View Details << Back

ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਟੋਲ ਪਲਾਜੇ ਕੰਪਨੀਆਂ ਦੇ ਟੈਂਡਰ ਕੀਤੇ ਸਸਪੈਂਡ
18000 ਮੁਲਾਜਮਾ ਦੇ ਸਿਰ ਤੇ ਲਟਕੀ ਤਲਵਾਰ

ਭਵਾਨੀਗੜ (ਗੁਰਵਿੰਦਰ ਸਿੰਘ) ਖੇਤੀ ਬਾੜੀ ਵਿਰੋਧੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਸੰਘਰਸ਼ ਦੇ ਵਿਰੋਧ ਵਜੋਂ ਪੰਜਾਬ ਅਤੇ ਹਰਿਆਣਾ ਦੇ ਸਾਰੇ ਟੋਲ ਪਲਾਜਾ ਬੰਦ ਚਲਦੇ ਕੇਂਦਰ ਸਰਕਾਰ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧੀਨ ਪੈਂਦੇ ਟੋਲ ਪਲਾਜਿਆਂ ਨੂੰ ਸਸਪੈਂਡ ਕਰ ਦਿੱਤਾ ਹੈ । ਟੋਲ ਪਲਾਜਾ ਚਲਾਉਣ ਦੀ ਜਿੱਦ ਤੇ ਅੜੀ ਕੇਂਦਰ ਸਰਕਾਰ ਨੇ ਆਖਿਰ ਝੁਕਦੇ ਹੋਏ ਇਹ ਫੈਸਲਾ ਕੀਤਾ ਹੈ ।ਜਿੱਥੇ ਟੋਲ ਪਲਾਜਾ ਚਲਾਉਣ ਦੀ ਕੇਂਦਰ ਸਰਕਾਰ ਦੀ ਹਰ ਇੱਕ ਕੋਸਿਸ ਨਾਕਾਮ ਰਹੀ ਉੱਥੇ ਪੰਜਾਬ ਭਰ ਦੇ ਟੋਲ ਪਲਾਜਿਆਂ ਦੇ ਕਰਮਚਾਰੀਆਂ ਨੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਆਪਣੀਆਂ ਨੌਕਰੀਆਂ ਬਚਾਉਣ ਲਈ ਸੰਘਰਸ਼ ਵਿੱਢਣ ਲਈ ਮਜਬੂਰ ਹੋਣ ਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਟੋਲ ਪਲਾਜਾ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਟੋਲ ਪਲਾਜਾ ਸਸਪੈਂਡ ਕਰਨ ਦੇ ਹੁਕਮਾਂ ਨਾਲ ਦੋ ਸੂਬਿਆਂ ਦੇ 18000 ਕਰਮਚਾਰੀ ਬੇਰੁਜ਼ਗਾਰ ਹੋ ਜਾਣਗੇ ਇਹਨਾਂ ਕਰਮਚਾਰੀਆਂ ਦੇ ਘਰਾਂ ਦਾ ਗੁਜ਼ਾਰਾ ਇਸੇ ਕਿੱਤੇ ਤੇ ਨਿਰਭਰ ਸੀ ਉਹਨਾਂ ਕਿਹਾ ਕਿ ਪੰਜਾਬ ਦੀਆਂ ਜ਼ਿਆਦਾਤਰ ਟੋਲ ਪਲਾਜ਼ਾ ਕੰਪਨੀਆਂ ਨੇ ਕਰਮਚਾਰੀਆਂ ਨੂੰ ਦਸੰਬਰ ਮਹੀਨੇ ਤੋਂ ਉਜਰਤਾਂ ਨਹੀਂ ਦਿਤੀਆਂ ਜਿੰਨਾਂ ਦਾ ਕਰੋੜਾਂ ਰੁਪਏ ਬਕਾਏ ਟੋਲ ਕੰਪਨੀਆਂ ਵੱਲ ਅਧੂਰੇ ਹਨ ਅਜਿਹੇ ਵਿੱਚ ਟੋਲ ਪਲਾਜ਼ਾ ਸਸਪੈਂਡ ਕਰਨ ਦੇ ਸਰਕਾਰ ਦੇ ਹੁਕਮਾਂ ਨਾਲ ਵਰਕਰਾਂ ਨੂੰ ਤਨਖਾਹਾਂ ਲੈਣ ਵਿੱਚ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਕਿਹਾ ਕਿ ਜਦੋਂ ਤੱਕ ਟੋਲ ਕੰਪਨੀਆਂ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਬਕਾਏ ਦੀ ਅਦਾਇਗੀ ਨਹੀਂ ਕਰਦੀਆਂ ਅਤੇ ਨਵੀ ਆਉਣ ਵਾਲੀ ਕੰਪਨੀ ਦਤਾਰ ਸਕਿਉਰਿਟੀ ਲਿਮਿ ਕਰਮਚਾਰੀਆਂ ਨੂੰ ਡਿਊਟੀ ਤੇ ਰੈਗੂਲਰ ਨਹੀਂ ਕਰਦੀ ਉਦੋਂ ਤੱਕ ਟੋਲ ਪਲਾਜਿਆਂ ਨੂੰ ਹੈਂਡ ਆਵਰ ਨਹੀਂ ਹੋਣ ਦਿੱਤਾ ਜਾਵੇਗਾ ਉਹਨਾਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਟੋਲ ਪਲਾਜਾ ਕਰਮਚਾਰੀਆਂ ਨਾਲ ਧੱਕਾ ਹੋਇਆ ਤਾਂ ਜਲਦ ਹੀ ਉਹ ਪ੍ਰਧਾਨ ਮੰਤਰੀ ਦੇ ਨਿਵਾਸ ਅਤੇ ਸੰਸਦ ਭਵਨ ਸਮੇਤ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਮੁੱਖ ਦਫਤਰਾਂ ਦਾ ਘਿਰਾਓ ਕਰਨਗੇ ਇਸ ਮੌਕੇ ਦਵਿੰਦਰਪਾਲ ਸਿੰਘ, ਨਰੈਣ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ ਧਰੇੜੀ ਜੱਟਾ ਟੋਲ ਪਲਾਜਾ, ਬਿਕਰਮਜੀਤ ਸਿੰਘ, ਚਰਨਜੀਤ ਸਿੰਘ, ਮਲਕੀਤ ਸਿੰਘ, ਲੱਖਾ ਸਿੰਘ, ਸਾਧਾ ਰਾਮ, ਸਤਾਰ ਖਾਨ, ਗੁਰਦੀਪ ਸਿੰਘ, ਗੁਰਜੀਤ ਸਿੰਘ, ਨਾਜਰ ਖਾਨ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਿੰਦੀ,ਮਨਪ੍ਰੀਤ ਸਿੰਘ, ਤਲਵਿੰਦਰ ਸਿੰਘ, ਜਗਤਾਰ ਸਿੰਘ, ਗੁਰਧਿਆਨ ਸਿੰਘ, ਪਰਵਿੰਦਰ ਸਿੰਘ, ਜਾਕਰ ਹੁਸੈਨ, ਗੁਰਦੀਪ ਸਿੰਘ, ਗੁਰਸੇਵਕ ਸਿੰਘ, ਗੁਰਦੀਪ ਸਿੰਘ, ਲਖਵਿੰਦਰ ਸਿੰਘ, ਤੇਜ ਪਾਲ ਸਰਮਾ, ਰਾਜਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਰਾਜਿੰਦਰ ਸਿੰਘ, ਸੰਦੀਪ ਸਿੰਘ, ਆਦਿ ਹਾਜ਼ਰ ਸਨ ।

   
  
  ਮਨੋਰੰਜਨ


  LATEST UPDATES











  Advertisements