View Details << Back

ਪੱਛਮੀ ਬੰਗਾਲ ਚ ਮੋਦੀ ਦੇ ਹਾਰਨ ਤੇ ਕਾਗਰਸੀਆ ਲੱਡੂ ਵੰਡੇ

ਭਵਾਨੀਗੜ੍ਹ, 3 ਮਈ (ਗੁਰਵਿੰਦਰ ਸਿੰਘ)-ਬਲਾਕ ਸੰਮਤੀ ਚੇਅਰਮੈਨ ਵਰਿੰਦਰ ਪੰਨਵਾਂ ਅਤੇ ਪ੍ਰਧਾਨ ਬਲਾਕ ਪੰਚਾਇਤ ਯੂਨੀਅਨ ਭਵਾਨੀਗੜ੍ਹ ਦੀ ਅਗਵਾਈ ਵਿੱਚ ਬਲਾਕ ਸੰਮਤੀ ਦਫਤਰ ਵਿਚ ਕਿਸਾਨ-ਮਜਦੂਰ ਤੇ ਲੋਕ ਵਿਰੋਧੀ ਫਾਸੀਵਾਦੀ ਬੀਜੇਪੀ ਦੀ ਮੋਦੀ ਹਕੂਮਤ ਦੀ ਕਰਾਰੀ ਹਾਰ ਉੱਪਰ ਪੰਚਾਇਤ ਯੂਨੀਅਨ ਦੇ ਨਮਾਇੰਦੀਆ ਤੇ ਬਲਾਕ ਕਾਂਗਰਸੀ ਵਰਕਰਾਂ ਨੇ ਲੱਡੂ ਵੰਡੇ।
ਚੇਅਰਮੈਨ ਵਰਿੰਦਰ ਪੰਨਵਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਮੋਦੀ ਦੀ ਨਫਰਤੀ ਹਕੁਮਤ ਦੇ ਪੁੱਠੇ ਦਿਨ ਦੀ ਗਿਣਤੀ ਬੰਗਾਲ ਅਤੇ ਕੇਰਲਾ ਦੀ ਹਾਰ ਤੋਂ ਸੁਰੂ ਹੋ ਗਈ ਹੈ। ਜਗਤਾਰ ਸਿੰਘ ਮੱਟਰਾਂ ਦੱਸਿਆ ਕਿ ਲੋਕ ਏਕਤਾ ਜਿੱਤੀ ਹੈ ਅਤੇ ਨਫਰਤ ਅਤੇ ਕੁੜਤੱਣ ਦੀ ਲੋਕ ਤੋੜਵੀਂ ਹਾਰ ਹੋਈ ਹੈ।ਸਾਂਝੇ ਪ੍ਰੈਸ ਨੋਟ ਵਿਚ ਦੱਸਿਆ ਕਿ ਕੈਬਿਨੇਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਹਲਕਾ ਸੰਗਰੂਰ ਵਿਚ ਸੜਕਾਂ ਜਾਲ ਵਿਛਾ ਕੇ ਅਤੇ ਸਕੂਲਾਂ ਦੀ ਨੁਹਾਰ ਬਦਲ ਕੇ ਰਿਕਾਰਡ ਤੋੜ ਵਿਕਾਸ ਕਰਵਾਇਆ ਜਾਂ ਰਿਹਾ ਹੈ।ਮੰਤਰੀ ਸਿੰਗਲਾ ਦੇ ਹਰ ਦੁੱਖ ਸੁੱਖ ਵਿਚ ਵੀ।ਸ਼ਰੀਕ ਹੋ ਰਹੇ ਹਨ।ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਪੰਚਾਇਤ ਯੂਨੀਅਨ ਅਤੇ ਕਾਗਰਸੀ ਵਰਕਰ ਘਰ ਘਰ ਪਹੁੰਚਾਉਣਗੇ।ਇਸ ਸਮਾਗਮ ਵਿਚ ਮੀਤ ਪ੍ਰਧਾਨ ਪੰਚਾਇਤ ਯੂਨੀਅਨ, ਸਰਪੰਚ ਸਾਹਿਬ ਸਿੰਘ ਭੜ੍ਹੋ ,ਰਾਮ ਸਿੰਘ ਸਰਪੰਚ ਭਰਾਜ ,ਬਲਜੀਤ ਕੌਰ ਵਾਈਸ ਚੇਅਰਮੈਨ ਬਲਾਕ ਸੰਮਤੀ, ਹਰਭਜਨ ਕੌਰ ਬਲੀਆਲ,ਸਰਪੰਚ ਸਤਿੰਦਰਪਾਲ ਨਰੂਪਰਾ ਅਤੇ ਸਾਬਕਾ ਸਰਪੰਚ ਬੰਤ ਸਿੰਘ ਨਦਾਮਪੁਰ ਆਦਿ ਹਾਜਰ ਸਨ।


   
  
  ਮਨੋਰੰਜਨ


  LATEST UPDATES











  Advertisements