View Details << Back

ਧੂਮ ਧਾਮ ਨਾਲ ਸਮਾਪਤ ਹੋਇਆ ਬਖਤੜੀ ਦਾ ਕਰਿਕਟ ਟੂਰਨਾਮੈਂਟ
ਮਾਝੀ ਦੀ ਟੀਮ ਨੇ ਪਹਿਲਾ ਤੇ ਰਘੇੜੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ

ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ) ਸਪੋਰਟਸ ਕਲੱਬ ਬਖ਼ਤੜੀ ਵੱਲੋ ਪਹਿਲਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਉਦਘਾਟਨ ਪੰਜਾਬ ਦੇ ਨਾਮਵਾਰ ਗਾਇਕ ਹਾਕਮ ਬਖ਼ਤੜੀ ਨੇ ਕੀਤਾ ਤੇ ਓੁਚੇਚੇ ਤੋਰ ਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਟੀਮਾਂ ਨੂੰ ਅਸ਼ੀਰਵਾਦ ਦਿੱਤਾ । ਇਸਮੌਕੇ ਪੁੱਜੇ ਮਹਿਮਾਨਾ ਨੇ ਜਿਥੇ ਟੂਰਨਾਮੈਂਟ ਕਰਵਾਓੁਣ ਵਾਲੇ ਨੋਜਵਾਨਾ ਨੂੰ ਮੁਬਾਰਕਾ ਦਿੱਤੀਆਂ ਓੁਥੇ ਹੀ ਓੁਹਨਾ ਕਿਹਾ ਕਿ ਬੱਚਿਆਂ ਨੂੰ ਟੂਰਨਾਮੈਂਟ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਚਾਹੀਦਾ ਹੈ। ਕਿਉਂ ਕਿ ਇਨ੍ਹਾਂ ਖੇਡ ਨਾਲ ਹੀ ਦੇਸ ਵਿੱਚ ਚੰਗੇ ਖਿਡਾਰੀ ਅਤੇ ਵਧੀਆ ਕੋਚ ਪੈਦਾ ਹੁੰਦੇ ਹਨ ਓੁਹਨਾ ਕਿਹਾ ਕਿ ਸਪੋਰਟਸ ਨਾਲ ਇਕ ਵਧੀਆ ਇਨਸਾਨ ਬਣਦਾ ਹੈ ਉੱਥੇ ਹੀ ਇਹ ਰੋਜਗਾਰ ਜਿਵੇ ਕਿ ਮਹਿਕਮੇ ਵੱਲੋਂ ਖਿਡਾਰੀਅ ਨੂੰ ਸਮੇਂ ਸਮੇਂ ਤੇ ਸਰਕਾਰ ਵਲੋਂ ਨੋਕਰੀਅ ਵੀ ਦਿੱਤੀਆਂ ਜਾਂਦੀਆਂ ਹਨ ।ਸਿੰਗਲਾ ਨੇ ਕਿਹਾ ਕਿ ਸੂਬੇ ਦੇ ਸਕੂਲਾਂ ਨੂੰ ਅਧੁਨਿਕ ਬਣਾਉਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਟੇਡੀਅਮ ਵੀ ਬਣਾਕੇ ਦਿੱਤੇ ਜਾ ਰਿਹਾ ਹਨ ਜਿਸ ਨਾਲ ਕਿ ਉਨ੍ਹਾਂ ਨੂੰ ਵਧੀਆ ਸਿਹਤ ਅਤੇ ਨਸ਼ਿਆਂ ਤੋਂ ਬਚਾ ਸਕਣ ਵਿੱਚ ਖੇਡਾਂ ਸਹਾਈ ਹੁੰਦੀਆਂ ਹਨ । ਇਸ ਮੌਕੇ ਤੇ ਸਟੇਡੀਅਮ ਵਿਚ ਖੇਡ ਰਹੇ ਖਿਡਾਰੀ ਨਾਲ ਉਨ੍ਹਾਂ ਨੇ ਪਿੱਚ ਤੇ ਜਾ ਕੇ ਖਿਡਾਰੀਆਂ ਦਾ ਹੋਸਲਾ ਵਧਾਇਆ ਇਸ ਮੋਕੇ ਪਿੰਡ ਵਾਸੀਆਂ ਵੱਲੋਂ ਸਰਕਾਰ ਤੋਂ ਪਿੰਡ ਬਖਤੜੀ ਵਿਚ ਸਟੇਡੀਅਮ ਬਣਾਉਣ ਦੀ ਮੰਗ ਕੀਤੀ ਹੈ । ਇਸ ਮੋਕੇ ਪਿੰਡ ਮਾਝੀ ਦੀ ਟੀਮ ਨੇ ਬਾਜੀ ਮਾਰਦਿਆ ਪਹਿਲਾ ਸਥਾਨ ਅਤੇ ਪਿੰਡ ਰਘੇੜੀ ਦੀ ਟੀਮ ਨੇ ਸਖਤ ਟੱਕਰ ਦਿੰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਓ ਐਸ ਡੀ ਜਗਤਾਰ ਨਮਾਦਾ , ਵਰਿੰਦਰ ਕੁਮਾਰ ਪੰਨਵਾ ਚੇਅਰਮੈਨ ਬਲਾਕ ਸੰਮਤੀ,ਪ੍ਰਤਾਪ ਸਿੰਘ ਢਿੱਲੋਂ ਐਸ ਓ ਆਈ ,ਮੇਹਰ ਸਿੰਘ ਸਰਪੰਚ ਬਖ਼ਤੜਾ , ਮੇਸੀ ਮਾਝੀ, ਗੁਰਤੇਜ ਸਿੰਘ ਐਮ ਸੀ ਇਨਾਮ ਦੇਣ ਲਈ ਪੁਜੇ।ਬਚਿੱਤਰ ਸਿੰਘ ਲਵਲੀ ਸਰਪੰਚ ਬਖ਼ਤੜੀ,ਦਰਸ਼ਨ ਪੰਚ, ਜਸਪਾਲ ਸਿੰਘ ਪੰਚ,ਰਾਜਵੀਰ ਸਿੰਘ ,ਰੋਬਿਨ ਧਾਮੀ,ਗੋਰੀ ਰਾਣਾ,ਹਨੀ ਰਾਣਾ,ਜਿਮੀ ਧਾਮੀ,ਮਾਨੀਦਰ ਸਿੰਘ, ਰੋਹਿਤ ਸ਼ਰਮਾ,ਚੇਤਨ ਰਾਣਾ,ਵਿਕਾਸ ਰਾਣਾ,ਵਿੱਕੀ ਰਾਣਾ,ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ।

   
  
  ਮਨੋਰੰਜਨ


  LATEST UPDATES











  Advertisements