View Details << Back

ਸਬ ਇੰਸਪੈਕਟਰ ਦੀ ਸੜਕ ਹਾਦਸੇ ਚ ਮੋਤ

ਨਾਭਾ (ਬੇਅੰਤ ਸਿੰਘ ਰੋਹਟੀ ਖ਼ਾਸ) ਭਾਦਸੋ ਦੇ ਨੇੜੇ ਪਿੰਡ ਸੁੱਧੇਵਾਲ ਦੇ ਜੰਮਪਲ ਤੇ ਪਿੰਡ ਜਾਤੀਵਾਲ ਦੇ ਵਸਨੀਕ ਪੰਜਾਬ ਪੁਲਿਸ ਦੇ ਹੋਣਹਾਰ ਸਬ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦੀ ਇੱਕ ਦਰਦਨਾਕ ਐਡਸੀਡੈਂਟ ਦੋਰਾਨ ਮੋਤ ਹੋ ਗਈ ਹੈ 28 ਸਾਲਾਂ ਅੰਮ੍ਰਿਤਪਾਲ ਸਿੰਘ ਤਰਨਤਾਰਨ ਦੀ ਚੋਕੀ ਘਰਿਆਲਾ ਵਿਖੇ ਇੰਚਾਰਜ ਵਜੋਂ ਤਾਇਨਾਤ ਸੀ ਉਨ੍ਹਾਂ ਦੇ ਮਾਮਾ ਹਰਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਅੱਜ ਸਵੇਰੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਰਸ਼ਨ ਸਿੰਘ ‌ਕੋਲ ਸਬੰਧਤ ਡੀ ਐਸ਼ ਪੀ ਦਾ ਫੋਨ ਆਇਆ ਕਿ ਅੰਮ੍ਰਿਤਪਾਲ ਡਿਊਟੀ ਦੌਰਾਨ ਗਸ਼ਤ ਤੋਂ ਵਾਪਸ ਆਪਣੀ ਰਿਹਾਇਸ਼ ਤੇ ਆ ਰਿਹਾ ਸੀ ਜਿਸ ਦੀ ਗੱਡੀ ਸਵੇਰੇ 3 ਕੁ ਵਜੇ ਪਿੰਡ ਕੈਰੋਂ ਨੇੜੇ ਕਿਸੇ ਦਰੱਖ਼ਤ ਵਿਚ ਵੱਜਣ ਨਾਲ ਅਣਹੋਣੀ ਵਾਪਰੀ ਪਿਤਾ ਦਰਸ਼ਨ ਸਿੰਘ ਤੇ ਮਾਤਾ ਰਾਜਿੰਦਰ ਕੌਰ ਦੇ ਦੋ ਪੁੱਤਰਾਂ ਵਿੱਚ ਵੱਡਾ ਅੰਮ੍ਰਿਤਪਾਲ ਸਿੰਘ 2016 ਚ ਪੁਲਿਸ ਵਿਭਾਗ ਚ ਬਤੋਰ ਸਬ ਇੰਸਪੈਕਟਰ ਭਾਰਤੀ ਹੋਇਆ ਜਦੋਂ ਤਰਨਤਾਰਨ ਦੇ ਕਈ ਅਹਿਮ ਥਾਣਿਆਂ ਵਿੱਚ ਐੱਸ ਐੱਚ ਓ ਵਜੋਂ ਤੈਨਾਤ ਰਿਹਾ ਹੈ ਹੁਣ ਚੋਕੀ ਘਰਿਆਲਾ ਦਾ ਇੰਚਾਰਜ ਸੀ ਸਬ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਆਪਣੀ ਸਖ਼ਤ ਮਿਹਨਤ ਦੇ ਬਲਬੂਤੇ ਵਿਭਾਗ ਵਿੱਚ ਚੰਗਾ ਨਾਮ ਕਮਾਇਆ ਹੋਇਆ ਸੀ ਇਸ ਦੁੱਖ ਭਰੀ ਖਬਰ ਨਾਲ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਛਾ ਗਈ ‌ਪਰਵਾਰ ਨਾਲ ਇਲਾਕੇ ਦੀਆਂ ਸਮਾਜ ਸੇਵੀਆਂ ਨੇ ਦੁੱਖ ਸਾਂਝਾ ਕੀਤਾ ਹੈ।

   
  
  ਮਨੋਰੰਜਨ


  LATEST UPDATES











  Advertisements