View Details << Back

ਪੰਜਾਬ ਵਿੱਚ ਭਾਜਪਾ ਦੀ ਹਾਰ ਤੇ ਕਿਸਾਨਾਂ ਮਨਾਇਆ ਜਸ਼ਨ
ਖੁਸੀ ਚ ਪਾਏ ਭੰਗੜੇ

ਭਵਾਨੀਗੜ੍ਹ (ਗੁਰਵਿੰਦਰ ਸਿੰਘ) : ਪੱਛਮੀ ਬੰਗਾਲ ਦੇ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੀ ਜਿੱਤ ਦਾ ਜਸ਼ਨ ਪੱਛਮੀ ਬੰਗਾਲ ’ਚ ਅਤੇ ਭਾਜਪਾ ਦੀ ਹਾਰ ਦਾ ਜਸ਼ਨ ਪੰਜਾਬ ’ਚ ਆਮ ਦੇਣ ਨੂੰ ਮਿਲ ਰਿਹਾ ਹੈ।ਵਿਧਾਨ ਸਭਾ ਚੋਣਾਂ ’ਚ ਤ੍ਰਿਣੁਮੂਲ ਕਾਂਗਰਸ ਨੂੰ ਸ਼ਾਨਦਾਰ ਜਿੱਤ ਨਾਲ ਪੂਰਨ ਬਹੁਮਤ ਅਤੇ ਭਾਜਪਾ ਨੂੰ ਕਰਾਰੀ ਹਾਰ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ’ਚ ਭਾਰੀ ਖੁਸ਼ੀ ਦੇ ਲਹਿਰ ਦੇਣ ਨੂੰ ਮਿਲੀ। ਲੋਕਾਂ ਨੇ ਸ਼ੋਸ਼ਲ ਮੀਡੀਆਂ ’ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਜ਼ਖ਼ਮੀ ਸ਼ੇਰਨੀ ਨੇ ਤਾਨਸ਼ਾਹ ਨੂੰ ਮੁੱਧੇ ਮੂੰਹ ਸੁਟਿਆ, ਮੋਦੀ ’ਤੇ ਭਾਰੀ ਪਈ ਮਮਤਾ ਅਤੇ ਹੋਰ ਅਣਗਿਣਤ ਸੰਦੇਸ਼ ਪੋਸਟ ਕੀਤੇ। ਇਸ ਮੌਕੇ ਕਿਸਾਨਾਂ ਨੇ ਭੰਗੜੇ ਪਾ ਕੇ ਵੀਡੀਓ ਪੋਸਟ ਕਰਦਿਆਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਕਿਸਾਨ ਆਗੂਆਂ ਦਾ ਕਹਿਣਾ ਹੈ ਪੱਛਮੀ ਬੰਗਾਲ ’ਚ ਅੱਜ ਹੰਕਾਰ ਦੀ ਹਾਰ ਹੋਈ ਹੈ। ਬੀ.ਕੇ.ਯੂ.ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਵਿਖੇ ਕਿਸਾਨ ਵਿਰੋਧ ਕਾਲੇ ਕਾਨੂੰਨਾਂ ਦੇ ਵਿਰੁੱਧ ਲਗਾਏ ਪੱਕੇ ਮੋਰਚੇ ਅਤੇ ਚੋਣਾਂ ਦੌਰਾਨ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਕਿਸਾਨਾਂ ਵੱਲੋਂ ਸਯੁੱਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪੱਛਮੀ ਬੰਗਾਲ ਵਿਖੇ ਉਥੋਂ ਦੇ ਲੋਕਾਂ ਨੂੰ ਮੋਦੀ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਣ ਕਾਰਨ ਅੱਜ ਉਥੋਂ ਦੇ ਜਾਗਰੂਕ, ਸੂਝਵਾਨ ਅਤੇ ਪੜ੍ਹੇ ਲਿੱਖੇ ਲੋਕਾਂ ਨੇ ਚੋਣਾਂ ’ਚ ਮੋਦੀ ਸਰਕਾਰ ਦੀ ਰਾਜ ਦੀ ਨੀਤੀ ਨੂੰ ਪਛਾੜ ਕੇ ਮੋਦੀ ਦੀ ਗੋਡੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ’ਚ ਭਾਜਪਾ ਨੂੰ ਮਿਲੀ ਕਰਾਰੀ ਹਾਰ ਕਿਸਾਨ ਮੋਰਚੇ ਦੀ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੀ ਜਿੱਤ ਹੁੰਦੀ ਤਾਂ ਉਨ੍ਹਾਂ ਨੇ ਦੇਸ਼ ਦੀ ਜਨਤਾ ਬਹੁਤ ਧੱਕਾ ਕਰਨਾ ਸੀ ਪਰ ਹੁਣ ਕੇਂਦਰ ਸਰਕਾਰ ਆਪਣਾ ਅਗਲਾ ਕਦਮ ਬਹੁਤ ਸੋਚ ਸਮਝ ਕੇ ਪੁੱਟੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਲੋਕਾਂ ਨੂੰ ਭਿਖਾਰੀ ਬਣਾਉਣ ਦੀ ਰਾਜਨੀਤੀ, ਭਾਜਪਾ ਦੀ ਕਾਲੀ ਨੀਤੀ, ਕਾਲੇ ਕਾਨੂੰਨ ਅਤੇ ਲੋਕਾਂ ਨੂੰ ਉਜਾੜਣ ਦੀਆਂ ਜੋ ਨਵੀਆਂ ਸਕੀਮਾਂ ਬਣ ਰਹੀਆਂ ਹਨ ਉਸ ਤੋਂ ਦੇਸ਼ ਦੀ ਜਨਤਾਂ ਭਲੀਭਾਂਤੀ ਜਾਣੂ ਹੋ ਚੁੱਕੀ ਹੈ। ਇਸ ਲਈ ਅੱਗੇ ਹੋਣ ਵਾਲੀਆਂ ਬਾਕੀ ਰਾਜਾਂ ਦੀਆਂ ਚੋਣਾਂ ਸਮੇਤ ਦੇਸ਼ ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਅਤੇ ਨਰਿੰਦਰ ਮੋਦੀ ਦਾ ਬਿਸਤਰਾ ਗੋਲ ਹੋਣਾਂ ਤੈਅ ਹੈ।ਉਨ੍ਹਾਂ ਕਿਹਾ ਕਿ ਹੁਣ ਤੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਮਨ ਕੀ ਬਾਤ ਲੋਕਾਂ ਨੂੰ ਦੱਸਣ ਦੀ ਥਾਂ ਲੋਕਾਂ ਦੇ ਮਨ ਦੀ ਬਾਤ ਸੁਣ ਕੇ ਲੋਕ ਪੱਖੀ ਫ਼ੈਸਲੇ ਲੈਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ ਅਤੇ ਇਨ੍ਹਾਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਤਰੁੰਤ ਭੋਗ ਪਾ ਦੇਣਾ ਚਾਹੀਦਾ ਹੈ।

   
  
  ਮਨੋਰੰਜਨ


  LATEST UPDATES











  Advertisements