View Details << Back

ਕੋਰੋਨਾ ਪਾਜੀਟੀਵ ਵਿਅਕਤੀ ਦਾ ਭਵਾਨੀਗੜ ਵਿਖੇ ਕੀਤਾ ਸਸਕਾਰ
ਸਿਹਤ ਵਿਭਾਗ ਦੇ ਨਾਲ ਪੀ.ਸੀ.ਆਰ ਟੀਮ ਨੇ ਹਦਾਇਤਾ ਅਨੁਸਾਰ ਕਰਵਾਇਆ ਸੰਸਕਾਰ

ਭਵਾਨੀਗੜ੍ਹ 24 ਮਈ (ਗੁਰਵਿੰਦਰ ਸਿੰਘ ) ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਅਤੇ ਕੋਰੋਨਾ ਪਾਜੀਟੀਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਸਿਹਤ ਵਿਭਾਗ ਵੱਲੋਂ ਘਰ ਵਿਚ ਹੀ 15 ਦਿਨਾਂ ਲਈ ਇਕਾਂਤ ਰੱਖਿਆ ਜਾਂਦਾ ਹੈ ਅਤੇ ਸਿਹਤ ਵਿਭਾਗ ਵੱਲੋਂ ਸਰਕਾਰੀ ਮੈਡੀਕਲ ਕਿੱਟ ਮਰੀਜ਼ ਦੇ ਘਰ ਵਿੱਚ ਹੀ ਪਹੁੰਚਾਈ ਜਾਂਦੀ ਹੈ। ਇਸੇ ਲੜੀ ਤਹਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਅਤੇ ਹੋਰ ਕਈ ਦਿਹਾਰੀਦਾਰ ਪਰਿਵਾਰਾਂ ਦੇ ਘਰਾਂ ਵਿੱਚ ਕੋਈ ਭੁੱਖਾ ਨਾ ਰਹੇ ਤੇ ਘਰ ਘਰ ਵਿੱਚ ਉਨ੍ਹਾਂ ਦਾ ਖਾਣਾ ਪਹੁੰਚਾਉਣ ਦਾ ਕਾਰਜ ਪਿਛਲੇ ਦਿਨੀ ਭਵਾਨੀਗੜ ਪੁਲਸ ਤੇ ਪੀਸੀਆਰ ਦੀ ਟੀਮ ਵਲੋ ਕੀਤਾ ਗਿਆ ਹੈ ਇਸ ਮੌਕੇ ਪੀ.ਸੀ.ਆਰ ਭਵਾਨੀਗਡ਼੍ਹ ਦੀ ਟੀਮ ਦੇ ਏ.ਐਸ.ਆਈ ਅਜੈਬ ਸਿੰਘ ਅਤੇ ਹੌਲਦਾਰ ਰਾਮਪਾਲ ਵੱਲੋਂ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਤੇ ਭਵਾਨੀਗੜ੍ਹ ਦੇ ਕੋਰੋਨਾ ਪਾਜਟਿਵ ਮਰੀਜ਼ਾਂ ਦੇ ਘਰ ਖਾਣੇ ਪਹੁੰਚਾਇਆ ਗਿਆ ਤੇਕਰੋਨਾ ਦੇ ਪ੍ਰਕੋਪ ਨੂੰ ਦੇਖਦਿਆ ਹੋਇਆ ਅਗਰ ਕਿਸੇ ਕੋਰੋਨਾ ਪਾਜੀਟੀਵ ਮਰੀਜ ਦੀ ਮੌਤ ਹੋ ਜਾਦੀ ਹੈ ਤਾ ਡਾਕਟਰਾਂ ਦੀ ਟੀਮ ਦੇ ਨਾਲ ਪੁਲਿਸ ਵਿਭਾਗ ਦੀ ਟੀਮ ਵੱਲੋ ਉਹਨਾ ਦਾ ਸੰਸਕਾਰ ਵੀ ਕੀਤਾ ਜਾਂਦਾ ਹੈ ਤਾਂ ਜੋ ਕੋਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਹੋ ਸਕੇ ਅਤੇ ਅਤੇ ਆਮ ਲੋਕਾਂ ਨੂੰ ਕੋਰੋਨਾ ਪਾਜੀਟੀਵ ਮਿਰਤਕ ਦੀ ਦੇਹ ਤੋ ਦੂਰ ਰੱਖਿਆ ਜਾ ਸਕੇ । ਇਸ ਮੌਕੇ ਏ.ਐਸ.ਆਈ ਅਜੈਬ ਸਿੰਘ ਤੇ ਹੋਲਦਾਰ ਰਾਮ ਪਾਲ ਨੇ ਦੱਸਿਆ ਕਿ ਸਾਡੀ ਟੀਮ ਵੱਲੋਂ ਭਵਾਨੀਗੜ੍ਹ ਸ਼ਹਿਰ ਦੇ ਕੋਰੋਨਾ ਪਾਜਟਿਵ ਮਰੀਜ਼ਾਂ ਦੇ ਘਰ ਘਰ ਜਾ ਕੇ ਖਾਣਾ ਪਹੁੰਚਾਇਆ ਜਾਂਦਾ ਹੈ ਤਾਂ ਜੋ ਕੋਈ ਵੀ ਪਰਿਵਾਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਭੁੱਖਾ ਨਾ ਰਹਿ ਸਕੇ ਕਰੋਨਾ ਪਾਜੇਟਿਵ ਦੀ ਮੌਤ ਹੋਣ ਤੇ ਸਿਹਤ ਵਿਭਾਗ ਦੀ ਟੀਮ ਅਤੇ ਪੰਜਾਬ ਪੁਲਿਸ ਦੀ ਟੀਮ ਨਾਲ ਉਸ ਦਾ ਅੰਤਿਮ ਸੰਸਕਾਰ ਕਰਵਾਇਆ ਜਾਦਾ ਹੈ । ਉਹਨਾ ਦੱਸਿਆ ਕਿ ਬੀਤੇ ਕੱਲ ਵੀ ਭਵਾਨੀਗੜ੍ਹ ਚ ਇੱਕ ਕੋਰੋਨਾ ਪਾਜੀਟੀਵ ਮਰੀਜ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਅੰਤਿਮ ਸੰਸਕਾਰ ਸਾਡੀ ਪੀ.ਸੀ.ਆਰ ਟੀਮ ਵੱਲੋ ਕਰਵਾਇਆ ਗਿਆ । ਉਹਨਾ ਕਿਹਾ ਕੀ ਪੰਜਾਬ ਪੁਲੀਸ ਅਤੇ ਸਾਡੀ ਟੀਮ ਹਰ ਸਮੇਂ ਤੁਹਾਡੀ ਰੱਖਿਆ ਲਈ ਹਾਜ਼ਰ ਹੈ ।

   
  
  ਮਨੋਰੰਜਨ


  LATEST UPDATES











  Advertisements