View Details << Back

ਕਿਸਾਨਾ ਸੁਨਾਮ ਪਟਿਆਲਾ ਹਾਈਵੇ ਕੀਤਾ ਜਾਮ
ਬਾਰਦਾਨੇ ਦੀ ਘਾਟ ਪੂਰੀ ਕਰਨ ਦੇ ਮਿਲੇ ਹੁੰਗਾਰੇ ਤੋ ਬਾਅਦ ਧਰਨਾ ਸਮਾਪਤ

ਭਵਾਨੀਗੜ (ਗੁਰਵਿੰਦਰ ਸਿੰਘ)ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਘਰਾਚੋਂ ਵਿਖੇ ਅਨਾਜ ਮੰਡੀ ਵਿੱਚ ਬਾਰਦਾਨੇ ਦੀ ਕਾਫੀ ਦਿੱਕਤਾਂ ਨੂੰ ਲੈਕੇ ਪਿੰਡ ਇਕਾਈ ਦੇ ਮੀਤ ਪ੍ਰਧਾਨ ਰਘਵੀਰ ਸਿੰਘ ਜੀ ਘਰਾਚੋ ਦੀ ਅਗਵਾਈ ਵਿੱਚ ਸਾਡੇ ਦਸ ਵਜੇ ਰੋਡ ਜਾਮ ਕੀਤਾ ਗਿਆ ਅਤੇ ਉਸ ਉਸ ਮੋਕੇ ਡੀ ਐਸ ਪੀ ਭਵਾਨੀਗੜ੍ਹ ਅਤੇ ਨਾਇਬ ਤਹਿਸੀਲਦਾਰ ਭਵਾਨੀਗੜ੍ਹ ਨੇ ਮੋਕੇ ਤੇ 15 ਹਜਾਰ ਬੋਰੀ ਮਗਵਾਈ ਅਤੇ ਤਹਿਸੀਲਦਾਰ ਸਾਹਿਬ ਜੀ ਨੇ ਕੱਲ੍ਹ ਸਾਂਮ ਤੱਕ ਭਵਾਨੀਗੜ੍ਹ ਬਲਾਕ ਦੀਆਂ ਸਾਰੀਆਂ ਮੰਡੀਆਂ ਵਿੱਚ ਬਾਰਦਾਨਾ ਭੇਜਣ ਦੀ ਜਿੰਮੇਵਾਰੀ ਸਪੀਕਰ ਤੋਂ ਬੋਲ ਕੇ ਲਈ ਉਸ ਤੋਂ ਬਾਅਦ ਲੱਗਭਗ ਡੇਡ ਵਜੇ ਰੋਡ ਖਾਲੀ ਕਰਕੇ ਧਰਨੇ ਦੀ ਸਮਾਪਤੀ ਕੀਤੀ ਗਈ ਇਸ ਮੌਕੇ ਬਲਾਕ ਪ੍ਰਧਾਨ ਅਜੈਬ ਸਿੰਘ ਲਖੇਆਲ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਜੀ ਘਰਾਚੋ ਸੁਬਾ ਆਗੂ ਜਗਤਾਰ ਸਿੰਘ ਕਾਲਾਝਾੜ ਬਲਾਕ ਆਗੂ ਹਰਜੀਤ ਸਿੰਘ ਮਹਿਲਾ ਹਰਜਿੰਦਰ ਸਿੰਘ ਘਰਾਚੋ ਸਾਰੇ ਆਗੂਆਂ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਸਾਰੀਆਂ ਸਰਕਾਰਾਂ ਕਿਸਾਨਾਂ ਨੂੰ ਬਰਬਾਦ ਕਰਨ ਤੇ ਲੱਗੀਆਂ ਹਨ ਅਤੇ ਕਾਰਪੋਰੇਟ ਘਰਾਣਿਆਂ ਦੇ ਘਰ ਭਰਣ ਤੋਂ ਇਲਾਵਾ ਕੇਂਦਰ ਸਰਕਾਰ ਦੇ ਬਣਾਏ ਕਾਲੇ ਕਾਨੂੰਨਾਂ ਅੰਦਰ ਖਾਤੇ ਲਾਗੁ ਕਰਾਉਣ ਤੇ ਲੱਗੀਆਂ ਹਨ ਇਸ ਮੌਕੇ ਸਟੇਜ ਸੈਕਟਰੀ ਸੰਦੀਪ ਘੁਮਾਣ ਅਤੇ ਸਤਵਿੰਦਰ ਸਿੰਘ ਘਰਾਂਚੋਂ ਡਾਕਟਰ ਮੁਖਤਿਆਰ ਸਿੰਘ ਭਿੰਦਰ ਭਿੰਦਾ ਕਸਮੀਰ ਸਿੰਘ ਆਲੋਅਰਖ ਦਰਸਨ ਨਾਗਰਾ ਜੰਟਾਂ ਨਾਗਰਾ ਅਤੇ ਹੋਰ ਕਾਫੀ ਕਿਸਾਨ ਮਜ਼ਦੂਰ ਨੋਜਵਾਨ ਅਤੇ ਮਾਵਾਂ ਭੈਣਾਂ ਹਾਜਰ ਸਨ

   
  
  ਮਨੋਰੰਜਨ


  LATEST UPDATES











  Advertisements