View Details << Back

ਲੋਕਾਂ ਦਾ ਕਾਂਗਰਸ ਪਾਰਟੀ ਵਿਚੋਂ ਵਿਸ਼ਵਾਸ ਮੁੱਕਿਆ,ਪੂਰੇ ਦੇਸ਼ ਚੋਂ ਕਾਂਗਰਸ ਦਾ ਸਫਾਇਆ ਹੋਇਆ - ਗਰਗ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਬੀਤੇ ਦਿਨੀਂ ਵੱਖ ਵੱਖ ਰਾਜਾਂ ਦੇ ਆਏ ਵਿਧਾਨ ਸਭਾ ਚੋਣ ਨਤੀਜਿਆਂ ਨੇ ਜਿਥੇ ਕਾਂਗਰਸ ਪਾਰਟੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਓਥੇ ਹੀ ਪੂਰੇ ਦੇਸ਼ ਚੋਂ ਕਾਂਗਰਸ ਪਾਰਟੀ ਦਾ ਲਗਭੱਗ ਸਫਾਇਆ ਕਰ ਦਿੱਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸੰਗਰੂਰ ਦੇ ਸੀਨੀਅਰ ਯੂਥ ਆਗੂ ਆਂਚਲ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਗਰਗ ਨੇ ਕਿਹਾ ਕਿ ਲੋਕਾਂ ਨੂੰ ਹੁਣ ਕਾਂਗਰਸ ਪਾਰਟੀ ਵਿਚ ਵਿਸ਼ਵਾਸ ਨਹੀਂ ਰਿਹਾ ਤੇ ਨਾਲ ਹੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੀ ਦੇਸ਼ ਵਿਰੋਧੀ ਨੀਤੀਆਂ ਵਾਲੀ ਰਾਜਨੀਤੀ ਨੂੰ ਹਰਾ ਕੇ ਕਰਾਰਾ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਇਹਨਾਂ ਨਤੀਜਿਆਂ ਤੋਂ ਇਹ ਪਤਾ ਲਗਦਾ ਹੈ ਕਿ ਲੋਕ ਕਿਸੇ ਹੋਰ ਭਰੋਸੇਯੋਗ ਪਾਰਟੀ ਦੀ ਭਾਲ ਵਿੱਚ ਹਨ। ਗਰਗ ਨੇ ਇਹ ਵੀ ਕਿਹਾ ਕਿ 2022 ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਪੂਰੀ ਤਰ੍ਹਾਂ ਨਾਲ ਸਫਾਇਆ ਹੋ ਜਾਵੇਗਾ ਕਿਓਂਕਿ 2017 ਤੋਂ ਬਾਅਦ ਹੁਣ ਤੱਕ ਲਗਭੱਗ ਚਾਰ ਸਾਲ ਦੀ ਜੇ ਕਾਂਗਰਸ ਸਰਕਾਰ ਦੀ ਕਾਰਗੁਜਾਰੀ ਦੇਖੀ ਜਾਵੇ ਤਾਂ ਬਹੁਤ ਮਾੜੀ ਰਹੀ ਹੈ । ਕਿਸੇ ਵੀ ਵਾਅਦੇ ਤੇ ਸਾਰਕਰ ਪੂਰੀ ਨਹੀਂ ਉੱਤਰੀ ਤੇ ਹਰ ਫ਼ਰੰਟ ਤੇ ਫੇਲ ਸਾਬਤ ਹੋਈ ਕਾਂਗਰਸ ਸਰਕਾਰ ਆਪਣੇ ਅਖੀਰਲੇ ਸਾਂਹਾਂ ਤੇ ਚੱਲ ਰਹੀ ਹੈ। ਇਸ ਕਰਕੇ ਲੋਕ ਹੁਣ ਅੱਕ ਚੁੱਕੇ ਹਨ ਤੇ ਕਿਸੇ ਹੋਰ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ ਉਤਾਵਲੇ ਹਨ।

   
  
  ਮਨੋਰੰਜਨ


  LATEST UPDATES











  Advertisements