View Details << Back

ਜਾਗਦੇ ਰਹੋ ਕਲੱਬ ਨੇ ਥੈਲਾਸੀਮੀਆਂ ਤੋਂ ਪੀੜਤ ਬੱਚਿਆ ਲਈ ਲਗਾਇਆ ਖੂਨਦਾਨ ਕੈਂਪ
ਅਨਮੋਲ ਜਿੰਦਗੀਆਂ ਬਚਾਉਣ ਵਿੱਚ ਖੂਨਦਾਨੀਆਂ ਦਾ ਵੱਡਮੁੱਲਾ ਯੋਗਦਾਨ- ਸਾਹਿਲ ਗੋਇਲ

ਪਟਿਆਲਾ 13 ਮਈ ਬੇਅੰਤ ਸਿੰਘ ਰੋਹਟੀ ਖਾਸ)ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 400 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਅਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਯਾਦ ਵਿੱਚ ਖੂਨਦਾਨ ਕੈਂਪ ਜਾਗਦੇ ਰਹੋ ਕਲੱਬ ਪਟਿਆਲਾ ਵੱਲੋ ਅਤੇ ਬਸੰਤ ਰਿਤੂ ਯੂਥ ਕਲੱਬ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਵਿਖੇ ਲਗਾਇਆ ਗਿਆ। ਮੁੱਖ ਮਹਿਮਾਨ ਵਜੋਂ ਸਿਰਕਤ ਕਰਦਿਆ ਸਾਹਿਲ ਗੋਇਲ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਕਲੱਬ ਵੱਲੋ ਲਗਾਤਾਰ ਖੂਨਦਾਨ ਕੈਂਪ ਲਗਾਉਣੇ ਇੱਕ ਸਲਾਘਾਯੋਗ ਉਪਰਾਲਾ ਹੈ।ਤੁਹਾਡਾ ਦਿੱਤਾ ਹੋਇਆ ਖੂਨ ਕਿਸੇ ਦੀ ਅਨਮੋਲ ਜਿੰਦਗੀ ਬਚਾ ਸਕਦਾ ਹੈ।ਕੈਂਪ ਦਾ ਰਸਮੀ ਉਦਘਾਟਨ ਅਮਨਦੀਪ ਸਿੰਘ ਅਤੇ ਸੁਰਜੀਵਨ ਕੁਮਾਰ ਸੌ ਪ੍ਰਤੀਸ਼ਤ ਹੈਂਡੀਕੈਪਡ ਨੇ ਖੂਨਦਾਨ ਕਰਕੇ ਕੀਤਾ। ਸੁਰਜੀਵਨ ਕੁਮਾਰ ਭਵਾਨੀਗੜ੍ਹ ਆਖਿਆ ਕਿ ਹਰੇਕ ਤੰਦਰੁਸਤ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ,ਤਾਂ ਲੋੜਵੰਦ ਮਰੀਜਾਂ ਦੀ ਮੱਦਦ ਹੋ ਸਕੇ। ਉਨ੍ਹਾਂ ਦੱਸਿਆ ਕਿ ਮੈਂ ਹੈਂਡੀਕੈਪਡ ਹਾਂ,ਫਿਰ ਮੈਂ ਭਵਾਨੀਗੜ੍ਹ ਚੱਲ ਕੇ ਤੋਂ ਥੈਲਾਸੀਮੀਆ ਤੋਂ ਪੀੜਤ ਬੱਚਿਆ ਲਈ ਖੂਨਦਾਨ ਕਰਨ ਲਈ ਪਹੁੰਚਿਆ।ਇਹ ਖੂਨਦਾਨ ਕੈਂਪ ਅਮਨਦੀਪ ਸਿੰਘ ਯੋਗ ਅਗਵਾਈ ਹੇਠ ਲਗਾਇਆ ਗਿਆ। ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਦੱਸਿਆ ਕਿ ਕੋਵਿਡ-19 ਦੇ ਕਾਰਨ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਬਲੱਡ ਦੀ ਭਾਰੀ ਕਮੀਂ ਚੱਲ ਰਹੀ ਹੈ,ਅਤੇ ਥੈਲਾਸੀਮੀਆ ਤੋਂ ਪੀੜਤ ਬੱਚਿਆ ਦੀ ਗਿਣਤੀ ਲਗਭਗ 256 ਦੇ ਕਰੀਬ ਹੈ।ਜਿਨਾਂ ਨੂੰ ਬਲੱਡ ਲੈਣ ਸਮੇਂ ਬਹੁਤ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾ ਨੇ ਸਮੂਹ ਪਟਿਆਲਾ ਦੀਆਂ ਸਮਾਜਸੇਵੀ ਸੰਸਥਾਵਾਂ,ਰਾਜਨੀਤਕ,ਅਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਵਰਕਰ ਅਤੇ ਮੈਂਬਰਾਂ ਨੂੰ ਇਸ ਔਖੀ ਘੜੀ ਵਿੱਚ ਸਾਥ ਦੇਣ ਲੋੜ ਹੈ। ਪੁਸ ਸੇਠ ਕਿਹਾ ਖੂਨਦਾਨ ਸਰਬੋਤਮ ਦਾਨ ਹੈ,ਕਿਉਂਕਿ ਇਸ ਨਾਲ ਮਰਦੀਆਂ ਜ਼ਿੰਦਗੀਆਂ ਨੂੰ ਬਚਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ।ਕਰਨ ਬਾਂਸਲ ਵੱਲੋਂ ਸਮੂਹ ਖ਼ੂਨਦਾਨੀਆਂ ਨੂੰ ਕਲੱਬ ਦਾ ਬੈਜ ਲਗਾ ਕੇ ਅਤੇ ਸਰਟੀਫਿਕੇਟ ਦੇ ਸਨਮਾਨਿਤ ਕੀਤਾ।
ਗੁਰਦੀਪ ਸਿੰਘ ਹੋਏ ਸਾਰੇ ਟੀਮ ਮੈਂਬਰ ਅਤੇ ਖੂਨਦਾਨੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਅਮਰਜੀਤ ਸਿੰਘ ਜਾਗਦੇ ਰਹੋ,ਡਾ:ਸਸੀ ਪ੍ਰਭਾ ਇੰਚਾਰਜ਼ ਬਲੱਡ ਬੈਂਕ,ਅਮਨਦੀਪ ਸਿੰਘ, ਸੁਰਜੀਵਨ ਕੁਮਾਰ ਭਵਾਨੀਗੜ੍ਹ,ਕਰਨ ਬਾਂਸਲ,ਜਸਵੀਰ ਸਿੰਘ ਬਲੌਂਗੀ,ਗੁਰਦੀਪ ਸਿੰਘ, ਪੁਸ ਸੇਠ ਮੈਂਬਰਾਂ ਨੇ ਭਾਗ ਲਿਆ।


   
  
  ਮਨੋਰੰਜਨ


  LATEST UPDATES











  Advertisements