ਅਖੀਰ ਵਿੱਚ ਉਹਨਾ ਆਖਦਿਆ ਕਿਹਾ ਕਿ ਕਰੌਨਾ ਮਹਾਮਾਰੀ ਦੌਰਾਨ ਆਕਾਲ ਚਲਾਣਾ ਕਰ ਗਏ ਵਿਅਕਤੀਆਂ ਨੂੰ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ ਦਿੱਤੀ ਗਈ, ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਕੇਸ਼ ਕੁਮਾਰ ਕਲਿਆਣ ਜਨਰਲ ਸਕੱਤਰ, ਸਾਥੀ ਅਰੁਨ ਕੁਮਾਰ ਪ੍ਰਧਾਨ ਮੈਡੀਕਲ ਕਾਲਜ,ਬਾਲਕ ਰਾਮ ਚੇਅਰਮੈਨ ,ਨਰਿੰਦਰ ਕੁਮਾਰ , ਗੁਰਲਾਲ ਸਿੰਘ, ਕੁਲਵਿੰਦਰ ਸਿੰਘ, ਅਜੈ ਕੁਮਾਰ ਸੀਪਾ, ਰਾਜੇਸ਼ ਕੁਮਾਰ ਗੋਲੂ ਅਤੇ ਕਿਸ਼ੋਰ ਕੁਮਾਰ ਟੋਨੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।" />
   View Details << Back

ਅਖੀਰ ਵਿੱਚ ਉਹਨਾ ਆਖਦਿਆ ਕਿਹਾ ਕਿ ਕਰੌਨਾ ਮਹਾਮਾਰੀ ਦੌਰਾਨ ਆਕਾਲ ਚਲਾਣਾ ਕਰ ਗਏ ਵਿਅਕਤੀਆਂ ਨੂੰ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ ਦਿੱਤੀ ਗਈ, ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਕੇਸ਼ ਕੁਮਾਰ ਕਲਿਆਣ ਜਨਰਲ ਸਕੱਤਰ, ਸਾਥੀ ਅਰੁਨ ਕੁਮਾਰ ਪ੍ਰਧਾਨ ਮੈਡੀਕਲ ਕਾਲਜ,ਬਾਲਕ ਰਾਮ ਚੇਅਰਮੈਨ ,ਨਰਿੰਦਰ ਕੁਮਾਰ , ਗੁਰਲਾਲ ਸਿੰਘ, ਕੁਲਵਿੰਦਰ ਸਿੰਘ, ਅਜੈ ਕੁਮਾਰ ਸੀਪਾ, ਰਾਜੇਸ਼ ਕੁਮਾਰ ਗੋਲੂ ਅਤੇ ਕਿਸ਼ੋਰ ਕੁਮਾਰ ਟੋਨੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।" />

ਨਰਸਿੰਗ ਸਟਾਫ ਅਤੇ ਪੈਰਾ ਮੈਡੀਕਲ ਕਰਮਚਾਰੀਆਂ ਨੂੰ ਰੈਗੂਲਰ ਕਰਵਾਉਣ ਸਬੰਧੀ ਰੱਖੀ ਮੀਟਿੰਗ

ਪ੍ਪਟਿਆਲਾ 11ਮਈ (ਬੇਅੰਤ ਸਿੰਘ ਰੋਹਟੀ) ਅੱਜ ਰਾਜਿੰਦਰਾ ਹਸਪਤਾਲ ,ਟੀ ਬੀ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਦਰਜਾ ਤਿੰਨ ,ਦਰਜਾ ਚਾਰ ਅਤੇ ਟੈਕਨੀਕਲ ਕਰਮਚਾਰੀਆਂ (ਸਮੇਤ ਆਊਟਸੋਰਸ ਅਤੇ ਕੰਟਰੈਕਟ)ਕਰਮਚਾਰੀਆਂ ਦੀ ਹੰਗਾਮੀ ਮੀਟਿੰਗ ਰਾਜਿੰਦਰਾ ਹਸਪਤਾਲ ਕੰਪਲੈਕਸ ਵਿੱਚ ਹੋਈ,ਇਸ ਦੀ ਅਗਵਾਈ ਸਵਰਨ ਸਿੰਘ ਬੰਗਾ ਪਰਧਾਨ ਜੁਆਇੰਟ ਐਕਸ਼ਨ ਕਮੇਟੀ ਅਤੇ ਸਾਥੀ ਰਾਮ ਕਿਸ਼ਨ ਪ੍ਰਧਾਨ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਕੀਤੀ ਇਸ ਵਿੱਚ ਮੁਲਾਜ਼ਮਾਂ ਦੇ ਪ੍ਰਮੁਖ ਆਗੂ ਸਾਥੀ ਦਰਸ਼ਨ ਸਿੰਘ ਲੁਬਾਣਾ ਸੂਬਾ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ,ਇਸ ਮੀਟਿੰਗ ਵਿੱਚ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ, ਕੰਟਰੈਕਟ ਮੁਲਾਜ਼ਮਾਂ, ਕੋਵਿਡ- 19 ਦੀ ਮਹਾਮਾਰੀ ਦੌਰਾਨ 2020 ਵਿੱਚ ਨਿਯੁਕਤ ਕੀਤੇ ਮਲਟੀਟਾਸਕ ਵਰਕਰਾਂ, ਨਰਸਿੰਗ ਸਟਾਫ ਅਤੇ ਪੈਰਾ ਮੈਡੀਕਲ ਕਰਮਚਾਰੀਆਂ ਨੂੰ ਰੈਗੂਲਰ ਕਰਵਾਉਣ ਲਈ ਪਿਛਲੇ ਸਮੇਂ ਦੌਰਾਨ ਚੱਲੀ ਕੰਮ ਛੋੜ ਹੜਤਾਲ ਜੋ ਕੇ 10 ਮਈ ਤਕ ਮੁਲਤਵੀ ਕੀਤੀ ਸੀ ਤੇ ਵੀ ਵਿਚਾਰ ਚਰਚਾ ਹੋਈ ਤੇ ਪਿਛਲੇ ਦਿਨੀਂ ਮਿਤੀ 6/5/21ਨੂੰ ਖੋਜ ਅਤੇ ਮੈਡੀਕਲ ਸਿੱਖਿਆ ਮੰਤਰੀ ਸ੍ਰੀ ਓ .ਪੀ .ਸੋਨੀ ਨਾਲ ਆਗੂਆਂ ਦੀ ਹੋਈ ਗਲਬਾਤ ਜਿਸ ਵਿੱਚ ਮੰਤਰੀ ਜੀ ਨੇ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਸਹਿਯੋਗ ਦੀ ਮੰਗ ਕਰਦਿਆਂ ਸਮੂਹ ਕੰਟਰੈਕਟ ਅਤੇ ਆਊਟਸੋਰਸ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਵਿਸ਼ਵਾਸ ਦੁਆਇਆ ਸੀ, ਇਸ ਨੂੰ ਵਿਚਰਦਿਆਂ ਅਤੇ ਮੌਜੂਦਾ ਕਰੌਨਾ ਮਹਾਮਾਰੀ ਕਾਰਨ ਬਣੇ ਹਾਲਾਤਾਂ ਨੂੰ ਮੁੱਖ ਰਖਦਿਆਂ ਸਮੂਹ ਹਾਜ਼ਰ ਮੈਬਰਾਂ ਨੇ ਸਰਬਸੰਮਤੀ ਨਾਲ ਸੰਘਰਸ਼ ਨੂੰ 31ਮਈ ਤਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੀਟਿੰਗ ਦੌਰਾਨ 473 ਸਟਾਫ ਨਰਸ ਦੀ ਬਾਬਾ ਫਰੀਦ ਯੂਨੀਵਰਸਿਟੀ ਵਲੋਂ 29,200ਰੁਪਏ ਤਨਖ਼ਾਹ ਤੇ ਭਰਤੀ ਦਾ ਸਵਾਗਤ ਕਰਦਿਆਂ ਕਰਮਚਾਰੀ ਆਗੂਆਂ ਨੇ ਮੰਗ ਕੀਤੀ ਕਿ ਲੰਮੇ ਸਮੇਂ ਤੋਂ ਹਸਪਤਾਲਾਂ ਵਿੱਚ ਕੰਮ ਕਰਦੇ ਅਤੇ ਪਿਛਲੇ ਸਾਲ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਭਰਤੀ ਕੀਤੇ ਨਰਸਿੰਗ ਸਟਾਫ ਅਤੇ ਮਲਟੀਟਾਸਕ ਵਰਕਰਾਂ ਅਤੇ ਟੈਕਨੀਕਲ ਕਰਮਚਾਰੀਆਂ ਨੂੰ ਰੈਗੂਲਰ ਭਰਤੀ ਪ੍ਰਕਿਰਿਆ ਵਿੱਚ ਪਹਿਲ ਦਿੱਤੀ ਜਾਵੇ ਅਤੇ ਮੌਜੂਦਾ ਸਮੇਂ ਆਊਟਸੋਰਸ ਨਰਸਿੰਗ ਸਟਾਫ ਅਤੇ ਮਲਟੀਟਾਸਕ ਵਰਕਰਾਂ ਨੂੰ ''ਦਾਨ ਦੀ ਰਾਸ਼ੀ"ਤੇ ਨਿਰਭਰ ਕਰਨ ਦੀ ਥਾਂ ਇਨ੍ਹਾਂ ਆਊਟਸੋਰਸ ਨਰਸਿੰਗ ਅਤੇ ਪੈਰਾ ਮੈਡੀਕਲ ਸਟਾਫ ਦੀ 29200ਅਤੇ ਮਲਟੀਟਾਸਕ ਵਰਕਰਾਂ ਦੀਆਂ ਤਨਖ਼ਾਹਾਂ 18000ਰੁਪਏ ਨਿਸ਼ਚਿਤ ਕੀਤੀਆਂ ਜਾਣ।ਇਸ ਮੌਕੇ ਆਗੂਆਂ ਨੇ ਐਨ ਐਚ ਐਮ ਮੁਲਾਜ਼ਮਾਂ ਦੀਆਂ ਯੋਗ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਨੂੰ ਨੌਕਰੀ ਤੋਂ ਫਾਰਗ ਕਰਨ ਦੇ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਇਸ ਨਾਲ ਸਿਹਤ ਸੇਵਾਵਾਂ ਤੇ ਮਾੜਾ ਅਸਰ ਪਵੇਗਾ।
ਅਖੀਰ ਵਿੱਚ ਉਹਨਾ ਆਖਦਿਆ ਕਿਹਾ ਕਿ ਕਰੌਨਾ ਮਹਾਮਾਰੀ ਦੌਰਾਨ ਆਕਾਲ ਚਲਾਣਾ ਕਰ ਗਏ ਵਿਅਕਤੀਆਂ ਨੂੰ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ ਦਿੱਤੀ ਗਈ, ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਕੇਸ਼ ਕੁਮਾਰ ਕਲਿਆਣ ਜਨਰਲ ਸਕੱਤਰ, ਸਾਥੀ ਅਰੁਨ ਕੁਮਾਰ ਪ੍ਰਧਾਨ ਮੈਡੀਕਲ ਕਾਲਜ,ਬਾਲਕ ਰਾਮ ਚੇਅਰਮੈਨ ,ਨਰਿੰਦਰ ਕੁਮਾਰ , ਗੁਰਲਾਲ ਸਿੰਘ, ਕੁਲਵਿੰਦਰ ਸਿੰਘ, ਅਜੈ ਕੁਮਾਰ ਸੀਪਾ, ਰਾਜੇਸ਼ ਕੁਮਾਰ ਗੋਲੂ ਅਤੇ ਕਿਸ਼ੋਰ ਕੁਮਾਰ ਟੋਨੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।


   
  
  ਮਨੋਰੰਜਨ


  LATEST UPDATES











  Advertisements