View Details << Back

ਭਵਾਨੀਗੜ੍ਹ ਪੁਲਿਸ ਦੀ ਸ਼ਲਾਘਾਯੋਗ ਪਹਿਲਕਦਮੀ ਕੋਰੋਨਾ ਪਾਜ਼ਟਿਵ ਮਰੀਜ਼ਾਂ ਦੇ ਘਰ  ਪਹੁੰਚਾਇਆ ਖਾਣਾ

ਭਵਾਨੀਗੜ੍ਹ 17 ਮਈ (ਗੁਰਵਿੰਦਰ ਸਿੰਘ ) ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਅਤੇ ਕੋਰੋਨਾ ਪਾਸਟ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਸਿਹਤ ਵਿਭਾਗ ਵੱਲੋਂ ਘਰ ਵਿਚ ਹੀ 15 ਦਿਨਾਂ ਵਿੱਚ ਦਿਨਾਂ ਲਈ ਇਕਾਂਤ ਰੱਖਿਆ ਜਾਂਦਾ ਹੈ ਅਤੇ ਸਿਹਤ ਵਿਭਾਗ ਵੱਲੋਂ ਸਰਕਾਰੀ ਮੈਡੀਕਲ ਕਿੱਟ ਮਰੀਜ਼ ਦੇ ਘਰ ਵਿੱਚ ਹੀ ਪਹੁੰਚਾਈ ਜਾਂਦੀ ਹੈ। ਇਸੇ ਲੜੀ ਤਹਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਅਤੇ ਹੋਰ ਕਈ ਦਿਹਾਰੀਦਾਰ ਪਰਿਵਾਰਾਂ ਦੇ ਘਰਾਂ ਵਿੱਚ ਕੋਈ ਭੁੱਖਾ ਨਾ ਰਹਿ ਸਕੇ ਘਰ ਘਰ ਵਿੱਚ ਉਨ੍ਹਾਂ ਦਾ ਖਾਣਾ ਪਹੁੰਚਾਉਣ ਦਾ ਨਜਿੱਠਣ ਕੀਤਾ ਹੈ । ਅਤੇ ਇਸ ਮੌਕੇ ਪੀ.ਸੀ.ਆਰ ਭਵਾਨੀਗਡ਼੍ਹ ਵੱਲੋਂ ਦੀ ਟੀਮ ਏਐਸਆਈ ਅਜੈਬ ਸਿੰਘ ਅਤੇ ਹੌਲਦਾਰ ਰਾਮਪਾਲ ਵੱਲੋਂ ਬਹੁਤ ਸ਼ਲਾਘਾਯੋਗ ਉਪਰਾਲੇ ਕੀਤਾ ਗਿਆ । ਭਵਾਨੀਗੜ੍ਹ ਦੇ ਕੋਰੋਨਾ ਪਾਜਟਿਵ ਮਰੀਜ਼ਾਂ ਦੇ ਘਰ ਖਾਣਾ ਪਹੁੰਚਾਈਆਂ ਗਈਆਂ। ਇਸ ਮੌਕੇ ਏ.ਐਸ.ਆਈ ਅਜੈਬ ਸਿੰਘ ਨੇ ਕਿਹਾ ਕਿ ਸਾਡੀ ਟੀਮ ਵੱਲੋਂ ਭਵਾਨੀਗੜ੍ਹ ਸ਼ਹਿਰ ਦੇ ਕੋਰੋਨਾ ਪਾਜਟਿਵ ਮਰੀਜ਼ਾਂ ਦੇ ਘਰ ਘਰ ਜਾ ਕੇ ਖਾਣਾ ਪਹੁੰਚਾਇਆ ਗਿਆ ਹੈ ਤਾਂ ਜੋ ਕੋਈ ਵੀ ਪਰਿਵਾਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਭੁੱਖਾ ਨਾ ਰਹਿ ਸਕੇ ਪੰਜਾਬ ਪੁਲੀਸ ਅਤੇ ਸਾਡੀ ਟੀਮ ਹਰ ਸਮੇਂ ਤੁਹਾਡੀ ਰੱਖਿਆ ਲਈ ਹਾਜ਼ਰ ਹੈ । ਅਤੇ ਉਨ੍ਹਾਂ ਕੋਰੋਨਾ ਪਾਜਟਿਵ ਮਰੀਜ਼ ਨੂੰ ਆਪਣੇ ਘਰ ਵਿਚ ਹੀ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਅਪੀਲ ਕੀਤੀ ।    

   
  
  ਮਨੋਰੰਜਨ


  LATEST UPDATES











  Advertisements