View Details << Back

ਕਿਸਾਨ ਆਗੂ ਬੰਟੀ ਸਿੰਘ ਖਾਨਪੁਰ ਤੇ ਹਮਲਾ ਕਰਨ ਵਾਲਾ ਕਾਬੂ

ਨਾਭਾ (ਬੇਅੰਤ ਸਿੰਘ ) ਪਿਛਲੇ ਦਿਨੀਂ 23 ਅਪ੍ਰੈਲ ਦੀ ਰਾਤ ਨੂੰ ਕਿਸਾਨ ਆਗੂ ਬੰਟੀ ਸਿੰਘ ਖਾਨਪੁਰ ਤੇ ਲੁੱਟਣ ਦੀ ਕੋਸ਼ਿਸ਼ ਵਿੱਚ ਤਿੰਨ ਨੌਜਵਾਨਾਂ ਵਲੋਂ ਹਮਲਾ ਕੀਤਾ ਗਿਆ ਸੀ ਪਰ ਸਫਲ ਨਹੀਂ ਹੋ ਸਕੇ ਸਨ ਉਹਨਾਂ ਵਿੱਚੋਂ ਇੱਕ ਨੂੰ ਬਠੋਣੀਆਂ ਪਿੰਡ ਤੋਂ ਮੰਡਿਆਣਾ ਸੜਕ ਤੋਂ ਦੁਕਾਨਦਾਰ ਪ੍ਰੇਮ ਕੁਮਾਰ ਅਤੇ ਨਜਦੀਕੀ ਕਿਸਾਨਾਂ ਵਲੋਂ ਫੇਰ ਕੋਈ ਵਾਰਦਾਤ ਕਰਨ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਅਤੇ ਗੰਡਿਆਂਖੇੜੀ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਉਸਦੇ ਬਾਕੀ ਪੰਜ ਸਾਥੀ ਦੋੜਨ ਵਿਚ ਕਾਮਯਾਬ ਰਹੇ ਜੋ ਕਿ ਘਾਤਕ ਹਥਿਆਰਾਂ ਸਮੇਤ ਜਿਸ ਵਿੱਚ ਇੱਕ ਕੋਲ ਰਿਵਾਲਵਰ ਵੀ ਦੱਸਿਆ ਜਾ ਰਿਹਾ ਹੈ। ਇਹ ਅੱਜ ਵੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ। ਦੇਖਣ ਤੋਂ ਹੀ ਨਸ਼ੇੜੀ ਲੱਗਣ ਵਾਲੇ ਇਹ ਪੰਜਾਬੀ ਨੌਜਵਾਨ ਜੋ ਲਾਗਲੇ ਪਿੰਡਾਂ ਦੇ ਲੱਗਦੇ ਹਨ। ਮੋਕੇ ਤੋਂ ਇੱਕ ਚੋਰੀ ਦਾ ਮੋਟਰਸਾਈਕਲ ਅਤੇ ਉਹ ਲੋਹੇ ਦੀ ਰਾਡ ਨੂੰ ਤਲਵਾਰ ਵਾਂਗ ਤਿੱਖਾ ਤਿਆਰ ਕੀਤਾ ਹਥਿਆਰ ਵੀ ਬਰਾਮਦ ਹੋਇਆ ਜਿਸ ਦੇ ਨਾਲ ਇਹਨਾਂ ਕਿਸਾਨ ਆਗੂ ਬੰਟੀ ਸਿੰਘ ਖਾਨਪੁਰ ਦੀ ਉਂਗਲੀ ਕੱਟੀ ਸੀ ਅਤੇ ਉਸਦੇ ਸਿਰ ਵਿਚ ਵਾਰ ਕਰਕੇ ਸੱਤ ਟਾਂਕੇ ਲਗਵਾਏ ਸਨ। ਹਾਲਾਂਕਿ ਇਸ ਗਿਰੋਹ ਦੀ ਭਾਲ ਥਾਣਾ ਗੰਡਿਆਂਖੇੜੀ ਐੱਸ ਐਚ ਉ ਕੁਲਵਿੰਦਰ ਸਿੰਘ ਅਤੇ ਏ ਐਸ ਆਈ ਬਲਵਿੰਦਰ ਸਿੰਘ ਵਿਰਕ ਬਹੁਤ ਮੁਸ਼ਤੈਦੀ ਨਾਲ ਕਰ ਰਹੇ ਸਨ ਅਤੇ ਇਲਾਕੇ ਵਿਚ ਟਰੈਪ ਲਗਾਕੇ ਨਾਕਾਬੰਦੀ ਕੀਤੀ ਹੋਈ ਸੀ। ਇੱਕ ਵਾਰ ਬੀਤੇ ਦਿਨੀਂ ਸੈਦਖੇੜੀ ਪਿੰਡ ਵੀ ਇਹ ਮੋਟਰਸਾਈਕਲ ਛੱਡ ਕੇ ਫਰਾਰ ਹੋ ਚੁੱਕੇ ਸਨ ਜੋ ਕਿ ਪੜਤਾਲ ਵਿਚ ਚੋਰੀ ਦਾ ਨਿਕਲਿਆ। ਮੋਕੇ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਸੰਧੂ ਨੇ ਡੀ ਐਸ ਪੀ ਘਨੌਰ ਸ ਜਸਵਿੰਦਰ ਸਿੰਘ ਟਿਵਾਣਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜਗਦੇਵ ਸਿੰਘ ਜੱਗੂ, ਕਮਲਦੀਪ ਸਿੰਘ ਬਿੱਟੂ, ਅਵਕਾਰ ਸਿੰਘ ਜੱਗਾ ,ਸੁਖਜਿੰਦਰ ਬੜਿੰਗ, ਭਜਨ ਸਿੰਘ ਖਾਨਪੁਰ,ਅਮਨ ਸਰਪੰਚ ਹਾਸ਼ਮਪੁਰ, ਕਮਲਜੀਤ ਸਿੰਘ ਕਮਲ, ਬਿਕਰਮ ਸਿੰਘ ਖਾਨਪੁਰ, ਧਰਮ ਸਿੰਘ ਧਰਮਾਂ, ਪੰਡਿਤ ਸ਼ੀਸ਼ ਪਾਲ ਸਰਪੰਚ ਬਠੋਣੀਆਂ, ਜਸਵਿੰਦਰ ਸਿੰਘ ਮੰਡਿਆਣਾ ਤੋਂ ਇਲਾਵਾ ਸੈਂਕੜੇ ਨੇੜਲੇ ਪਿੰਡਾਂ ਦੇ ਨੋਜਵਾਨ ਹਾਜਰ ਸਨ ਅਤੇ ਸਭਦੀ ਇਕੋ ਮੰਗ ਹੈ ਕਿ ਇਸ ਪੂਰੇ ਗਿਰੋਹ ਦਾ ਪਰਦਾਫਾਸ਼ ਕਰਕੇ ਇਲਾਕੇ ਨੂੰ ਆਉਣ ਵਾਲੇ ਸਮੇਂ ਲੁੱਟ ਖੋਹ ਅਤੇ ਕਤਲ ਵਰਗੀਆਂ ਘਟਨਾਵਾਂ ਤੋਂ ਨਿਜਾਤ ਦਿਵਾਈ ਜਾਵੇ।

   
  
  ਮਨੋਰੰਜਨ


  LATEST UPDATES











  Advertisements