View Details << Back

ਤਰਜੀਤ ਸਿੰਘ ਸੰਧੂ ਦੀ ਯਾਦ ਵਿਚ ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਖੂਨਦਾਨ ਕੈਂਪ ਕੀਤਾ ਆਯੋਜਿਤ

ਪਟਿਆਲਾ (ਬੇਅੰਤ ਸਿੰਘ ਰੋਹਟੀ ਖਾਸ) ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ: ਪੰਜਾਬ ਪਟਿਆਲਾ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਤਰਜੀਤ ਸਿੰਘ ਸੰਧੂ ਦੀ ਤੀਸਰੀ ਬਰਸੀ ਮੌਕੇ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਖੂਨਦਾਨ ਕੈਂਪ ਨਿਊ ਵੂਮੈਨ ਐਮਪਾਵਰਮੈਂਟ ਫਾਓਡੇਸ਼ਨ ਦੇ ਸਹਿਯੋਗ ਨਾਲ ਡੈਡੀਕੇਟਿਡ ਬ੍ਰਦਰਜ਼ ਗਰੁੱਪ ਨਾਲ ਆਯੋਜਿਤ ਕੀਤਾ। ਇਸ ਕੈਂਪ ਵਿੱਚ ਹਰਪ੍ਰੀਤ ਸਿੰਘ ਸੰਧੂ ਜਨਰਲ ਸੈਕਟਰੀ ਨੇ 79ਵੀਂ ਵਾਰ ਅਤੇ ਡਾ.ਰਾਕੇਸ਼ ਵਰਮੀ ਪ੍ਰਧਾਨ ਡੈਡੀਕੇਟਿਡ ਬ੍ਰਦਰਜ ਗਰੁੱਪ ਨੇ 75ਵੀਂ ਵਾਰ ਖੂਨਦਾਨ ਕੀਤਾ। ਇਸ ਕੈਂਪ ਵਿੱਚ ਡਾਕਟਰ, ਸਰਜਨ, ਵਕੀਲ ਵਿਓਪਾਰੀ, ਅਫਸਰ ਅਤੇ ਵਿਦਿਆਰਥੀਆਂ ਨੇ ਖੂਨਦਾਨ ਕੀਤਾ ਕੈਂਪ ਦੀ ਵਿਸ਼ੇਸਤਾ ਰਹੀ ਕਿ ਪਤੀ ਪਤਨੀ ਨੇ ਇੱਕਠੇ ਇਕ ਸਮੇਂ ਹੀ ਖੂਨਦਾਨ ਕੀਤਾ। ਕੈਂਪ ਵਿਚ 18 ਸਾਲ ਤੋਂ 60 ਸਾਲ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਨੇ ਖੂਨਦਾਨ ਕੀਤਾ। ਇਸ ਕੈਂਪ ਦੀ ਸ਼ੁਰੂਆਤ ਸੰਜੇ ਬਾਂਸ਼ਲ ਸੀਨੀਅਰ ਮੈਡੀਕਲ ਅਫਸਰ ਤ੍ਰਿਪੜੀ ਨੇ ਆਪਣਾ ਖੂਨਦਾਨ ਕਰਕੇ ਕੀਤੀ। ਪਟਿਆਲਾ ਸ਼ਹਿਰ ਦੇ ਮੇਅਰ ਸੰਜੀਵ ਸ਼ਰਮਾਂ ਬਿੱਟੂ ਨੇ ਉਚੇਰੇ ਤੋਰ ਤੇ ਪਹੁੰਚ ਕੇ ਖੂਨਦਾਨੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਉਨਾਂ ਨੇ ਪਟਿਆਲਾ ਦੇ ਨੌਜਵਾਨਾਂ ਨੂੰ ਹਰਪ੍ਰੀਤ ਸਿੰਘ ਸੰਧੂ ਅਤੇ ਡਾ.ਰਾਕੇਸ਼ ਵਰਮੀ ਤੋਂ ਪ੍ਰੇਰਣਾ ਲੈਣ ਲਈ ਕਿਹਾ, ਉਨਾਂ ਨੇ ਕਿਹਾ ਇਸ ਮੁਸ਼ਕਿਲ ਦੀ ਘੜੀ ਵਿਚ ਹਰੇਕ ਨੂੰ ਇਕ ਦੂਸਰੇ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਕੈਂਪ ਦੀ ਸਫਲਤਾ ਲਈ ਕੈਪਟਨ ਹਰਜਿੰਦਰ ਸਿੰਘ, ਮਨਜੀਤ ਸਿੰਘ ਪੂਰਬਾ, ਵਿਕਾਸ ਗੋਇਲ, ਨੇਹਾ ਗੁਪਤਾ, ਮੁਹੰਮਦ ਰਮਜਾਨ ਢਿੱਲੋਂ, ਫਕੀਰ ਚੰਦ ਮਿੱਤਲ, ਗੋਰਵ ਗਰਗ, ਨਿਊ ਵੂਮੈਨ ਐਮਪਾਵਰਮੈਂਟ ਫਾਓਡੇਸ਼ਨ ਦੀ ਪ੍ਰਧਾਨ ਮੀਨੂੰ ਸੋਢੀ ਅਤੇ ਜਰਨਲ ਸਕੱਤਰ ਮੈਡਮ ਰਜਨੀ ਭਾਰਗਵ, ਅਨਿਲ ਪ੍ਰੋਮਿਲਾ, ਨਰੇਸ਼ ਕੁਮਾਰ, ਜਸਪ੍ਰੀਤ ਕੌਰ ਪ੍ਰੀਤ, ਚਮਨ ਲਾਲ ਦੱਤ, ਅਸ਼ੋਕ ਸ਼ਰਮਾਂ, ਮਜੀਠੀਆ, ਕੁਮਾਰ ਵਿਸ਼ੇਸ, ਰਾਜਦੀਪ ਸਿੰਘ, ਐਡਵੋਕੇਟ ਰਾਕੇਸ਼ ਵਧਵਾਰ, ਸੋਨੂੰ, ਰਾਜੂ, ਜਸਪ੍ਰੀਤ ਸਿੰਘ ਭਾਟੀਆਂ, ਕੁਲਦੀਪ ਸਿੰਘ ਦਿਆਲ, ਹਰਸ਼ ਕੁਮਾਰ ਪ੍ਰਧਾਨ ਹਰ ਹਾਥ ਕਲਮ ਨੇ ਸਹਿਯੋਗ ਦਿੱਤਾ। ਇਹ ਜਾਣਕਾਰੀ ਫਕੀਰ ਚੰਦ ਮਿੱਤਲ ਪਬਲਿਕ ਰੀਲੇਸ਼ਨ ਅਫਸਰ ਡੀ.ਬੀ.ਜੀ ਨੇ ਜਾਣਕਾਰੀ ਦਿੱਤੀ।

   
  
  ਮਨੋਰੰਜਨ


  LATEST UPDATES











  Advertisements