View Details << Back

ਭੱਟੀਵਾਲ ਮੁੜ ਚਰਚਾ ਚ ਬੀਡੀਪੀਓ ਤੇ ਗਾਲੀ ਗਲੋਚ ਦੇ ਲਾਏ ਦੋਸ਼

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਨੇੜਲੇ ਪਿੰਡ ਭੱਟੀਵਾਲ ਕਲ੍ਹਾਂ ਦੀ ਪੰਚਾਇਤ ਨੇ ਅੱਜ ਬੀ.ਡੀ.ਪੀ.ਓ ਭਵਾਨੀਗੜ੍ਹ ਉਪਰ ਪਿੰਡ ਦੇ ਇਕ ਪੰਚਾਇਤ ਮੈਂਬਰ ਨੂੰ ਫੋਨ ਉਪਰ ਗਾਲੀ ਗਲੋਚ ਕਰਨ ਅਤੇ ਹੋਰ ਭੱਦੀ ਸ਼ਬਦਾਬਲੀ ਵਰਤਨ ਦੇ ਦੋਸ਼ ਲਗਾਉਂਦਿਆਂ ਬੀ.ਡੀ.ਪੀ.ਓ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਸਰਕਾਰ ਤੋਂ ਇਸ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ। ਅੱਜ ਉਹਨਾ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਸਕਰਨ ਸਿੰਘ ਲੈਂਪੀ ਨੇ ਦੱਸਿਆ ਕਿ ਪਹਿਲਾਂ ਤਾਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਥਿਤ ਤੌਰ ’ਤੇ ਸਿਆਸੀ ਬਦਲਾਖੋਰੀ ਦੀ ਭਾਵਨਾ ਤਹਿਤ ਬਿਨਾਂ ਕਿਸੇ ਠੋਸ ਕਾਰਨ ਦੇ ਉਸ ਨੂੰ ਧੱਕੇ ਨਾਲ ਹੀ ਸਰਪੰਚੀ ਦੇ ਅਹੁਦੇ ਤੋਂ ਬਰਖਾਸਤ ਕਰਕੇ ਪਿੰਡ ’ਚ ਧੱਕੇ ਨਾਲ ਹੀ ਪ੍ਰਬੰਧਕ ਨਿਯੁਕਤ ਕਰ ਦਿੱਤਾ ਹੈ ਅਤੇ ਪਿੰਡ ’ਚ ਵਿਕਾਸ ਦੇ ਕੰਮ ਆਪਣੀਆਂ ਮਨ ਮਰਜੀਆਂ ਨਾਲ ਪ੍ਰਬੰਧਕ ਦੇ ਰਾਹੀ ਕਰਵਾਏ ਜਾ ਰਹੇ ਹਨ। ਜੋ ਕਿ ਕਾਨੂੰਨੀ ਤੌਰ ’ਤੇ ਗਲਤ ਹੈ ਜਦੋਂ ਉਨ੍ਹਾਂ ਦੀ ਬਰਖਾਸਤਗੀ ਤੋਂ ਬਾਅਦ ਪ੍ਰਬੰਧਕ ਲਗਾਉਣ ਦੀ ਥਾਂ ਪਿੰਡ ਦੀ ਬਾਕੀ ਪੰਚਾਇਤ ’ਚੋਂ ਕੋਈ ਅਧਿਕਾਰਕ ਪੰਚ ਚੁਣ ਕੇ ਪਿੰਡ ’ਚ ਵਿਕਾਸ ਦੇ ਕੰਮ ਕਰਵਾਉਣੇ ਚਾਹੀਦੇ ਸਨ।ਉਨ੍ਹਾਂ ਦੱਸਿਆ ਕਿ ਵਿਭਾਗ ਦੀ ਇਸ ਕਥਿਤ ਧੱਕੇਸ਼ਾਹੀ ਸੰਬੰਧੀ ਉਨ੍ਹਾਂ ਦੇ ਪਿੰਡ ਦੇ ਪੰਚਾਇਤ ਮੈਂਬਰ ਸਿੰਦਰਪਾਲ ਸ਼ਰਮਾ ਨੇ ਬੀ.ਡੀ.ਪੀ.ਓ ਨੂੰ ਫੋਨ ਕਰਕੇ ਜਦੋਂ ਆਪਣਾ ਇਤਰਾਜ ਜਤਾਉਣਾ ਚਾਹਿਆ ਤਾਂ ਅੱਗਿਓ ਬੀ.ਡੀ.ਪੀ.ਓ. ਨੇ ਉਸ ਦਾ ਇਤਰਾਜ ਸੁਣਨ ਦੀ ਥਾਂ ਉਕਤ ਪੰਚ ਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਉਪਰ ਮੁਕੱਦਮਾ ਦਰਜ ਕਰਵਾਉਣ ਦੀ ਧਮਕੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਉਕਤ ਪੰਚਾਇਤ ਮੈਂਬਰ ਪਿੰਡ ਦੇ ਲੋਕਾਂ ਵੱਲੋਂ ਚੁਣਿਆ ਹੋਇਆ ਇਕ ਨੁਮਾਇੰਦਾ ਹੈ ਅਤੇ ਬੀ.ਡੀ.ਪੀ.ਓ ਵੱਲੋਂ ਇਸ ਨੂੰ ਗਾਲੀ-ਗਲੋਚ ਕਰਨਾ ਸਿੱਧੇ ਤੌਰ ’ਤੇ ਲੋਕਤੰਤਰ ਦਾ ਅਪਮਾਣ ਕਰਨਾ ਹੈ। ਉਨ੍ਹਾਂ ਮੰਗ ਕੀਤੀ ਕਿ ਬੀ.ਡੀ.ਪੀ.ਓ ਨੂੰ ਤੁਰੰਤ ਬਰਖ਼ਾਸਤ ਕਰਕੇ ਇਸ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ ਅਤੇ ਪਿੰਡ ’ਚ ਪ੍ਰਬੰਧਕ ਦੀ ਨਿਯੁਕਤੀ ਨੂੰ ਵੀ ਰੱਦ ਕਰਕੇ ਗ੍ਰਾਂਟ ਖਰਚ ਕਰਨ ਅਤੇ ਵਿਕਾਸ ਦੇ ਕੰਮ ਕਰਵਾਉਣ ਦਾ ਅਧਿਕਾਰ ਪਿੰਡ ਦੀ ਪੰਚਾਇਤ ਨੂੰ ਹੀ ਦਿੱਤਾ ਜਾਵੇ। ਪੰਚ ਸਿੰਦਰਪਾਲ ਨੇ ਦੱਸਿਆ ਕਿ ਮੈਂ ਬੀ.ਡੀ.ਪੀ.ਓ ਸਾਹਿਬ ਨੂੰ ਫੋਨ ਰਾਹੀਂ ਸਿਰਫ ਇਹੀ ਕਿਹਾ ਸੀ ਕਿ ਸਾਡੇ ਪਿੰਡ ਦਾ ਕੇਵਲ ਸਰਪੰਚ ਹੀ ਬਰਖਾਸਤ ਹੋਇਆ ਹੈ ਬਾਕੀ ਪੰਚਾਇਤ ਤਾਂ ਬਹਾਲ ਹੈ।ਇਸ ਲਈ ਤੁਸੀਂ ਪ੍ਰਬੰਧਕ ਲਗਾਉਣ ਦੀ ਥਾਂ ਪਿੰਡ ਦੀ ਪੰਚਾਇਤ  ਦੀ ਰਜਾਮੰਦੀ ਅਨੁਸਾਰ ਕਿਸੇ ਵੀ ਪੰਚ ਨੂੰ ਇਹ ਵਾਧੂ ਅਧਿਕਾਰ ਦੇ ਕੇ ਪਿੰਡ ’ਚ ਵਿਕਾਸ ਦੇ ਕੰਮ ਕਰਵਾਓ ਪਰ ਅੱਗਿਓ ਪੂਰੀ ਤਲਖੀ ਖਾਂਦਿਆਂ ਬੀ.ਡੀ.ਪੀ.ਓ ਨੇ ਕਥਿਤ ਤੌਰ ’ਤੇ ਉਸ ਨੂੰ ਗਾਲੀ-ਗਲੋਚ ਕੀਤਾ ਅਤੇ ਉਸ ਨੂੰ ਬਹੁਤ ਬਦਸਲੂਕੀ ਕਰਦਿਆਂ ਮੁਕੱਦਮਾਂ ਦਰਜ ਕਰਵਾਉਣ ਦੀ ਧਮਕੀ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਮੋਹਨ ਸਿੰਘ, ਰਾਜਿੰਦਰ ਕੌਰ, ਰਣਧੀਰ ਸਿੰਘ, ਸਤਿਨਾਮ ਕੌਰ, ਸਿੰਦਰਪਾਲ ਸ਼ਰਮਾਂ ਅਤੇ ਸੁਖਵਿੰਦਰ ਕੌਰ ਸਾਰੇ ਪੰਚਾਇਤ ਮੈਂਬਰ ਅਤੇ ਹੋਰ ਪਿੰਡ ਵਾਸੀ ਵੀ ਮੌਜੂਦ ਸਨ।ਦੂਜੇ ਪਾਸੇ ਜਦੋਂ ਇਸ ਸੰਬੰਧੀ ਬੀ.ਡੀ.ਪੀ.ਓ ਬਲਜੀਤ ਸਿੰਘ ਸੋਹੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਆਪਣੇ ਦਫ਼ਤਰ ਮੌਜੂਦ ਨਹੀਂ ਸਨ ਅਤੇ ਜਦੋਂ ਉਨ੍ਹਾਂ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਫੋਨ ਉਪਰ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਗੱਲਬਾਤ ਕਰਨ ਦੀ ਥਾਂ ਫੋਨ ਨਹੀ ਚੁੱਕਿਆ ।

   
  
  ਮਨੋਰੰਜਨ


  LATEST UPDATES











  Advertisements