View Details << Back

ਦਿੱਲੀ ਕਿਸਾਨ ਅੰਦੋਲਨ ਤੋ ਪਰਤੇ ਫਤਿਹਗੜ੍ਹ ਭਾਦਸੋਂ ਦੇ ਨੋਜਵਾਨ ਦੀ ਮੋਤ

ਭਵਾਨੀਗੜ੍ਹ (ਗੁਰਵਿੰਦਰ ਸਿੰਘ ): ਜ਼ਿਲ੍ਹਾ ਸੰਗਰੂਰ ਦੇ ਸਬ ਡਵੀਜ਼ਨ ਭਵਾਨੀਗੜ੍ਹ ਦੇ ਪਿੰਡ ਫਤਿਹਗੜ੍ਹ ਭਾਦਸੋਂ ਦੇ ਇਕ ਕਿਸਾਨ ਦੀ ਦਿੱਲੀ ਕਿਸਾਨ ਅੰਦੋਲਨ ਤੋਂ ਬਿਮਾਰ ਹੋ ਕੇ ਪਿੰਡ ਵਾਪਸ ਪਰਤੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਕਿਸਾਨ  ਹਰਬੰਤ ਸਿੰਘ 8 ਅਪ੍ਰੈਲ ਨੂੰ ਦਿੱਲੀ ਤੇ ਬਾਰਡਰ ਕਿਸਾਨ ਅੰਦੋਲਨ ਵਿਚ ਗਿਆ ਸੀ, ਉਹ ਸਿੰਘੂ ਬਾਰਡਰ ਤੋਂ  14 ਅਪ੍ਰੈਲ ਦੀ ਸ਼ਾਮ  ਨੂੰ  ਵਾਪਸ ਆਇਆ ਤਾਂ ਉਸ ਨੂੰ ਸਹੀ ਢੰਗ ਨਾਲ ਸਾਹ ਨਹੀਂ ਆ ਰਿਹਾ ਸੀ,  ਜਿਸ ਨੂੰ ਸਥਾਨਕ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ  ਸੁਨਾਮ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਬੀਤੀ ਅੱਧੀ ਰਾਤ ਨੂੰ  ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿਛੇ ਵਿਧਵਾ ਤੋਂ ਇਲਾਵਾ  3 ਛੋਟੀਆਂ-ਛੋਟੀਆਂ ਕੁੜੀਆਂ ਅਤੇ  ਛੋਟਾ 1 ਪੁੱਤਰ ਛੱਡ ਗਿਆ।

   
  
  ਮਨੋਰੰਜਨ


  LATEST UPDATES











  Advertisements