View Details << Back

ਸੁਰਾਂ ਦੀ ਮਲਿਕਾ ਨਿਮਰਤਾ ਔਰ ਹੁਸਨ ਦੀ ਸੁਮੇਲ ਗਾਇਕਾ ਵੰਦਨਾ ਸਿੰਘ

ਪਟਿਆਲਾ:- 6ਮਈ (ਬੇਅੰਤ ਸਿੰਘ ਰੋਹਟੀ ਖਾਸ) ਸੁਰਾਂ ਦੀ ਮਲਿਕਾ ਵੰਦਨਾ ਸਿੰਘ ਅੱਜ ਦੇ ਸਮੇਂ ਬੇਸ਼ੱਕ ਕਿਸੇ ਜਾਣ-ਪਹਿਚਾਣ ਦੀ ਮੁਹਥਾਜ ਨਹੀਂ, ਜਿਸ ਤਰ੍ਹਾਂ ਉਨ੍ਹਾਂ ਅੰਦਰ ਕਲਾ ਹੈ। ਉਸ ਅਨੁਸਾਰ ਜਿੰਨੀ ਪ੍ਰਸਿੱਧੀ ਮਿਲਣੀ ਚਾਹੀਂਦੀ ਸੀ, ਹਾਲੇ ਉਨੀ ਨਹੀਂ ਮਿਲੀ ਪਰ ਫਿਰ ਵੀ ਉਸਦੀ ਗਾਇਕੀ ਅਦਾਕਾਰੀ ਦੀ ਹਰ ਪਾਸੇ ਤਾਰੀਫ਼ ਹੁੰਦੀ ਹੈ। ਕਲ੍ਹ ਉਨ੍ਹਾਂ ਨਾਲ ਹੋਈ ਮੁਲਾਕਾਤ ਦੌਰਾਨ ਉਨ੍ਹਾਂ ਦੇ ਜੀਵਨ, ਗਾਇਕੀ ਰੰਗ-ਮੰਚ ਦੇ ਸਫ਼ਰ ਬਾਰੇ ਜਾਨਣ ਦਾ ਮੌਕਾ ਮਿਲਿਆ। ਵੰਦਨਾ ਸਿੰਘ ਦਾ ਜਨਮ ਤਿੰਨ ਕੁ ਦਹਾਕੇ ਪਹਿਲਾਂ ਪਿਤਾ ਸਤਵੀਰ ਕੁਮਾਰ ਦੇ ਘਰ ਮਾਤਾ ਕਾਤਾਂ ਦੇਵੀ ਦੀ ਕੁੱਖੋਂ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਹੋਇਆ। ਕਲਾ ਦੇ ਖੇਤਰ ਵਿੱਚ ਵੰਦਨਾ ਸਿੰਘ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਸੁਰ-ਤਾਲ ਦੀ ਚੰਗੀ ਸਮਝ ਰੱਖਣ ਵਾਲੀ ਸਵਰ ਮਲਿਕਾ ਜਦੋਂ ਕੋਈ ਗੀਤ ਗਾਉਂਦੀ ਹੈ ਤਾਂ ਉਸਦੀ ਸੁਰੀਲੀ ਮਿੱਠੀ ਆਵਾਜ਼ ਸੁਣਨ ਵਾਲਿਆਂ ਦਾ ਦਿਲ ਕੀਲ ਕੇ ਰੱਖ ਦਿੰਦੀ ਹੈ। ਵੰਦਨਾ ਸਿੰਘ ਦਾ ਕਹਿਣਾ ਹੈ, ਕਿ ਇਹ ਅੱਜ ਉਹ ਜੋ ਕੁਝ ਵੀ ਹੈ। ਆਪਣੇ ਉਸਤਾਦ ਡਾ. ਅਖਿਲੇਸ਼ ਬਾਤਿਸ਼ ਜੀ (ਸਾਈ ਸੰਗੀਤ ਅਕੈਡਮੀ) ਦੀ ਬਦੌਲਤ ਹੈ। ਉਨ੍ਹਾਂ ਦੇ ਸਾਰੇ ਗੀਤਾਂ ਨੂੰ ਦਰਸ਼ਕਾਂ ਨੇ ਰੱਜਵਾਂ ਪਿਆਰ ਦਿੱਤਾ ਹੈ। ਜਲਦ ਹੀ ਆਪ ਜੀ ਦੀ ਕਚਹਿਰੀ ਵਿੱਚ ਨਵੇਂ ਗੀਤ ਲੈ ਕੇ ਆ ਰਹੇ ਹਾਂ। ਐਚ. ਐਸ ਟਿਊਨਜ ਅਤੇ ਪ੍ਰਸਿੱਧ ਗੀਤਕਾਰ ਹਰੀਸ਼ ਸੰਤੋਖ ਪੁਰੀ ਜੀ ਦੀ ਪੇਸ਼ਕਸ਼, ਸੰਗੀਤ ਐਚ.ਪੀ ਸਿੰਘ ਜੀ ਵੱਲੋਂ ਆਪ ਜੀ ਦੇ ਰੂਬਰੂ ਕਰਨ ਜਾ ਰਹੇ ਹਨ। ਵੰਧਨਾ ਸਿੰਘ ਦਾ ਕਹਿਣਾ ਹੈ। ਉਹ ਉਨ੍ਹਾਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਜੋ ਉਸ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਵਿਸ਼ੇਸ਼ ਯੋਗਦਾਨ ਰੱਖਦੇ ਹਨ ਜਿਨ੍ਹਾਂ ਵਿੱਚ ਵਿਸ਼ੇਸ਼ ਧੰਨਵਾਦ ਸੁਰਜੀਤ ਸਾਗਰ ਕੈਨੇਡਾ, ਡਾ. ਅਖਿਲੇਸ਼ ਬਾਤਿਸ਼, ਮਾਤਾ-ਪਿਤਾ, ਓਮ ਸ਼ਰਮਾਂ ਆਦਿ ਹਨ।ਹਲਾਕਿ ਮੈਨੂੰ ਬੜਾ ਫ਼ਖਰ ਮਹਿਸੂਸ ਹੋ ਰਿਹਾ ਸੀ, ਕਿਉਂਕਿ ਵੰਧਨਾ ਜੀ ਦੀ ਸ਼ਖਸੀਅਤ ਵਿੱਚ ਕਿਧਰੇ ਵੀ ਕਲਾਕਾਰਾਂ ਵਾਲਾ ਸਟਾਰਡਮ ਨਹੀਂ ਹੈ। ਜਮੀਨ ਨਾਲ ਜੁੜੀ ਹੋਈ ਪਰ-ਕਸ਼ਿਮ ਸ਼ਖਸੀਅਤ। ਸੁਰ ਦੀ ਧਨੀ, ਨਿਮਰਤਾ ਔਰ ਹੁਸਨ ਦਾ ਸੁਮੇਲ ਹੰਸੂ-ਹੰਸੂ ਕਰਦਾ ਚਿਹਰਾ, ਮੁਹੱਬਤ-ਭਰੀ ਨਜ਼ਰ ਹਰੇਕ ਨੂੰ ਅਪਣੱਤ ਬਖਸ਼ਣ ਵਾਲੀ ਤਬੀਅਤ ਮਲਿਕਾ ਜਦੋਂ ਤੁਹਾਡੇ ਰੂ-ਬ-ਰੂ ਹੋਵੇਂ ਤਾਂ ਫਿਰ ਮਾਣ ਕਰਨਾ ਤਾਂ ਬਣਦਾ ਹੀ ਹੈ। ਸੋ ਦੋਸਤੋ ਅਗਲੀ ਮੁਲਾਕਾਤ ਦੀ ਜਲਦੀ ਉਮੀਦ ਕਰਦਾ ਹਾਂ ਤੁਹਾਡਾ ਆਪਣਾ ਬੇਅੰਤ ਸਿੰਘ ਰੋਹਟੀ ਖਾਸ।

   
  
  ਮਨੋਰੰਜਨ


  LATEST UPDATES











  Advertisements