View Details << Back

ਪਿੰਡ ਜਲੂਰ ਦਾ ਦਲਿਤ ਭਾਈਚਾਰਾ ਸਾਂਝੀ ਜ਼ਮੀਨ ਲੈਣ ਵਿੱਚ ਹੋਇਆ ਕਾਮਯਾਬ

ਭਵਾਨੀਗੜ੍ਹ (ਗੁਰਵਿੰਦਰ ਸਿੰਘ ) ਜ਼ਮੀਨੀ ਘੋਲ ਦਾ ਕੇਂਦਰ ਬਿੰਦੂ ਰਹੇ ਤੇ ਬਹੁ ਚਰਚਿਤ ਪਿੰਡ ਜਲੂਰ ਦੇ ਦਲਿਤ ਭਾਈਚਾਰਾ ਸਾਂਝੇ ਰੂਪ ਵਿਚ ਜ਼ਮੀਨ ਲੈਣ ਵਿੱਚ ਹੋਇਆ ਕਾਮਯਾਬ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਕਾਈ ਪਿੰਡ ਜਲੂਰ ਦਾ ਸਮੁੱਚਾ ਭਾਈਚਾਰਾ ਇਸ ਵਾਰ ਸਾਂਝੇ ਰੂਪ ਵਿੱਚ ਜ਼ਮੀਨ ਲੈਣ ਵਿੱਚ ਕਾਮਯਾਬ ਰਿਹਾ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਦੇ ਇਕਾਈ ਪ੍ਰਧਾਨ ਬਬਲਾ ਸਿੰਘ ਝਲੂਰ ਅਤੇ ਗੁਰਦਾਸ ਸਿੰਘ ਅਤੇ ਮੱਖਣ ਸਿੰਘ ਜਲੂਰ ਨੇ ਦਿੱਤੀ ਕਿਹਾ ਪਿਛਲੇ ਲੰਮੇ ਸਮੇਂ ਤੋਂ ਖ਼ੂਨ ਡੋਲਵੇਂ ਸੰਘਰਸ਼ ਤੋਂ ਬਾਅਦ ਪ੍ਰਾਪਤ ਕੀਤੀ ਗਈ ਜ਼ਮੀਨ ਨੂੰ ਦਲਿਤ ਭਾਈਚਾਰੇ ਨੇ ਇਸ ਵਾਰ ਵੀ ਸਾਂਝੇ ਰੂਪ ਵਿੱਚ ਇਕੱਠੇ ਹੋ ਕੇ ਜ਼ਮੀਨ ਦੀ ਬੋਲੀ ਦਿੱਤੀ ਜਿਸ ਨੂੰ ਕਿ ਲਗਪਗ 70 ਦੇ ਤਕਰੀਬਨ ਐਸ ਸੀ ਪਰਿਵਾਰਾਂ ਵਿਚ ਵੰਡਿਆ ਜਾਵੇਗਾ ਅਤੇ ਜਿਸ ਨੂੰ ਕਿ ਪਸ਼ੂਆਂ ਦੇ ਹਰੇ ਚਾਰੇ ਅਤੇ ਸਾਂਝੀ ਖੇਤੀ ਲਈ ਵਰਤਿਆ ਜਾਵੇਗਾ ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਨਾਲ ਦਲਿਤਾਂ ਦਾ ਬਣਦਾ ਮਾਣ ਸਨਮਾਨ ਅਤੇ ਸਮਾਜਿਕ ਪੱਧਰ ਉੱਚਾ ਹੋਇਆ ਹੈ ਅਤੇ ਇਸ ਤੋਂ ਬਿਨਾਂ ਪਿੰਡ ਵਾਸੀਆਂ ਵੱਲੋਂ ਜਲੂਰ ਕਾਂਡ ਵਿੱਚ ਜ਼ਖ਼ਮੀ ਹੋਏ ਲੋਕਾਂ ਦਾ ਮੁਆਵਜ਼ਾ ਲੈਣ ਲਈ ਲੜਾਈ ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ ਗਿਆ ਇਸ ਮੌਕੇ ਰੂਪ ਸਿੰਘ, ਲੱਖਾ ਸਿੰਘ ਬੀਰ ਸਿੰਘ ,ਬੀਰਬਲ ਸਿੰਘ,ਅਜਾਇਬ ਸਿੰਘ ,ਧਰਮ ਸਿੰਘ ਨਿਰਮਲ ਸਿੰਘ, ਕ੍ਰਿਸ਼ਨ ਸਿੰਘ ਆਦਿ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements