View Details << Back

ਸੁਖਜੀਤ ਕੋਰ ਬਣੇ ਨਗਰ ਕੋਸਲ ਭਵਾਨੀਗੜ ਦੇ ਪ੍ਰਧਾਨ ਮੋਨਿਕਾ ਮਿੱਤਲ ਓੁਪ ਪ੍ਰਧਾਨ
ਬਲਵਿੰਦਰ ਸਿੰਘ ਘਾਬਦੀਆ ਪਰਿਵਾਰ ਨੂੰ ਵਧਾਈਆ ਦੇਣ ਵਾਲਿਆਂ ਦਾ ਤਾਤਾ

ਭਵਾਨੀਗੜ੍ਹ (ਗੁਰਵਿੰਦਰ ਸਿੰਘ) - ਸਥਾਨਕ ਸ਼ਹਿਰ ਦੇ ਨਗਰ ਕੌਂਸਲ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੇ ਅਹੁਦੇ ਲਈ ਅੱਜ ਨਗਰ ਕੌਂਸਲ ਦਫ਼ਤਰ ਵਿਖੇ ਸਿੱਖਿਆ ਤੇ ਲੋਕ ਨਿਰਮਾਣ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਬ ਡੀਵਜ਼ਨ ਦੇ ਐੱਸ.ਡੀ.ਐੱਮ ਡਾ. ਕਰਮਜੀਤ ਸਿੰਘ ਦੀ ਨਿਗਰਾਣੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ’ਚ ਸਰਬਸੰਮਤੀ ਨਾਲ ਸ੍ਰੀਮਤੀ ਸੁਖਜੀਤ ਕੌਰ ਘਾਬਦੀਆਂ ਨੂੰ ਪ੍ਰਧਾਨ ਅਤੇ ਸ੍ਰੀਮਤੀ ਮੋਨਿਕਾ ਮਿੱਤਲ ਨੂੰ ਉਪ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਡੀ.ਐੱਸ.ਪੀ ਸੁਖਰਾਜ ਸਿੰਘ ਘੁੰਮਣ ਅਤੇ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਸਖ਼ਤ ਨਿਰਗਾਣੀ ਕੀਤੀ ਗਈ। ਜਿਕਰਯੋਗ ਹੈ ਕਿ ਕਈ ਦਿਨਾ ਤੋ ਕੋਸਲਰਾ ਦੀਆਂ ਮੀਟਿੰਗਾ ਹੁੰਦੀਆਂ ਰਹੀਆਂ ਤੇ ਅੱਗ ਬੀਬਾ ਸੁਖਜੀਤ ਕੋਰ ਘਾਬਦੀਆ ਨੇ ਬਾਜੀ ਮਾਰਦਿਆ ਪ੍ਰਧਾਨ ਹਾਸਲ ਕੀਤੀ । ਜਿਓ ਹੀ ਪ੍ਰਧਾਨ ਬਣਨ ਦੀ ਖਬਰ ਆਈ ਤਾ ਘਾਬਦੀਆ ਪਰਿਵਾਰ ਨੂੰ ਚਾਹੁੰਣ ਵਾਲਿਆਂ ਵਲੋ ਸ਼ੋਸਲ ਮੀਡੀਆ ਤੇ ਮੁਬਾਰਕਾ ਦੇਣ ਦਾ ਸਿਲਸਿਲਾ ਸੁਰੂ ਹੋ ਗਿਆ । ਪਰਿਵਾਰ ਨਾਲ ਖੁਸ਼ੀ ਸਾਝੀ ਕਰਨ ਵਾਲਿਆਂ ਵਿੱਚ ਮਿੰਟੂ ਤੂਰ.ਗੁਰਪ੍ਰੀਤ ਸਿੰਘ ਕੰਧੋਲਾ.ਭਗਵੰਤ ਸਿੰਘ ਸੇਖੋ. ਦਰਸ਼ਨ ਦਾਸ ਜੱਜ ਸਰਪੰਚ .ਸਾਬਕਾ ਵਾਇਸ ਚੇਅਰਮੈਨ ਗੁਰਦੀਪ ਸਿੰਘ ਘਰਾਚੋ.ਬਲਾਕ ਸੰਮਤੀ ਮੈਬਰ ਗੁਰਧਿਆਨ ਝਨੇੜੀ. ਸਰਪੰਚ ਸਾਹਬ ਸਿੰਘ ਭੜੋ.ਸਾਬਕਾ ਪ੍ਰਧਾਨ ਟਰੱਕ ਯੂਨੀਅਨ ਭੋਲਾ ਸਿੰਘ ਬਲਿਆਲ.ਪ੍ਰਧਾਨ ਬਿੱਟੂ ਤੂਰ.ਸਾਬਕਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ.ਮੰਗਲ ਸਰਮਾ ਸਾਬਕਾ ਕੋਸਲਰ ਤੋ ਇਲਾਵਾ ਸਹਿਰ ਵਾਸੀਆਂ ਨੇ ਬਲਵਿੰਦਰ ਪੂਨੀਆ ਨੂੰ ਮੁਬਾਰਕਾ ਦਿੱਤੀਆਂ । ਨਗਰ ਕੋਸਲ ਭਵਾਨੀਗੜ ਤੋ ਪ੍ਰਧਾਨ ਬਣਾਏ ਜਾਣ ਓੁਪਰੰਤ ਸੁਖਜੀਤ ਕੋਰ ਅਤੇ ਮੋਨਿਕਾ ਮਿੱਤਲ ਵਲੋ ਜਲੂਸ ਦੀ ਸ਼ਕਲ ਵਿੱਚ ਸਹਿਰ ਦੇ ਬਜਾਰ ਵਿੱਚ ਦੀ ਹੁੰਦਿਆਂ ਗੁਰਦੁਆਰਾ ਸਾਹਬ ਪਾਤਸ਼ਾਹੀ ਨੋਵੀ ਭਵਾਨੀਗੜ ਵਿਖੇ ਮੱਥਾ ਟੇਕਣ ਓੁਪਰੰਤ ਆਪਣੇ ਘਰ ਨੂੰ ਰਵਾਨਗੀ ਕੀਤੀ ਜਿਥੇ ਸਮੂਹ ਵਾਰਡ ਵਾਸੀਆਂ ਨੇ ਓੁਹਨਾ ਦਾ ਸੁਆਗਤ ਕੀਤਾ।
ਪ੍ਰਧਾਨ ਬਣਨ ਤੋ ਬਾਅਦ ਜੇਤੂ ਪ੍ਰਧਾਨ ਤੇ ਓੁਪ ਪ੍ਰਧਾਨ ਨਾਲ ਕੈਬਨਿਟ ਮੰਤਰੀ ਸਿੰਗਲਾ ।


   
  
  ਮਨੋਰੰਜਨ


  LATEST UPDATES











  Advertisements