰ ਸਿੰਘ ਨੇ ਹਾਸਲ ਕੀਤਾ ਸਮੂਹ ਵਿਦਆਰਥੀਆਂ ਨੂੰ ਸੰਸਥਾ ਦੇ ਚੇਅਰਮੈਨ ਡਾ ਐਮ ਐਸ ਖਾਨ ਅਤੇ ਵਾਇਸ ਚੇਅਰਪਰਸ਼ਨ ਕਾਫਿਲਾ ਖਾਨ ਅਤੇ ਪ੍ਰਿੰਸੀਪਲ ਜੀ ਨੇ ਵਿਦਆਰਥੀਆਂ ਨੂੰ ਇਸ ਵੱਡੀ ਸਫਲਤਾ ਲਈ ਬਹੁਤ ਬਹੁਤ ਮੁਬਾਰਿਕਬਾਦ ਦਿੱਤੀ ਉਨਾਂ ਨੇ ਕਿਹਾ ਤੇ ਅਧਿਆਪਕ ਸਾਹਿਬਾਨਾ ਦੀ ਮਿਹਨਤ ਸਦਕਾ ਹੀ ਵਿਦਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ। ਇਸ ਮੌਕੇ ਉਨ੍ਹਾਂ ਨੇ ਰਹਿਬਰ ਇੰੰਸਟੀਚਿਊਟ ਆਫ ਮੈਡੀਕਲ ਸਾਇੰਸਜ ਦੇ ਸਾਰੇ ਵਿਦਆਰਥੀਆ ਅਤੇ ਸਬੰਧਤ ਅਧਿਆਪਕ ਸਾਹਿਬਾਨਾਂ ਨੂੰ ਵੀ ਵਧਾਈ ਦਿੱਤੀ ਅਤੇ ਵਿਦਅਰਥੀਆਂ ਦੇ ਆਉਣ ਵਾਲੇ ਚੰਗੇ ਭਵਿੱਖ ਦੀ ਕਾਮਨਾ ਕੀਤੀ ।


   
  
  ਮਨੋਰੰਜਨ


  LATEST UPDATES











  Advertisements