View Details << Back

ਪੰਚਮੀ ਦੇ ਦਿਹਾੜੇ ਮੌਕੇ ਕੋਵਿਡ ਹਦਾਇਤਾਂ ਨਾਲ ਸੰਗਤ ਗੁਰੂ ਘਰ ਨਤਮਸਤਕ

ਪਟਿਆਲਾ 18 ਮਈ (ਬੇਅੰਤ ਸਿੰਘ ਰੋਹਟੀ ਖਾਸ) ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਵਿਖੇ ਪੰਚਮੀ ਦੇ ਦਿਹਾੜੇ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਕੋਵਿਡ ਹਦਾਇਤਾਂ ਦੀ ਪਾਲਣਾ ਨਾਲ ਗੁਰੂ ਘਰ ਨਤਮਸਤਕ ਹੋਇਆ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਊੜੀ ਵਿਚ ਤਾਇਨਾਤ ਸ੍ਰੋਰਮਣੀ ਕਮੇਟੀ ਮੁਲਾਜ਼ਮਾਂ ਨੇ ਸੰਗਤਾਂ ਨੂੰ ਮਾਸਕ ਵੰਡੇ ਅਤੇ ਸੈਨੇਟਾਈਜੇਸਨ ਕਰਵਾਏ ਸੰਗਤਾਂ ਨੂੰ ਗੁਰੂ ਘਰ ਵਿੱਚ ਮੱਥਾ ਟਿਕਵਾਇਆ ਗਿਆ ਕਵਾੜ੍ਹ ਖੁੱਲ੍ਹਣ ਮਗਰੋਂ ਹੈਂਡ ਗ੍ਰੰਥੀ ਭਾਈ ਪ੍ਹਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗ੍ਰੰਥੀ ਭਾਈ ਅਜਮੇਰ ਸਿੰਘ ਨੇ ਆਸਾ ਦੀ ਵਾਰ ਉਪਰੰਤ ਮੁੱਖ ਵਾਕ ਲਿਆ ਕੋਵਿਡ ਹਦਾਇਤਾਂ ਦੀ ਪਾਲਣਾ ਕਰਦਿਆਂ ਸੰਗਤਾਂ ਨੇ ਗੁਰੂ ਦਰਬਾਰ ਸਾਹਿਬ ਵਿੱਚ ਸੰਗਤਾਂ ਨੇ ਸੀਸ ਨਿਵਾਈਆਂ ਅਤੇ ਹਜੂਰੀ ਕੀਰਤਨੀ ਜਥਿਆਂ ਪਾਸੋਂ ਗੁਰਬਾਣੀ ਕੀਰਤਨ ਦਾ ਅਨੰਦ ਮਾਣਿਆ ਇਸ ਮੌਕੇ ਸੰਗਤਾਂ ਨੇ ਪੰਗਤ ਅਤੇ ਸੰਗਤ ਕਰਦਿਆਂ ਪੱਵਿਤਰ ਸਰੋਵਰ ਚ ਇਸ਼ਨਾਨ ਕੀਤਾ ਪੰਚਮੀ ਦੇ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਹਾਲ ਵਿੱਚ ਕਵੀਸ਼ਰੀ ਅਤੇ ਜਥਿਆਂ ਵਿਚ ਭਾਈ ਗੁਰਪਿਆਰ ਸਿੰਘ ਜੌਹਰ ਬੀਬੀ ਰਾਣੋਂ ਕੋਰ ਗਲੱਵਟੀ ਭਾਈ ਅਮਰਜੀਤ ਸਿੰਘ ਢਾਡੀ ਬੀਬੀ ਮਨਪ੍ਰੀਤ ਕੌਰ ਕਵੀਸ਼ਰੀ ਆਦਿ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਸਟੇਜ ਸੰਚਾਲਨ ਪ੍ਰਚਾਰਕ ਭਾਈ ਪਲਵਿੰਦਰ ਸਿੰਘ ਬਰਾੜਾਂ ਭਾਈ ਅਵਤਾਰ ਸਿੰਘ ਬਲੇਪੁਰ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਕਰਨੈਲ ਸਿੰਘ ਨਾਭਾ ਐਡੀਸ਼ਨ ਮੈਨੇਜਰ ਕਰਨੈਲ ਸਿੰਘ ਰਣਧੀਰ ਸਿੰਘ ਧੀਰਾ ਆਤਮ ਪ੍ਰਕਾਸ਼ ਸਿੰਘ ਗੁਰਦੀਪ ਸਿੰਘ ਗੁਰਤੇਜ ਸਿੰਘ ਆਦਿ ਵੀ ਹਾਜ਼ਰ ਸਨ ਡੱਬੀ ਕੋਵਿਡ ਲਾਗੂ ਤੋਂ ਬਚਾਅ ਲਈ ਸੰਗਤ ਰਹੇ ਸੁਚੇਤ ਮੈਨੇਜਰ ਕਰਨੈਲ ਸਿੰਘ ਨਾਭਾ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਪੁੱਜੀ ਸੰਗਤਾਂ ਨੂੰ ਪ੍ਹੇਰਦਿਆ ਮੈਨੇਜਰ ਕਰਨੈਲ ਸਿੰਘ ਨਾਭਾ ਨੇ ਕਿਹਾ ਕਿ ਕੋਵਿਡ ਲਾਗੂ ਤੋਂ ਬਚਾਅ ਲਈ ਉਨ੍ਹਾਂ ਕਿਹਾ ਕਿ ਗੁਰੂ ਘਰ ਮੱਥਾ ਟੇਕਣ ਪੁੱਜਿਆ ਸੰਗਤਾਂ ਮਾਸਕ ਪਹਿਨਣ ਹੱਥ ਧੋਵਣ ਅਤੇ ਸੋਸ਼ਲ ਡਿਸਟੈਸਿੰਗ ਦਾ ਵੀ ਧਿਆਨ ਰੱਖਣ ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਗੁਰਦੁਆਰਾ ਸਾਹਿਬ ਅੰਦਰ ਵੱਖ-ਵੱਖ ਥਾਵਾਂ ਸੰਗਤਾਂ ਨੂੰ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਵੀ ਪ੍ਰੇਰਿਆ ਜਾਂਦਾ ਪਰ ਫੇਰ ਵੀ ਕੋਰੋਨਾ ਮਹਾਂਮਾਰੀ ਨੂੰ ਠੱਲ੍ਹਣ ਪਾਉਣ ਲਈ ਸੰਗਤਾਂ ਸੁਚੇਤ ਰਹਿਣ ।
ਫੋਟੋ :ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਦੇ ਹੋਏ ਢਾਡੀ ਜਥੇ


   
  
  ਮਨੋਰੰਜਨ


  LATEST UPDATES











  Advertisements