View Details << Back

ਜਬਰ ਜੁਲਮ ਵਿਰੋਧੀ ਫਰੰਟ ਰਜਿਸਟਰਡ ਪੰਜਾਬ ਵੱਲੋ ਕੀਤੀ ਅਹਿਮ ਮੀਟਿੰਗ

ਪਟਿਆਲਾ (ਬੇਅੰਤ ਸਿੰਘ ਰੋਹਟੀ ਖਾਸ) ਜਬਰ ਜੁਲਮ ਵਿਰੋਧੀ ਫਰੰਟ ਰਜਿਸਟਰਡ ਪੰਜਾਬ ਵੱਲੋਂ ਸਰਪੰਚ ਭਿੰਦਰ ਕੌਰ ਟੋਡਰਵਾਲ ਅਤੇ ਉਸ ਦੇ ਪਤੀ ਉੱਪਰ ਕੀਤੇ ਅਤੇ ਕਰਵਾਏ ਕਾਤਲਾਨਾ ਹਮਲੇ ਵਿਰੁੱਧ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਐਸ.ਡੀ.ਐਮ ਨਾਭਾ ਤੇ ਡੀ.ਐਸ.ਪੀ ਨਾਭਾ ਨੂੰ ਦਿੱਤਾ ਸੰਘਰਸ਼ ਕਰਨ ਦਾ ਨੋਟਿਸ। ਭਿੰਦਰ ਕੌਰ ਸਰਪੰਚ ਪਿੰਡ ਟੋਡਰਵਾਲ (ਨਾਭਾ) ਅਤੇ ਸੰਸਥਾ ਆਗੂ ਰਾਜ ਸਿੰਘ ਟੋਡਰਵਾਲ ਉਪਰ ਕਾਤਲਾਨਾ ਹਮਲਾ ਮਿਤੀ 23-12-2020 ਨੂੰ ਉਨ੍ਹਾਂ ਦੀ ਕਾਰ ਨੂੰ ਘੇਰ ਕੇ ਕਾਂਗਰਸੀ ਆਗੂ ਦੇ ਲੜਕੇ ਤੇ ਸਮਾਜ ਵਿਰੋਧੀ ਅਨਸਰ ਅਮਨਦੀਪ ਸਿੰਘ ਉਰਫ ਨਿੱਕਾ ਪੁੱਤਰ ਗੁਰਨਾਮ ਸਿੰਘ ਰਾਹੀਂ ਗੁਰਮੀਤ ਸਿੰਘ ਨੰਬਰਦਾਰ ਪਿੰਡ ਟੋਡਰਵਾਲ ਵੱਲੋਂ ਕਰਵਾਇਆ ਗਿਆ ਸੀ। ਭਿੰਦਰ ਕੌਰ ਸਰਪੰਚ ਅਤੇ ਸੰਸਥਾ ਆਗੂ ਰਾਜ ਸਿੰਘ ਟੋਡਰਵਾਲ ਦਾ ਉਸੇ ਦਿਨ ਸਿਵਲ ਹਸਪਤਾਲ ਨਾਭਾ ਵਿਖੇ ਮੈਡੀਕਲ ਇਗਜਾਮ ਵੀ ਹੋਇਆ ਸੀ ਅਤੇ ਬਾਅਦ ਵਿੱਚ ਸਬੰਧਤ ਪੁਲਿਸ ਅਫਸਰਾਂ ਅਤੇ ਡੀ.ਐਸ.ਪੀ ਸਾਹਿਬ ਨਾਭਾ ਨੂੰ ਸ਼ਿਕਾਇਤਾਂ ਵੀ ਕੀਤੀਆਂ ਸਨ। ਮੁਲਜ਼ਮ ਦੇ ਪਿਤਾ ਗੁਰਨਾਮ ਸਿੰਘ ਵਲੋਂ ਵੀ ਸਿਆਸੀ ਸਹਿ ਪਰ ਪੀੜਤਾਂ ਨੂੰ ਧਮਕੀਆਂ ਦਿੱਤੀਆਂ ਗਈਆਂ। ਸ਼ਿਕਾਇਤਾਂ ਕਰਨ ਤੇ ਵੀ ਕੋਈ ਕਾਰਵਾਈ ਨਾ ਹੋਣ ਤੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਪੁਲਿਸ ਚੌਂਕੀ ਇੰਚਾਰਜ ਦੰਦਰਾਲਾ ਢੀਂਡਸਾ ਸ਼੍ਰੀ ਹਰਭਜਨ ਸਿੰਘ ਅਤੇ ਐਸ.ਐਚ.ਓ ਭਾਦਸੋਂ ਅਤੇ ਡੀ.ਐਸ.ਪੀ ਸਾਹਿਬ ਨਾਭਾ ਸਿਆਸੀ ਸਹਿ ਉਪਰ ਭਿੰਦਰ ਕੌਰ ਸਰਪੰਚ ਦੇ ਪਰਿਵਾਰ ਉਪਰ ਅੱਜ ਵੀ ਸਮਾਜ ਵਿਰੋਧੀ ਅਨੁਸਰਾਂ ਰਾਹੀਂ ਵਧੀਕੀਆਂ ਕਰਵਾ ਰਹੇ ਹਨ। ਜਿਸ ਕਾਰਨ ਪਿੰਡ ਵਿੱਚ ਤਣਾਅ ਪੂਰਵਕ ਸਥਿਤੀ ਪੈਦਾ ਹੋ ਰਹੀ ਹੈ।
ਪਿੰਡ ਟੋਡਰਵਾਲ ਦੇ ਨੰਬਰਦਾਰ ਸ਼੍ਰੀ ਗੁਰਮੀਤ ਸਿੰਘ ਦੇ ਲੜਕੇ ਸ਼ਨਮਨਿੰਦਰ ਸਿੰਘ ਉਰਫ ਸੈਰੀ ਵਲੋਂ ਸਤੰਬਰ 2019 ਵਿੱਚ ਪਿੰਡ ਟੋਡਰਵਾਲ ਦੇ ਦਲਿਤ ਗੁਰਮੀਤ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਕਤਲ ਕੀਤਾ ਸੀ। ਜਿਸ ਪਰ ਮੁਕੱਦਮਾ ਨੰਬਰ 104/2019 ਜੋਰੇ ਧਾਰਾ 302, 34 ਆਈ.ਪੀ.ਸੀ. ਅਤੇ ਐਸ.ਸੀ/ਐਸ.ਟੀ ਐਕਟ 1989 ਅਧੀਨ ਮਾਮਲਾ ਦਰਜ ਹੈ। ਇਸ ਕੇਸ ਦਾ ਟਰਾਇਲ ਮਾਨਯੋਗ ਵਧੀਕ ਜਿਲਾ ਤੇ ਸ਼ੈਸ਼ਨ ਜੱਜ ਪਟਿਆਲਾ ਮਾਨਯੋਗ ਰਣਜੀਤ ਕੁਮਾਰ ਜੈਨ ਦੀ ਅਦਾਲਤ ਵਿੱਚ ਚੱਲ ਰਿਹਾ ਹੈ ਇਸ ਕੇਸ ਵਿੱਚ ਸੰਸਥਾ ਆਗੂ ਰਾਜ ਸਿੰਘ ਟੋਡਰਵਾਲ ਦੀ ਗਵਾਹੀ ਹੈ। ਜਿਸ ਤੋਂ ਮੁਕਰਾਉਣ ਲਈ ਉਕਤ ਗੁਰਮੀਤ ਸਿੰਘ ਨੰਬਰਦਾਰ ਨੇ ਇਹ ਹਮਲੇ ਸਮਾਜ ਵਿਰੋਧੀ ਅਨਸਰਾਂ ਰਾਹੀਂ ਪੁਲਿਸ ਨਾਲ ਮਿਲ ਕੇ ਇਸ ਕੇਸ ਦੇ ਮੁਦੱਈਆ ਅਤੇ ਗਵਾਹਾਂ ਉਪਰ ਵਧੀਕੀਆਂ ਕਰਵਾ ਰਿਹਾ ਹੈ। ਜੋ ਨਾ ਸਹਿਣਯੋਗ ਹਨ। ਇਸ ਕੇਸ ਦਾ ਦੂਸਰਾ ਕਾਰਨ
ਐਨ.ਐਚ.ਆਰ.ਸੀ ਦਿੱਲੀ ਦੇ ਕੇਸ ਨੰ. 1007/19/15/2014 ਵਿੱਚ ਮਾਨਯੋਗ ਦਿੱਲੀ ਕਮਿਸ਼ਨ ਨੇ ਸੰਸਥਾ ਆਗੂ ਰਾਜ ਸਿੰਘ ਟੋਡਰਵਾਲ ਨੂੰ ਪੁਲਿਸ ਪਾਸੇ ਦੋ ਲੱਖ ਰੁਪਏ ਹਰਜਾਨਾ ਦਿਵਾਇਆ ਸੀ ਜੋ ਅਗਸਤ 2020 ਵਿੱਚ ਹੁਕਮ ਪਾਸ ਹੋ ਕੇ ਮਿਤੀ 31-12-2020 ਨੂੰ ਸੰਸਥਾ ਆਗੂ ਰਾਜ ਟੇਡਰਵਾਲ ਦੇ ਬੈਂਕ ਖਾਤੇ ਵਿੱਚ ਇਹ ਹਰਜਾਨਾ ਰਾਸੀ ਜਮਾ ਹੋਈ ਸੀ। ਜਿਸ ਤੋਂ ਪੁਲਿਸ ਰੈਜਿਸ ਰੱਖਦੀ ਹੈ। ਇਸੇ ਤਰਾਂ ਨਾਭਾ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਐਸ.ਸੀ/ਐਸ.ਟੀ ਲੋਕਾਂ ਉਪਰ ਪੁਲਿਸ ਵੱਲੋਂ ਸਿਆਸੀ ਦਬਾਅ ਅਧੀਨ ਜਬਰ ਜੁਲਮ ਕੀਤੇ ਤੇ ਕਰਾਏ ਜਾ ਰਹੇ ਹਨ ਜੋ ਗੈਰ ਸਵਿਧਾਨਿਕ ਅਤੇ ਗੈਰ ਮਨੁੱਖੀ ਹਨ ਜਿੰਨਾਂ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ। ਭਿੰਦਰ ਕੌਰ ਸਰਪੰਚ ਪਿੰਡ ਟੋਡਰਵਾਲ ਸੰਸਥਾ ਆਗੂ ਰਾਜ ਸਿੰਘ ਟੋਡਰਵਾਲ ਵੱਲੋਂ ਦਰਖਾਸਤ ਮਿਤੀ 28-12-2020 ਨਾਲ ਨੱਥੀ ਹੈ। ਅਸੀਂ ਨਿਮਨ ਲਿਖਤ ਸੰਸਥਾ ਆਗੂ ਜਬਰ ਜੁਲਮ ਵਿਰੋਧੀ ਫਰੈਟ ਰਜਿ: ਪੰਜਾਬ ਵੱਲੋਂ ਆਪ ਜੀ ਪਾਸੋਂ ਮੰਗ ਕਰਦੇ ਹਾਂ ਕਿ ਉਕਤ ਕੇਸ ਸਬੰਧੀ ਤੁਰੰਤ ਕਾਰਵਾਈ ਕੀਤੀ/ਕਰਵਾਈ ਜਾਵੇ ਤਾਂ ਜੋ ਮੁਦੱਈਆ ਨੂੰ ਇਨਸਾਫ ਮਿਲ ਸਕੇ ਬਰਨਾ ਜਬਰ ਜੁਲਮ ਵਿਰੋਧੀ ਫਰੰਟ ਪੰਜਾਬ ਵੱਲੋਂ ਅਣਮਿੱਥੇ ਸਮੇਂ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਜਿਸ ਦੇ ਨੁਕਸਾਨ ਜਾਂ ਨਿਕਲਣ ਵਾਲੇ ਮਾੜੇ ਨਤੀਜੇ ਦੀ ਜਿੰਮੇਵਾਰੀ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਦੀ ਹੋਵੇਗੀ।


   
  
  ਮਨੋਰੰਜਨ


  LATEST UPDATES











  Advertisements