View Details << Back

ਪਿੰਡ ਭਗੜਾਣਾ ਵਿਖੇ ਪ੍ਰਬੰਧਕ ਜਸਮੇਰ ਸਿੰਘ ਨੂੰ ਸਿਰਪਾਓ ਦੇ ਕੇ ਪਿੰਡ ਵਾਸੀ ਕੀਤਾ ਸਨਮਾਨਿਤ

ਪਟਿਆਲਾ 24 ਮਈ (ਬੇਅੰਤ ਸਿੰਘ ਰੋਹਟੀ) ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਭਗੜਾਣਾ ਵਿਖੇ ਪ੍ਰਬੰਧਕ ਜਸਮੇਰ ਸਿੰਘ ਨੂੰ ਸਿਰਪਾਓ ਦੇ ਕੇ ਪਿੰਡ ਵਾਸੀ ਸਨਮਾਨਿਤ ਕਰਦੇ ਹੋਏ । ਇਸ ਮੌਕੇ ਸਾਬਕਾ ਸਰਪੰਚ ਗੁਰਮੇਲ ਸਿੰਘ ਅਤੇ ਸ਼ਮਸ਼ੇਰ ਸਿੰਘ ਲਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੋਕਲ ਕਮੇਟੀ ਦੇ ਪ੍ਰਧਾਨ ਸਰਦਾਰਾ ਸਿੰਘ ਨੂੰ ਹਟਾ ਕੇ ਪ੍ਰਬੰਧਕ ਜਸਮੇਰ ਸਿੰਘ ਨੂੰ ਲਗਾ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਲੋਕਲ ਕਮੇਟੀ ਦੇ ਪ੍ਰਧਾਨ ਸਰਦਾਰਾ ਸਿੰਘ ਖ਼ਿਲਾਫ਼ ਇੱਕ ਸ਼ਿਕਾਇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ( ਅੰਮ੍ਰਿਤਸਰ ) ਨੂੰ ਕੀਤੀ ਗਿਆ। ਕਿ ਪ੍ਰਧਾਨ ਸਰਦਾਰਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੰਮ ਕਾਰ ਵਿਚ ਘਪਲੇਬਾਜ਼ੀ ਕਰ ਰਹੇ ਹਨ । ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਕਰਕੇ ਦੋਸ਼ ਸਾਬਤ ਹੋਣ ਤੇ ਸਰਦਾਰਾ ਸਿੰਘ ਨੂੰ ਹਟਾ ਦਿੱਤਾ ਗਿਆ ਅਤੇ ਪ੍ਰਬੰਧਕ ਜਸਮੇਰ ਸਿੰਘ ਨੂੰ ਲਗਾ ਦਿੱਤਾ ਗਿਆ । ਪ੍ਰਬੰਧਕ ਜਸਮੇਰ ਸਿੰਘ ਨੂੰ ਲੱਗਣ ਤੇ ਪਿੰਡ ਭਗੜਾਣਾ ਦੀ ਸੰਗਤ ਨੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਚਰਨਪਾਲ ਸਿੰਘ , ਨਰੋਤਮਜੋਤ ਸਿੰਘ ਨੋਤੀ , ਦਵਿੰਦਰ ਸਿੰਘ , ਰਾਜਿੰਦਰ ਸਿੰਘ ਨੰਬੜਦਾਰ , ਗੁਰਮੀਤ ਸਿੰਘ ਨੰਬਰਦਾਰ , ਦਿਲਬਾਗ ਸਿੰਘ , ਬਲਜੀਤ ਸਿੰਘ , ਜਸਬੀਰ ਸਿੰਘ , ਪੂਰਨ ਸਿੰਘ , ਇੰਦਰਜੀਤ ਸਿੰਘ ਆਦਿ ਹਾਜ਼ਰ ਸਨ

   
  
  ਮਨੋਰੰਜਨ


  LATEST UPDATES











  Advertisements