View Details << Back

ਭਵਾਨੀਗੜ ਪੁੱਜਾ ਲੱਖੇ ਸਿਧਾਣੇ ਦਾ ਕਾਫਲਾ

ਭਵਾਨੀਗੜ੍ਹ (ਗੁਰਵਿੰਦਰ ਸਿੰਘ) : 26 ਜਨਵਰੀ ਦੀ ਹਿੰਸਾ ਦੇ ਮਾਮਲੇ 'ਚ ਨਾਮਜ਼ਦ ਲਖਵੀਰ ਸਿੰਘ ਉਰਫ਼ ਲੱਖਾ ਸਿਧਾਣਾ ਦਸਤਾਰ ਸਜਾ ਕੇ ਮਸਤੂਆਣਾ ਸਾਹਿਬ ਤੋ ਦਿੱਲੀ ਵੱਲ ਰਵਾਨਾ ਭਵਾਨੀਗੜ੍ਹ ਪੁੱਜ ਕੇ ਉਹਨਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਮੋਰਚੇ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਸਾਡੀ ਰੋਟੀ ਦਾ ਸਵਾਲ ਹੈ। ਇਸ ਲਈ ਹਰ ਕਿਸੇ ਨੂੰ ਵੱਧ ਚੜ੍ਹ ਕੇ ਇਸ ਅੰਦੋਲਨ ਨਾਲ ਜੁੜਨਾ ਚਾਹੀਦਾ ਹੈ। ਇਸ ਦੌਰਾਨ ਲੱਖਾ ਸਿਧਾਣਾ ਨੇ ਕਿਹਾ 'ਮੈਂ ਸ਼ੁਰੂ ਤੋਂ ਕਿਸਾਨੀ ਅੰਦੋਲਨ ਨਾਲ ਖੜ੍ਹਾ ਹਾਂ ਅਤੇ ਖੜ੍ਹਾ ਰਹਾਂਗਾ। ਮੈਂ ਮਜ਼ਬੂਤ ਬਣ ਕੇ ਕਿਸਾਨੀ ਅੰਦੋਲਨ ਨੂੰ ਅੱਗੇ ਲੈ ਕੇ ਜਾਵਾਂਗਾ। ਇਸ ਦੌਰਾਨ ਲੱਖਾ ਸਿਧਾਣਾ ਨੇ ਕਿਹਾ ਕਿ ਦੀਪ ਸਿੱਧੂ ਬਾਈ ਵੀ ਸਾਡਾ ਆਪਣਾ ਭਰਾ ਹੈ। ਵੱਡੇ-ਵੱਡੇ ਸੰਘਰਸ਼ਾਂ 'ਚ ਬਹੁਤ ਕੁਝ ਹੋ ਜਾਂਦਾ ਹੈ, ਕੋਈ ਗੱਲ ਨਹੀਂ, ਅਸੀਂ ਅੱਜ ਵੀ ਮਜ਼ਬੂਤ ਅਤੇ ਕੱਲ੍ਹ ਵੀ ਮਜ਼ਬੂਤ ਰਹਾਂਗੇ।

   
  
  ਮਨੋਰੰਜਨ


  LATEST UPDATES











  Advertisements