View Details << Back

ਪ੍ਰਧਾਨ ਮੰਤਰੀ ਕੇਅਰ ਫੰਡ ਤਹਿਤ ਪੰਜਾਬ ਵਿੱਚ ਭੇਜੇ ਨਕਾਰਾ ਵੈਂਟੀਲੇਟਰਾਂ ਵਿੱਚ ਕਰੋੜਾਂ ਦਾ ਘਪਲਾ

ਪਟਿਆਲਾ 14 ਮਈ (ਬੇਅੰਤ ਸਿੰਘ ਰੋਹਟੀ ਖਾਸ) ਮਾਣਯੋਗ ਸੁਪਰੀਮ ਕੋਰਟ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਹਾਈ ਕੋਰਟ, ਸੀ ਬੀ ਆਈ, ਹਿਊਮਨ ਰਾਈਟਸ ਕਮੀਸ਼ਨ ਅਤੇ ਪੰਜਾਬ ਪੁਲਿਸ ਨੂੰ ਸ਼ਿਕਾਇਤਾਂ ਦਰਜ ਕਰਵਾਈਆਂ ਕਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਾਸਤੇ ਪ੍ਰਧਾਨ ਮੰਤਰੀ ਕੇਅਰ ਫੰਡ ਵਿੱਚ ਲੋਕਾਂ ਵੱਲੋਂ ਅਰਬਾ ਰੁਪਏ ਦਾ ਦਾਨ ਦਿੱਤਾ ਗਿਆ ਕਿਉਂ ਕਿ ਪ੍ਰਧਾਨ ਮੰਤਰੀ ਵੱਲੋਂ ਪੂਰੇ ਦੇਸ਼ ਨੂੰ ਇਸ ਮਹਾਮਾਰੀ ਨਾਲ ਲੜਨ ਲਈ ਇੱਕਜੁੱਟ ਹੋਣ ਅਤੇ ਫੰਡ ਦੇਣ ਲਈ ਬੇਨਤੀ ਕੀਤੀ ਗਈ ਸੀ। ਜਿਸ ਤਹਿਤ ਅਰਬਾਂ ਰੁਪਏ ਦੇ ਵੈਂਟੀਲੇਟਰ, ਮਾਸਕ, ਦਸਤਾਨੇ ਅਤੇ ਹੋਰ ਲੋੜੀਂਦਾ ਸਮਾਨ ਖਰੀਦ ਕੇ ਸੂਬਿਆਂ ਵਿੱਚ ਵੰਡਿਆ ਗਿਆ। ਜਿਸ ਵਿੱਚ ਪੰਜਾਬ ਨੂੰ 320 ਵੈਂਟੀਲੇਟਰ ਅਤੇ ਹੋਰ ਸਮਾਨ ਭੇਜਿਆ ਗਿਆ ਅਤੇ ਇਹ ਵੈਂਟੀਲੀਟਰ ਸੂਬੇ ਦੇ ਅਲੱਗ ਅਲੱਗ ਹਸਪਤਾਲਾਂ ਵਿੱਚ ਭੇਜ ਦਿੱਤੇ ਗਏ। ਜਿਸ ਅਧੀਨ 113 ਵੈਂਟੀਲੇਟਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਨੂੰ ਸੌਂਪੇ ਗਏ ਸਨ। ਜਿਸ ਵਿੱਚੋ ਲਗਭਗ 90 ਵੈਟੀਲੇਟਰ ਨਕਾਰਾ ਕਰਕੇ ਕਬਾੜ ਵਿੱਚ ਸੁੱਟ ਦਿੱਤੇ ਗਏ। ਭਾਈ ਘਨੱਈਆ ਕੈਂਸਰ ਰੋਕੇ ਸੇਵਾ ਸੁਸਾਇਟੀ ਫਰੀਦਕੋਟ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਇਹ ਵੈਂਟੀਲੀਟਰ ਕਬਾੜ ਵਿੱਚ ਪਏ ਦੇਖੇ। ਜਿਸ ਦੀਆਂ ਵਾਰ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ। ਪ੍ਰੰਤੂ ਉਹ ਵੈਂਟੀਲੀਟਰ ਨਾ ਰਿਪੇਅਰ ਕੀਤੇ ਗਏ, ਨਾ ਹੀ ਬਦਲੇ ਗਏ ਅਤੇ ਨਾ ਹੀ ਅੱਜ ਤੱਕ ਕਿਸੇ ਦੇ ਕੰਮ ਆਏ ਹਨ। ਕੀਤੀਆਂ ਗਈਆਂ ਉਪਰੋਕਤ ਸ਼ਿਕਾਇਤਾਂ ਵੀ ਬੇਨਤੀਜਾ ਸਾਬਤ ਹੋਈਆਂ।ਉਸ ਤੋਂ ਬਾਅਦ ਮਾਮਲਾ ਮੀਡੀਆ ਦੇ ਧਿਆਨ ਵਿੱਚ ਲਿਆਉਣ ਤੇ ਪਤਾ ਲੱਗਾ ਕਿ ਫਰੀਦਕੋਟ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ 98 ਵੈਂਟੀਲੀਟਰ, ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ 109 ਵੈਂਟੀਲੀਟਰ ਦਿੱਤੇ ਗਏ ਸਨ। ਕੁਝ ਵੈਂਟੀਲੇਟਰ ਸਰਕਾਰੀ ਕਾਲਜ ਮੋਹਾਲੀ ਅਦਿ ਨੂੰ ਦਿੱਤੇ ਗਏ, ਜਿਸ ਵਿੱਚ ਮੋਹਾਲੀ ਵਾਲੇ ਤਾਂ ਪ੍ਰਾਈਵੇਟ ਹਸਪਤਾਲਾਂ ਨੂੰ ਕਿਰਾਏ ਤੇ ਦੇ ਦਿੱਤੇ ਗਏ ਹਨ ਅਤੇ ਬਾਕੀ ਲਗਭਗ ਸਾਰੇ ਹੀ ਨਕਾਰਾ ਸਾਬਤ ਹੋ ਚੁੱਕੇ ਹਨ।ਇਸ ਮਾਮਲੇ ਵਿੱਚ ਜਾਣਕਾਰੀ ਪ੍ਰਾਪਤ ਕਰਨ ਤੇ ਸਤਨਾਮ ਦਾਊਂ, ਪ੍ਰਧਾਨ ਪੰਜਾਬ ਅਗੇਂਸਟ ਕੁਰੱਪਸ਼ਨ ਵੱਲੋਂ ਇਹ ਪਾਇਆ ਗਿਆ ਕਿ ਇਹ ਮਾਮਲਾ ਸਿਰਫ ਵੈਂਟੀਲੇਟਰਾਂ ਤੱਕ ਹੀ ਸੀਮਤ ਨਹੀਂ ਹੈ, ਇਸ ਵਿੱਚ ਹੋਰ ਮੈਡੀਕਲ ਸਮਾਨ ਜਿਵੇਂ ਪੀ ਪੀ ਈ ਕਿੱਟਾਂ, ਦਸਤਾਨੇ, ਮਾਸਕ ਆਦਿ ਸਮਾਨ ਵੀ ਸ਼ਾਮਲ ਹੈ। ਜਿਸ ਵਿੱਚ ਬਹੁਤ ਹੀ ਘਟੀਆ ਪੱਧਰ ਦਾ ਸਮਾਨ, ਮਹਿੰਗੇ ਰੇਟਾਂ ਤੇ ਖਰੀਦਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਕਰੋੜਾਂ ਦੇ ਘਪਲੇ ਸਿਰਫ ਅਫਸਰਸ਼ਾਹੀ ਨਹੀਂ ਕਰ ਸਕਦੀ, ਇਸ ਵਿੱਚ ਵੱਡੇ ਵੱਡੇ ਨੇਤਾਵਾਂ ਦੇ ਨਾਮ ਵੀ ਅੱਗੇ ਜਾਂਚ ਵਿੱਚ ਸਾਹਮਣੇ ਆ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦਾ ਮੈਡੀਕਲ ਸਟਾਫ ਕਰੋਨਾ ਨਾਲ ਲੜੇਗਾ ਅਤੇ ਨਾਲ ਹੀ ਉਸ ਨੂੰ ਇਸ ਭ੍ਰਿਸ਼ਟਾਚਾਰ ਦੀ ਬਲੀ ਵੀ ਚੜਨ੍ਹਾ ਪਵੇਗਾ ਅਤੇ ਇਸ ਸਭ ਦਾ ਖਮਿਆਜ਼ਾ ਆਮ ਜਨਤਾ ਨੂੰ ਹੀ ਭੁਗਤਣਾ ਪੈਣਾ ਹੈ। ਉਨ੍ਹਾਂ ਖਦਸ਼ਾ ਜਾਹਿਰ ਕੀਤਾ ਕਿ ਪਤਾ ਨਹੀਂ ਕਿੰਨੀਆਂ ਜਾਨਾ ਇਸ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਜਾਣਗੀਆਂ। ਜਿਸ ਕਾਰਨ ਇਸ ਦੀਆਂ ਸ਼ਿਕਾਇਤਾਂ ਮਾਣਯੋਗ ਸੁਪਰੀਮ ਕੋਰਟ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਹਾਈ ਕੋਰਟ, ਸੀ ਬੀ ਆਈ, ਹਿਊਮਨ ਰਾਈਟਸ ਕਮੀਸ਼ਨ ਅਤੇ ਪੰਜਾਬ ਪੁਲਿਸ ਨੂੰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ ਅਤੇ ਤੁਰੰਤ ਐਫ ਆਈ ਆਰ ਦਰਜ ਕਰਕੇ ਇਸ ਵੱਡੇ ਘਪਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ।

   
  
  ਮਨੋਰੰਜਨ


  LATEST UPDATES











  Advertisements