View Details << Back

ਔਰਤਾਂ ਲਈ ਮੁਸੀਬਤ ਬਣੀ ਮੁਫ਼ਤ ਬੱਸ ਸੇਵਾ
ਨੋਜਵਾਨਾ PRTC ਬੱਸਾਂ ਰੋਕ ਸਵਾਰੀਆ ਦੀ ਕੀਤੀ ਮਦਦ

ਭਵਾਨੀਗੜ੍ਹ, (ਗੁਰਵਿੰਦਰ ਸਿੰਘ )- ਸਥਾਨਕ ਪੁਰਾਣੇ ਬੱਸ ਅੱਡੇ ਉਪਰ ਪੀ.ਆਰ.ਟੀ.ਸੀ ਦੇ ਚਾਲਕਾਂ ਵੱਲੋਂ ਬੱਸਾਂ ਨਾ ਰੋਕੇ ਜਾਣ ਦੇ ਰੋਸ ਵੱਜੋਂ ਅੱਜ ਫਿਰ ਅੱਡੇ ਉਪਰ ਪ੍ਰੇਸ਼ਾਨ ਹੋ ਰਹੇ ਮੁਸਾਫਰਾਂ ਅਤੇ ਕਿਸਾਨ ਆਗੂਆਂ ਨੇ ਹਾਈਵੇ ਵਿਚਕਾਰ ਖੜੇ ਹੋ ਕੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਪੀ.ਆਰ.ਟੀ.ਸੀ ਮੈਨੇਜਮੈਂਟ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਬੱਸ ਅੱਡੇ ਉਪਰ ਉਸ ਸਮੇਂ ਤਨਾਅ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅੱਡੇ ਉਪਰ ਪੀ.ਆਰ.ਟੀ.ਸੀ ਦੇ ਚਾਲਕਾਂ ਵੱਲੋਂ ਬੱਸਾਂ ਨਾ ਰੋਕਣ ਕਾਰਨ ਇਥੇ ਆਪਣੀ ਮੰਜ਼ਿਲ ਉਪਰ ਪਹੁੰਚਣ ਲਈ ਪ੍ਰੇਸ਼ਾਨ ਹੋ ਰਹੀਆਂ ਵੱਡੀ ਗਿਣਤੀ 'ਚ ਔਰਤਾਂ ਦੀ ਪ੍ਰੇਸ਼ਾਨੀ ਨੂੰ ਦੇਖ਼ਦਿਆਂ ਕਿਸਾਨ ਆਗੂਆਂ ਨੇ ਇਥੇ ਸਰਕਾਰੀ ਬੱਸਾਂ ਦਾ ਘਿਰਾਓ ਕਰਕੇ ਸਵਾਰੀਆਂ ਬੱਸਾਂ ’ਚ ਚੜਾਇਆ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਰਣਜੀਤ ਸਿੰਘ ਬਾਲਦਕਲ੍ਹਾਂ, ਗੁਰਪ੍ਰੀਤ ਸਿੰਘ ਬਾਲਦ ਕਲ੍ਹਾਂ, ਕੁਲਵਿੰਦਰ ਸਿੰਘ ਸਰਾਓ, ਲਖਵੀਰ ਸਿੰਘ ਚਹਿਲਾਂ ਪੰਤੀ, ਹਰਦੀਪ ਸਿੰਘ ਬਬਲਾ ਆਦਿ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੇਣ ਦਾ ਐਲਾਨ ਕਰਨ ਤੋਂ ਬਾਅਦ ਔਰਤਾਂ ਲਈ ਬੱਸ ਸਫ਼ਰ ਕਰਨਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਔਰਤਾਂ ਨੂੰ ਬੱਸ ਅੱਡਿਆਂ ਉਪਰ ਖੜੇ ਦੇਖ ਸਰਕਾਰੀ ਬੱਸਾਂ ਵਾਲੇ ਬੱਸਾਂ ਵਾਲੇ ਬੱਸਾਂ ਅੱਡੇ ਉਪਰ ਰੋਕਣ ਦੀ ਥਾਂ ਅੱਡੇ ਤੋਂ 300 ਮੀਟਰ ਅੱਗੇ ਜਾ ਪਿਛੇ ਹੀ ਰੋਕ ਕੇ ਸਵਾਰੀਆਂ ਉਤਾਰ ਦਿੰਦੇ ਹਨ, ਜਿਸ ਕਾਰਨ ਬੱਸ ਅੱਡੇ ਉਪਰ ਖੜੇ ਸਾਰੇ ਹੀ ਮੁਸਾਫਰਾਂ ਨੂੰ ਕਈ-ਕਈ ਘੰਟੇ ਸਰਕਾਰੀ ਬੱਸਾਂ ਉਡੀਕ ਕਰਨੀ ਪੈਂਦੀ ਹੈ ਜਿਸ ਕਾਰਨ ਮੁਫਤ ਸਫ਼ਰ ਦੀ ਸਹੂਲਤ ਦਾ ਅਨੰਦ ਮਾਣਨ ਦੀ ਥਾਂ ਔਰਤਾਂ ਨੂੰ ਨਿੱਜੀ ਬੱਸਾਂ ’ਚ ਚੜ੍ਹ ਕੇ ਕਿਰਾਇਆ ਦੇ ਕੇ ਸਫ਼ਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਬੱਸਾਂ ਵਾਲੇ ਕੋਰੋਨਾ ਦਾ ਬਹਾਨਾਂ ਬਣਾ ਕੇ ਇਹ ਕਹਿਦੇ ਹਨ ਕਿ ਸਾਨੂੰ ਸਿਫਰ 24 ਤੋਂ 26 ਸਵਾਰੀਆਂ ਬਿਠਾਉਣ ਦੀ ਹੀ ਇਜ਼ਾਜਤ ਹੈ ਜਦੋਂ ਕਿ ਇਥੋਂ ਲੰਘਣ ਵਾਲੀਆਂ ਪ੍ਰਾਈਵੇਟ ਬੱਸਾਂ ’ਚ 70 ਤੋਂ ਉਪਰ ਸਵਾਰੀਆਂ ਚੜੀਆਂ ਨਜ਼ਰ ਆਉਂਦੀਆਂ ਹਨ। ਲੋਕਾਂ ਨੇ ਸਵਾਲ ਕੀਤਾ ਕਿ ਕੋਰੋਨਾ ਸਰਕਾਰੀ ਬੱਸਾਂ ’ਚ ਫੈਲਦਾ ਹੈ ਕਿ ਪ੍ਰਾਈਵੇਟ ਬੱਸਾਂ ’ਚ ਕੋਰੋਨਾ ਫੈਲਣ ਦਾ ਕੋਈ ਡਰ ਨਹੀਂ ਹੈ।

   
  
  ਮਨੋਰੰਜਨ


  LATEST UPDATES











  Advertisements