View Details << Back

ਦਿੱਲੀ ਧਰਨੇ ਵਿੱਚ ਹੋਏ ਲੜਕੀ ਦੇ ਰੇਪ ਤੇ ਇਸਤਰੀਆਂ ਚ ਰੋਸ

ਨਾਭਾ 10 ਮਈ (ਬੇਅੰਤ ਸਿੰਘ ਰੋਹਟੀ ਖਾਸ) ਅੱਜ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ, ਪਿਛਲੇ ਮਹੀਨੇ ਟਿਕਰੀ ਬਾਰਡਰ 'ਤੇ ਬੰਗਾਲ ਦੀ ਇਕ ਮਹਿਲਾ ਸਾਥੀ ਨਾਲ ਬਲਾਤਕਾਰ ਬਹੁਤ ਪਰੇਸ਼ਾਨ ਕਰਨ ਵਾਲੀ ਘਟਨਾ ਹੈ । ਅਸੀਂ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਇਨਸਾਫ਼ ਦੀ ਇਸ ਲੜਾਈ ਨਾਲ ਇਕਜੁੱਟਤਾ ਜ਼ਾਹਰ ਕਰਦੇ ਹਾਂ ।ਇਸਤਰੀ ਜਾਗ੍ਰਤੀ ਮੰਚ ਸਮਝਦਾ ਹੈ ਕਿ ਸਾਡੇ ਸਮਾਜ ਦੇ ਅੰਦਰ ਪਿੱਤਰਸੱਤਾਤਮਕ ਸੋਚ ਅਤੇ ਲਿੰਗਕ ਹਿੰਸਾ ਵਰਗੀਆਂ ਘਟਨਾਵਾਂ ਬਹੁਤ ਆਮ ਹਨ । ਕਿਸੇ ਵੀ ਅੰਦੋਲਨ ਦੇ ਅੰਦਰ ਅਜਿਹੀਆਂ ਘਟਨਾਵਾਂ ਬਾਰੇ ਵੀ ਸਾਨੂੰ ਸਤਰਕ ਰਹਿਣਾ ਚਾਹੀਦਾ ਹੈ । ਅੰਦੋਲਨਾਂ ਦੇ ਅੰਦਰ ਵੀ ਔਰਤਾਂ ਦੀ ਬਰਾਬਰ ਭਾਗੀਦਾਰੀ ਨੂੰ ਮਜ਼ਬੂਤ ਕਰਨ ਵਾਸਤੇ ਔਰਤਾਂ ਦੀ ਸੁਰੱਖਿਆ ਦੇ ਮਸਲੇ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ । ਸੰਯੁਕਤ ਕਿਸਾਨ ਮੋਰਚੇ ਨੇ ਇਸ ਘਟਨਾ ਪ੍ਰਤੀ ਜੋ ਆਪਣੇ ਪ੍ਰੈਸ ਬਿਆਨ ਵਿੱਚ ਜਾਰੀ ਕੀਤਾ ਹੈ ਉਸਦੇ ਨਾਲ ਵੀ ਇਕਜੁੱਟਤਾ ਪ੍ਰਗਟ ਕਰਦੇ ਹਾਂ । ਉਮੀਦ ਕਰਦੇ ਹਾਂ ਕਿ ਔਰਤਾਂ ਲਈ ਸੰਘਰਸ਼ ਦੇ ਵਿਚ ਇਕ ਸਾਜ਼ਗਾਰ ਮਾਹੌਲ ਬਣਾਉਣ ਦੇ ਮਸਲੇ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਸਮੁੱਚੀਆਂ ਅਗਾਂਹਵਧੂ ਜਥੇਬੰਦੀਆਂ ਗੰਭੀਰਤਾ ਦੇ ਨਾਲ ਲੈਣਗੀਆਂ।

ਜਰਨਲ ਸਕੱਤਰ ਇਸਤਰੀ ਜਾਗਰਤੀ ਮੰਚ


   
  
  ਮਨੋਰੰਜਨ


  LATEST UPDATES











  Advertisements