View Details << Back

ਪੱਛਮੀ ਬੰਗਾਲ ਚੋ ਮੋਦੀ ਦਾ ਹਾਰਨਾ ਸ਼ੁਭ ਸੰਕੇਤ
ਬੇਜੀਪੀ ਅਤੇ ਮੋਦੀ ਨੂੰ ਕਿਸਾਨਾਂ ਦਾ ਵਿਰੋਧ ਪਿਆ ਮਹਿੰਗਾ - ਬੰਟੀ ਸਿੰਘ ਖਾਨਪੁਰ

ਬੇਅੰਤ ਸਿੰਘ ਰੋਹਟੀਖਾਸ : ਕਿਸਾਨ ਅੰਦੋਲਨ ਵਿੱਚ ਲਗਾਤਾਰ ਆਪਣਾ ਯੋਗਦਾਨ ਪਾ ਰਹੇ ਕਿਸਾਨ ਆਗੂ ਬੰਟੀ ਸਿੰਘ ਖਾਨਪੁਰ ਨੇ ਅੱਜ ਇੱਕ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਪੱਛਮੀ ਬੰਗਾਲ ਵਿੱਚ ਜਿਥੇ ਕਿ ਚੋਣਾਂ ਜਿੱਤਣ ਲਈ ਮੋਦੀ ਸਰਕਾਰ ਵਲੋਂ ਹਰ ਹੀਲਾ ਵਰਤਿਆ ਗਿਆ। ਚੋਣ ਕਮਿਸ਼ਨ, ਈਡੀ, ਸੀਬੀਆਈ ਤੱਕ ਦੀ ਵਰਤੋਂ ਕੀਤੀ ਗਈ। ਕੋਬਿਡ 19 ਨੂੰ ਅਣਦੇਖਾ ਕਰਕੇ ਪੂਰੀ ਦੀ ਪੂਰੀ ਕੇਂਦਰੀ ਵਜਾਰਤ ਦਾ ਉਥੇ ਡੇਰਾ ਲਗਾਇਆ ਗਿਆ। ਪ੍ਰਧਾਨ ਮੰਤਰੀ ਖੁਦ ਇੱਕ ਮਹੀਨੇ ਤੋਂ ਆਪਣੇ ਸਾਰੇ ਕੰਮ ਕਾਰ ਛੱਡ ਕੇ ਇੱਕ ਲੋਕਪ੍ਰਿਯ ਮੁੱਖ ਮੰਤਰੀ ਮਮਤਾ ਦੀਦੀ ਦੀ ਸਰਕਾਰ ਬਣਨ ਤੋਂ ਰੋਕਣ ਲਈ ਥਾਂ ਥਾਂ ਰੈਲੀਆਂ ਕਰਦਾ ਰਿਹਾ ਪਰ ਅੱਜ ਆਏ ਚੋਣ ਨਤੀਜਿਆਂ ਨੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਸਫਾਇਆ ਕਰ ਦਿੱਤਾ। ਬਹੁਤ ਵੱਡੇ ਅੰਤਰ ਨਾਲ ਬੰਗਾਲੀ ਸੂਰਮਿਆ ਨੇ ਬੀਜੇਪੀ ਨੂੰ ਕਰਾਰੀ ਹਾਰ ਦੇ ਕੇ ਵਾਪਸ ਤੋਰ ਦਿੱਤਾ। ਜਿਹੜੇ ਬੜੀਆਂ ਬੜੀਆਂ ਗੱਲਾਂ ਕਰਦੇ ਸਨ ਅੱਜ ਮੂੰਹ ਦਿਖਾਉਣ ਜੋਗੇ ਨਹੀਂ ਛੱਡੇ। ਮਮਤਾ ਬੈਨਰਜੀ ਦੀ ਇਸ ਲਾਮਿਸਾਲ ਜਿੱਤ ਵਿਚ ਬਹੁਤ ਵੱਡਾ ਰੋਲ ਦਿੱਲੀ ਦੀਆਂ ਬਰੂਹਾਂ ਤੇ ਪਿਛਲੇ ਛੇ ਮਹੀਨਿਆਂ ਤੋਂ ਡੇਰਾ ਲਾਈ ਬੈਠੇ ਕਿਸਾਨਾਂ ਦਾ ਵੀ ਹੈ। ਜਿਸ ਪ੍ਰਕਾਰ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂਆਂ ਨੇ ਬੰਗਾਲ ਵਿਚ ਜਾ ਕੇ ਕਿਸਾਨਾਂ ਨਾਲ ਬੀਜੇਪੀ ਵਲੋਂ ਕੀਤੀ ਜਾ ਰਹੀ ਬੇਇਨਸਾਫੀ ਬਾਰੇ ਦੱਸਿਆ ਤਾਂ ਲੋਕਾਂ ਵਿਚ ਬਹੁਤ ਜਾਗਰੂਕਤਾ ਆਈ। ਹਰਿਆਣਾ ਪੰਜਾਬ ਦੇ ਬਹਾਦਰ ਲੋਕਾਂ ਤੋਂ ਬਾਅਦ ਬੰਗਾਲ ਹੀ ਉਹ ਸੂਬਾ ਹੈ ਜਿੱਥੇ ਦੇ ਲੋਕਾਂ ਨੇ ਅਜਾਦੀ ਦੀ ਲੜਾਈ ਤੋਂ ਲੈ ਅੱਜ ਤੱਕ ਬਹੁਤ ਕੁਰਬਾਨੀਆਂ ਕੀਤੀਆਂ ਅਤੇ ਅੱਜ ਵੀ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ ਮੋਦੀ ਦਾ ਬਿਸਤਰਾ ਗੋਲ ਕਰ ਦਿੱਤਾ। ਬੰਟੀ ਸਿੰਘ ਖਾਨਪੁਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਮੋਦੀ ਸਰਕਾਰ ਕਰੋਨਾ ਦੀ ਆੜ ਲੈ ਕੇ ਅੰਦੋਲਨ ਨੂੰ ਕੁਚਲਣ ਦੀ ਫਿਰਾਕ ਵਿਚ ਹੈ ਜਿਸਨੂੰ ਕਿਸਾਨ ਕਦੇ ਵੀ ਸਫਲ ਨਹੀਂ ਹੋਣ ਦੇਣਗੇ। ਮਮਤਾ ਬੈਨਰਜੀ ਦੀ ਜਿੱਤ ਦੀ ਖੁਸ਼ੀ ਵਿਚ ਅੱਜ ਸਿੰਘੂ ਬਾਡਰ, ਟਿਕਰੀ ਬਾਡਰ, ਗਾਜੀਪੁਰ ਬਾਡਰ ਸਮੇਤ ਸਮੂਹ ਬਾਡਰਾਂ ਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਅਤੇ ਆਮ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਕਿਸਾਨ ਅੰਦੋਲਨ ਵਿੱਚ ਆ ਕੇ ਡੱਟ ਜਾਉ ਆਪਾਂ ਸਾਰੇ ਵੀ ਜਿੱਤ ਦੇ ਕਰੀਬ ਹਾਂ ਅਤੇ ਤਿੰਨ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਘਰਾਂ ਨੂੰ ਪਰਤਾਂਗੇ।

   
  
  ਮਨੋਰੰਜਨ


  LATEST UPDATES











  Advertisements