View Details << Back

ਔਰਤ ਦੀ ਅੱਜ ਦੀ ਜਿੰਦਗੀ ਦਾ ਕੀ ਹੈ ਸੱਚ

ਪਟਿਆਲਾ (ਬੇਅੰਤ ਸਿੰਘ ਰੋਹਟੀ ਖਾਸ) ਦੁਨੀਆਂ ਇਸ ਸਮੇਂ ਕੋਰੋਨਾ ਦੀ ਮਾਰ ਝੱਲ ਕਰੀ ਹੈ ਜੋ ਕਿ ਸਭ ਲਈ ਮੰਦਭਾਗਾ ਹੈ। ਤੁਸੀਂ ਕਹੋਗੇ ਕਿ ਇਸ ਵਿੱਚ ਕੀ ਨਵਾਂ ਹੈ ਜੋ ਇਸ ਕਾਲਮ ਵਿੱਚ ਹੈ। ਸੋਚੋ ।
ਸੁਣੋਂ ਇਸ ਸਮੇਂ ਅਸੀਂ ਬਾਕੀ ਸਭ ਆਰਥਿਕ ਮੰਦੀਆਂ ਨੂੰ ਇੱਕ ਪਾਸੇ ਰੱਖਦੇ ਹੋਏ ਦੇਸ਼ ਦੀਆਂ ਮਹਾਂਮਾਰੀਆਂ ਤੇ ਗੱਲ ਕਰਦੇ ਹਾਂ।
ਮਹਾਂਮਾਰੀਆਂ- ਕਿੰਨੀਆਂ ? ਕੋਰੋਨਾ, ਬਲੈਕ ਫੰਰਾਸ, ਜੀ ਨਹੀਂ ਇਹ ਤਾਂ ਹੁਣ ਆਇਆ ਹੈ, ਇਸਤੋਂ ਪੁਰਾਣੀ ਮਹਾਂਮਾਰੀ ਜੋ ਦੇਸ਼ ਵਿੱਚੋਂ ਨਾ ਗਈ ਤੇ ਨਾਂ ਹੀ ਜਾਏਗੀ। ਅਜਿਹੀ ਮਹਾਂਮਾਰੀ ਜੋ ਘਟਣ ਦੀ ਜਗ੍ਹਾ ਵਧਦੀ ਜਾ ਰਹੀ ਹੈ ਤੇ ਉਹ ਵੀ ਬਹੁਤ ਤੇਜੀ ਨਾਲ ਜਿਸਦਾ ਨਾਮ ਹੈ- ਬਲਾਤਕਾਰ।
ਇੱਕ ਪੰਜ ਅੱਖਰਾਂ ਦਾ ਸ਼ਬਦ ਜੋ ਇੱਕ ਕੁੜੀ ਜਾਂ ਔਰਤ ਨੂੰ ਨਰਕ ਦਿਖਾ ਦਿੰਦਾ ਹੈ। ਸੱਚ ਪੁੱਛੋਂ ਤਾਂ ਮੈਂ ਇਹੀ ਕਹੂੰਗੀ ਕਿ ਜੋ ਹਾਲਾਤ ਹਨ ਸਾਡੀਆਂ ਧੀਆਂ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ। ਇੱਕ ਨਵਜੰਮੀ ਧੀ ਤੋਂ ਲੈ ਕੇ ਸੌ ਸਾਲਾਂ ਦੀ ਬਜ਼ੁਰਗ ਔਰਤ ਤੱਕ ਸਭ ਅਸੁਰੱਖਿਅਤ ਹਨ। ਕੋਈ ਵੀ ਅਖਬਾਰ ਪੜੋ ਜਾਂ ਕੋਈ ਵੀ ਨਿਊਜ਼ ਚੈਨਲ ਲਗਾਓ ਰੋਜ਼ਾਨਾ ਤੁਹਾਨੂੰ ਬਲਾਤਕਾਰ ਦੀਆਂ ਖਬਰਾਂ ਆਉਂਦੀਆਂ ਸੀ, ਹੈ ਅਤੇ ਅੱਗੇ ਵੀ ਆਉਂਦੀਆਂ ਰਹਿਣਗੀਆਂ ਕਿਉਂਕਿ ਸਾਡਾ ਸਮਾਜ ਖੋਖਲਾ ਹੋ ਚੁੱਕਿਆ ਹੈ।
ਸਮਾਜ ਵਿੱਚ ਹਰ ਉਹ ਅਦਾਰਾ ਆ ਜਾਂਦਾ ਹੈ ਜਿਸਦੇ ਸਿਰ ਚੁੱਕਣ ਨਾਲ ਦੋਸ਼ੀਆਂ ਨੂੰ ਅਜਿਹੀ ਸਜ਼ਾ ਮਿਲ ਸਕਦੀ ਹੈ ਜਿਸਨੂੰ ਸੋਚ ਕੇ ਉਹ ਅਜਿਹਾ ਪਾਪ ਹੀ ਨਾ ਕਰੇ। ਪਰ ਅਜਿਹਾ ਨਹੀਂ ਹੋ ਰਿਹਾ ਕਿਉਂਕਿ ਸਮਾਜ ਵਿੱਚ ਇੱਕਜੁਟਤਾ ਨਹੀਂ ਰਹੀ।
ਕਿਤੇ ਛੇ ਸਾਲਾਂ ਧੀ ਨਾਲ ਦਾਦਾ ਪੋਤਾ ਬਲਾਤਕਾਰ ਕਰਦੇ ਹਨ ਅਤੇ ਫਿਰ ਬੇਖੌਫ ਹੋ ਕੇ ਉਸ ਵਿਚਾਰੀ ਨਿਆਣੀ ਨੂੰ ਜਿੰਦਾ ਸਾੜ ਦਿੰਦੇ ਹਨ ਅਤੇ ਕਿਤੇ ਛੱਬੀ ਸਾਲਾਂ ਪਸ਼ੂਆਂ ਦੀ ਡਾਕਟਰ ਦੀ ਸਕੂਟਰੀ ਖਰਾਬ ਹੋਣ ਤੇ ਮਦਦ ਮੰਗਣ ਤੇ ਸਹਾਇਤਾ ਦੇ ਬਦਲੇ ਉਸਦਾ ਬਲਾਤਕਾਰ ਕਰਕੇ ਜਿੰਦਾ ਸਾੜਿਆ ਜਾਂਦਾ ਹੈ।
ਸਾਨੂੰ ਲੋੜ ਹੈ ਸੰਸਕਾਰ ਵਧਾਉਣ ਦੀ ਕੋਈ ਵੀ ਬਲਾਤਕਾਰੀ ਪਰਿਵਾਰ ਦੇ ਵੱਖ ਰਿਸ਼ਤਿਆਂ ਦਾ ਪਾਤਰ ਹੁੰਦਾ ਹੈ। ਜਿਵੇਂ ਕਿ ਭਰਾ, ਪਿਤਾ, ਪੁੱਤ, ਦਾਦਾ, ਨਾਨਾ, ਚਾਚਾ, ਤਾਇਆ ਜਾਂ ਮਾਮਾ ਕੋਈ ਵੀ। ਹਵਸ ਪੁਰਸ਼ ਨੂੰ ਇਸ ਕਦਰ ਅੰਨ੍ਹਾਂ ਕਰ ਦਿੰਦੀ ਹੈ ਕਿ ਉਹ ਅਜਿਹਾ ਕਰਨ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦਾ। ਦੁੱਖ ਹੁੰਦਾ ਹੈ ਕਿ ਸਾਨੂੰ (ਧੀਆਂ ਨੂੰ) ਸਤਿਕਾਰ ਕਰਨਾ ਸਿਖਾਇਆ ਜਾਂਦਾ ਹੈ ਪਰ ਲਾਡਾਂ ਨਾਲ ਪਾਲੇ ਪੁੱਤਰਾਂ ਨੂੰ ਵੀ ਔਰਤਾਂ ਦੀ ਇੱਜਤ ਕਰਨਾ ਤੇ ਧੀਆਂ ਦੀ ਰੱਖਿਆ ਕਰਨਾ ਸਿਖਾਉਣਾ ਚਾਹੀਂਦਾ ਹੈ ਫਿਰ ਧੀ ਚਾਹੇ ਕਿਸੇ ਦੀ ਵੀ ਹੋਵੇ।
ਸਾਡਾ ਪੰਜਾਬ ‘ਸੋਨੇ ਦੀ ਚਿੜ੍ਹੀ’ ਸੀ ਪਰ ਅੱਜ ਇਹ ਨਸ਼ਿਆਂ ਵੱਲ ਰੁੜ ਕੇ ਕੁਰਾਹੇ ਪੈ ਗਿਆ ਹੈ। ਜਲੰਧਰ ਦੀ ਇੱਕ ਨਾਬਾਲਗ ਕੁੜੀ ਨੂੰ ਉਸਦੀ ਗੁਆਂਢਣ ਔਰਤ ਵੱਲੋਂ ਪਹਿਲਾਂ ਜਬਰੀ ਨਸ਼ੇ ਵੱਲ ਧੱਕਿਆ ਗਿਆ ਅਤੇ ਫਿਰ ਚਾਰ ਮੁੰਡਿਆਂ ਤੋਂ ਪੈਸੇ ਲੈ ਕੇ ਬਲਾਤਕਾਰ ਕਰਵਾਇਆ ਗਿਆ ਜੋ ਕਿ ਬਹੁਤ ਹੀ ਸ਼ਰਮਨਾਕ ਹੈ।
ਕਿਉਂਕਿ ਸਾਡਾ ਸਮਾਜ ਤੇ ਸਿਸਟਮ ਖੋਖਲਾ ਹੋ ਚੁੱਕਾ ਹੈ ਜੇ ਨਹੀਂ ਤਾਂ ਫਿਰ ਕਿਉਂ ਨਹੀਂ ਬਲਾਤਕਾਰੀ ਨੂੰ ਸਬੂਤ ਮਿਲਣਸਾਰ ਹੀ ਉਸਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ, ਆਖਿਰ ਬਲਾਤਕਾਰ ਪੀੜਿਤ ਕੁੜੀ ਜਾਂ ਔਰਤ ਨੂੰ ਸਮਾਜ ਵਿੱਚ ਸਾਰੀ ਉਮਰ ਇੰਝ ਨਮੋਸ਼ੀ ਝੱਲਣੀ ਪੈਂਦੀ ਹੈ ਜਿਵੇਂ ਇਹ ਸਭ ਉਸਨੇ ਖੁਦ ਕਰਵਾਇਆ ਹੈ।
ਕਿਉਂ ਇੱਕ ਨਮਜਾਤ ਬੱਚੀ ਦਾ ਘਰ ਵਿੱਚ ਬਲਾਤਕਾਰ ਕੀਤਾ ਜਾਂਦਾ ਹੈ ?
ਕਿਉਂ ਇੱਕ ਬੀਮਾਰ ਔਰਤ ਦਾ ਹਸਪਤਾਲ ਦੇ ਆਈ.ਸੀ.ਯੂ ਵਾਰਡ ਵਿੱਚ ਬਲਾਤਕਾਰ ਕੀਤਾ ਜਾਂਦਾ ਹੈ ?ਆਖਿਰ ਕਿਉ?।

ਲੇਖਿਕਾ ਸੁਨੀਤਾ
ਪਟਿਆਲਾ


   
  
  ਮਨੋਰੰਜਨ


  LATEST UPDATES











  Advertisements