ਧੰਨਵਾਦ ਸਾਹਿਤ
ਰਸ਼ਪਿੰਦਰ ਸਿੰਘ
ਮਾਲਵਾ ਅੇਮ ਵੀ ਟੀਵੀ & ਮਾਲਵਾ ਡੇਲੀ ਨਿਓੁਜ
9041158057.7888721009" />
   View Details << Back

ਧੰਨਵਾਦ ਸਾਹਿਤ
ਰਸ਼ਪਿੰਦਰ ਸਿੰਘ
ਮਾਲਵਾ ਅੇਮ ਵੀ ਟੀਵੀ & ਮਾਲਵਾ ਡੇਲੀ ਨਿਓੁਜ
9041158057.7888721009" />

"ਸਾਹਾਂ ਦੇ ਲੰਗਰ" ਨਾਲ ਚਰਚਾ ਚ ਭਾਈ ਜਗਸੀਰ ਸਿੰਘ ਬਲਿਆਲ
ਹਰਿ ਜਸ ਰਿਕਾਡਸ ਦੇ ਬੈਨਰ ਹੇਠ ਲੋਕ ਅਰਪਣ.ਵੱਖ ਵੱਖ ਆਗੂਆਂ ਵਲੋ ਮੁਬਾਰਕਾ

ਸਾਹਾਂ ਦੇ ਲੰਗਰ ਲਾ ਦਿੱਤੇ.ਨਾਨਕ ਦੇ ਬੱਚਿਆਂ ਨੇ
ਓੁਕਤ ਲਾਇਨਾ ਪਿਛਲੇ ਦਿਨੀ ਜਦੋ ਮੈ ਸ਼ੋਸਲ ਮੀਡੀਆ ਤੇ ਗੁੰਜਦੀਆ ਸੁਣੀਆ ਤਾ ਰਿਹਾ ਨਾ ਗਿਆ ਇੱਕ ਮਿੱਤਰ ਨੂੰ ਫੋਨ ਕਰਕੇ ਇਸ ਨਵੇ ਗੀਤ (ਸ਼ਬਦ) ਬਾਰੇ ਜਾਣਕਾਰੀ ਹਾਸਲ ਕੀਤੀ ਤੇ ਫਿਰ HERJAS RECODS "ਹਰਿ ਜਸ ਰਿਕਾਡਸ" ਜੋ ਕਿ ਗੁਰਬਾਣੀ ਸ਼ਬਦ ਕੀਰਤਨ ਦੇ ਨਾਮ ਤੇ you Tube ਚੈਨਲ ਤੇ ਸਰਚ ਕੀਤਾ ਤੇ ਸ਼ਬਦ ਸੁਣ ਕੇ ਆਨੰਦ ਆ ਗਿਆ । ਲੇਖਕ ਨੇ ਬਿਲਕੁਲ ਸਹੀ ਸਮੇ ਤੇ ਢੁੱਕਦੇ ਵਾਕਿਆ ਨੂੰ ਆਪਣੀ ਕਲਮ ਨਾਲ ਬਿਆਨ ਕੀਤਾ ਹੈ। ਇਥੇ ਇੱਕ ਹੋਰ ਜਿਕਰ ਕਰਨਾ ਵੀ ਜਰੂਰੀ ਹੋਵੇਗਾ ਕਿ ਕਿਰਸਾਨੀ ਅੰਦੋਲਨ ਚੋ ਕੁੱਝ ਨਿਕਲੇ ਯਾ ਨਾ ਨਿਕਲੇ ਓੁਹ ਸਭ ਸਮੇ ਦੇ ਗਰਭ ਵਿੱਚ ਹੈ ਪਰ ਅੰਦੋਲਨ ਦੋਰਾਨ ਪੂਰੀ ਦੁਨੀਆਂ ਨੂੰ ਜਰੂਰ ਪਤਾ ਲੱਗਾ ਹੈ ਕਿ ਲੰਗਰਾ ਵਾਲੀ ਕੋਮ ਹੈ ਕਿਹੜੀ ਤੇ ਚਰਚਾਵਾ ਵੀ ਖੂਬ ਰਹੀਆਂ ਦਿੱਲੀ ਬਾਡਰਾ ਤੇ ਲੱਗੇ ਲੰਗਰਾ ਦੀਆਂ ਸੋ ਵਧਾਈ ਦਾ ਪਾਤਰ ਹੈ ਲੇਖਕ । ਚਲੋ ਆਓੁ ਮਿਲਦੇ ਹਾ "ਸਾਹਾਂ ਦੇ ਲੰਗਰ" ਦੀ ਟੀਮ ਨੂੰ ਇਸ ਬਾਬਤ ਜਦੋ ਮੁਬਾਰਕਾ ਦੇਣ ਲਈ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਨੇ ਇਸ ਸ਼ਬਦ ਨੂੰ ਆਪਣੀ ਮਿੱਠੀ ਅਵਾਜ ਦੇਣ ਵਾਲੇ ਭਾਈ ਜਗਸੀਰ ਸਿੰਘ ਬਲਿਆਲ ਨੂੰ ਮੁਬਾਰਕਾ ਦੇਣ ਲਈ ਫੋਨ ਕੀਤਾ ਤਾ ਓੁਹਨਾ ਨਾਲ ਗੱਲਬਾਤ ਦੋਰਾਨ ਪਤਾ ਲੱਗਾ ਕਿ ਭਾਈ ਜਗਸੀਰ ਸਿੰਘ ਬਲਿਆਲ ਦਾ ਜਨਮ ਚਾਰ ਅਪ੍ਰੈਲ 1978 ਨੂੰ ਸਬ ਡਵੀਜਨ ਭਵਾਨੀਗੜ ਦੇ ਬਿਲਕੁਲ ਨੇੜੇ ਪੈਦੇ ਪਿੰਡ ਬਲਿਆਲ ਵਿੱਚ ਮਾਤਾ ਪ੍ਰੀਤਮ ਕੋਰ ਤੇ ਪਿਤਾ ਸ਼ੇਰ ਸਿੰਘ ਦੇ ਘਰ ਹੋਇਆ । ਮੁੱਢਲੀ ਪੜ੍ਹਾਈ ਭਾਈ ਸਾਹਬ ਨੇ ਪਿੰਡ ਬਲਿਆਲ ਤੇ ਨਦਾਮਪੁਰ ਹਾਈ ਸਕੂਲ ਚੋ ਪ੍ਰਾਪਤ ਕੀਤੀ । ਹੋਰ ਖੇਤਰਾਂ ਵਿੱਚ ਹੱਥ ਅਜਮਾਓੁਣ ਲਈ ਓੁਹਨਾ +2 ਤੋ ਬਾਅਦ ਸੁਨਾਮ ਆਈ ਟੀ ਆਈ ਤੋ ਫੀਟਰ ਦਾ ਡਿਪਲੋਮਾ ਵੀ ਕੀਤਾ ਪਰ ਬਚਪਨ ਤੋ ਧਾਰਮਿਕ੍ਰੁ ਰੁਚੀ ਰੱਖਣ ਵਾਲੇ ਭਾਈ ਸਾਹਬ ਨਿੱਕੇ ਹੁੰਦੇ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਜਾਕੇ ਮੱਥਾ ਟੇਕਣ ਦੇ ਨਾਲ ਨਾਲ ਪੰਜੇ ਬਾਣੀਆਂ ਦਾ ਪਾਠ ਵੀ ਕਰਦੇ ਸਨ । ਇਸ ਓੁਪਰੰਤ ਓੁਹਨਾ ਪਾਠੀ ਅਤੇ ਹਜੂਰੀ ਰਾਗੀ ਤੇ ਕੀਰਤਨ ਦੀ ਸੇਵਾ ਕਰਦਿਆਂ ਜੋਤੀ ਸਰ ਸਾਹਿਬ ਖੁਰਾਣੀ.ਛਾਜਲਾ.ਛਾਜਲੀ.ਛਾਹੜ ਵਿਖੇ ਗੁਰੂ ਘਰਾਂ ਚ ਸੇਵਾਵਾਂ ਦਿੱਤੀਆਂ ਤੇ ਅੱਜਕੱਲ ਭਾਈ ਸਾਹਬ ਗੁਰਦੁਆਰਾ ਦਲ ਭੰਜਨ ਸਾਹਿਬ ਕੁਲਬੁਰਛਾ ਤਹਿਸੀਲ ਸਮਾਣਾ ਜਿਲਾ ਪਟਿਆਲਾ ਵਿਖੇ ਪ੍ਰਬੰਧਕ ਦੇ ਤੋਰ ਤੇ ਸੇਵਾ ਨਿਭਾ ਰਹੇ ਹਨ। ਇਸ ਨਵੇ ਰਲੀਜ ਹੋਏ ਸ਼ਬਦ "ਸਾਹਾ ਦੇ ਲੰਗਰ" ਸਬੰਧੀ ਗੱਲਬਾਤ ਕਰਦਿਆਂ ਭਾਈ ਸਾਹਬ ਨੇ ਦੱਸਿਆ ਕਿ ਇਹ ਸ਼ਬਦ ਓੁਹਨਾ ਪਿਛਲੇ ਸਮਿਆਂ ਦੋਰਾਨ ਜਦੋ ਸਮਾਜ ਅੰਦਰ ਆਕਸੀਜਨ ਦੀ ਚਰਚਾ ਸ਼ੁਰੂ ਹੋਈ ਤੇ ਦਿੱਲੀ ਤੇ ਹੋਰ ਥਾਵਾਂ ਤੋ ਗੁਰੂ ਘਰਾਂ ਚ ਲੱਗੇ ਆਕਸੀਜਨ ਦੇ ਲੰਗਰਾ ਨੂੰ ਬਿਆਨ ਕਰਦਾ ਇਹ ਸ਼ਬਦ ਬਾਬਾ ਨਾਨਕ ਤੇ ਦਸੇ ਪਾਤਸ਼ਾਹੀਆਂ ਵਲੋ ਸਮਾਜ ਦੀ ਚੜਦੀਕਲਾ ਲਈ ਦਿੱਤੀਆਂ ਕੁਰਬਾਨੀਆਂ ਤੇ ਆਪਾ ਵਾਰਨ ਦੀਆਂ ਕਥਾ ਕਹਾਣੀਆਂ ਤੇ ਨੰਗੀ ਚਿੱਟੀ ਮੋਹਰ ਹੈ ਤੇ ਜਿਸ ਸਬੰਧੀ ਪੂਰੀ ਦੁਨੀਆ ਵਿੱਚ ਸਿੱਖ ਕੋਮ ਦੀਆਂ ਤਾਰੀਫਾ ਹੋਈਆਂ ਹਨ। ਇਸ ਸ਼ਬਦ ਨੂੰ ਭਾਈ ਜਗਸੀਰ ਸਿੰਘ ਬਲਿਆਲ ਨੇ ਹੀ ਲਿਖਿਆ ਤੇ ਗਾਇਆ ਹੈ। ਸ਼ਬਦ ਦੀਆਂ ਧੂੰਨਾ ਪ੍ਰੀਤ ਬਰਸਟ ਵਲੋ ਬਣਾਈਆਂ ਗਈਆਂ ਹਨ। ਸਬਦ ਦੀ ਵੀਡੀਓ ਮਨਦੀਪ ਸਿੰਘ ਹੋਰਾ ਨੇ ਬਣਾਈ ਹੈ ਤੇ ਸ਼ਬਦ ਹਰਿ ਜਸ ਰਿਕਾਡਸ ਦੇ ਬੈਨਰ ਹੇਠ ਯੂ ਟਿਓੂਬ ਚੈਨਲ ਤੇ ਪਿਆਰ ਖੱਟ ਰਿਹਾ ਹੈ। ਇਸ ਸ਼ਬਦ ਦੇ ਮਾਰਕਿਟ ਵਿੱਚ ਆਓੁਣ ਤੇ ਵੱਖ ਵੱਖ ਸਿਆਸੀ .ਸਮਾਜਿਕ ਤੇ ਧਾਰਮਿਕ ਖਿੱਤਿਆਂ ਦੇ ਆਗੂਆਂ ਵਲੋ ਭਾਈ ਜਗਸੀਰ ਸਿੰਘ ਬਲਿਆਲ ਨੂੰ ਮੁਬਾਰਕਾ ਦਿੱਤੀਆਂ ਹਨ ਜਿਸ ਤੇ ਭਾਈ ਸਾਹਬ ਨੇ ਓੁਹਨਾ ਸਰੋਤਿਆਂ ਤੇ ਦਰਸ਼ਕਾ ਦਾ ਧੰਨਵਾਦ ਕੀਤਾ ਜਿੰਨਾਂ ਹੁਣ ਤੱਕ ਇਹ ਸ਼ਬਦ ਸੁਣਿਆ ਤੇ ਓੁਹਨਾ ਹੋਰਨਾ ਭਰਾਵਾਂ ਨੂੰ ਇਸ ਨਵੇ ਸ਼ਬਦ ਨੂੰ ਚੈਨਲ ਤੇ ਜਾਕੇ "ਸਾਹਾ ਦੇ ਲੰਗਰ" ਸ਼ਬਦ ਸੁਣਕੇ ਹੋਈਆਂ ਕਮੀਆਂ ਪੇਸ਼ੀਆ ਦੱਸਣ ਦੀ ਅਪੀਲ ਕੀਤੀ ਤਾ ਕਿ ਭਵਿੱਖ ਵਿੱਚ ਅਗਲੇ ਆਓੁਣ ਵਾਲੇ ਪ੍ਰੋਜੈਕਟਾ ਵਿੱਚ ਹੋਰ ਵੀ ਚੰਗਾ ਕੰਮ ਕੀਤਾ ਜਾਵੇ ਤੇ ਪਿਆਰ ਸਤਿਕਾਰ ਮਿਲਦਾ ਰਹੇ।
ਧੰਨਵਾਦ ਸਾਹਿਤ
ਰਸ਼ਪਿੰਦਰ ਸਿੰਘ
ਮਾਲਵਾ ਅੇਮ ਵੀ ਟੀਵੀ & ਮਾਲਵਾ ਡੇਲੀ ਨਿਓੁਜ
9041158057.7888721009


   
  
  ਮਨੋਰੰਜਨ


  LATEST UPDATES











  Advertisements