View Details << Back

ਲੋਕਡਾਊਨ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦਾ ਵਿਸ਼ੇਸ਼ ਉਪਰਾਲਾ।

ਪਟਿਆਲਾ (ਬੇਅੰਤ ਸਿੰਘ ਰੋਹਟੀ ਖਾਸ) ਪੰਜਾਬ ਪਟਿਆਲਾ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਖੂਨਦਾਨ ਕੈਂਪ ਡੈਫੋਡਿਲਜ ਪਬਲਿਕ ਹਾਈ ਸਕੂਲ ਗੁਰਬਖਸ ਕਲੋਨੀ ਪਟਿਆਲਾ ਵਿਖੇ ਵਿਸ਼ੇਸ਼ ਮਹੱਤਵਪੂਰਣ ਕੈਂਪ ਆਂਚਲ ਪੁੱਤਰੀ ਸਾਗਰ ਸੂਦ ਦੇ ਨਿਰਦੇਸ਼ਨ ਹੇਠ ਆਜੋਯਿਤ ਕੀਤਾ ਗਿਆ, ਜਿਸ ਵਿਚ ਪੁਲਿਸ ਅਫਸਰਾਂ ਦਾ ਖੂਨਦਾਨ ਕਰਨ ਵਿਚ ਯੋਗਦਾਨ ਰਿਹਾ। ਡਾ.ਰਾਕੇਸ਼ ਵਰਮੀ ਨੇ ਦੱਸਿਆ ਡੈਡੀਕੇਟਿਡ ਬ੍ਰਦਰਜ ਗਰੁੱਪ ਦੀ ਕਾਰਜ ਕਾਰਨੀ ਕਮੇਟੀ ਨੇ ਫੈਸਲਾ ਲਿਆ ਹੈ ਕਿ ਲੋਕਾਂ ਦੇ ਮਨ ਵਿਚ ਪੈਦਾ ਹੋਏ ਡਰ ਨੂੰ ਦੂਰ ਕਰਨ ਲਈ ਹਸਪਤਾਲਾਂ ਤੋਂ ਬਾਹਰ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ, ਕੋਵਿਡ ਕਾਰਨ ਵਧੇਰੇ ਗਿਣਤੀ ਵਿਚ ਨੌਜਵਾਨ ਬਲੱਡ ਬੈਂਕਾਂ ਵਿਚ ਖੂਨਦਾਨ ਕਰਨ ਤੋਂ ਡਰਦੇ ਹਨ ਅੱਜ ਸਮੇਂ ਦੀ ਮੰਗ ਹੈ ਕਾਲਜ, ਯੂਨੀਵਰਸਿਟੀ ਆਦਿ ਬੰਦ ਹੋਣ ਕਾਰਨ ਖੂਨਦਾਨ ਕੈਂਪਾਂ ਦਾ ਵੀ ਆਯੋਜਨ ਨਹੀ ਹੋ ਰਿਹਾ ਲੋਕਡਾਓਨ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਨੋਜਵਾਨ ਸਾਥੀਆਂ ਨੂੰ ਖੂਨਦਾਨ ਕਰਨ ਲਈ ਸਹਿਯੋਗ ਦੇਣਾ ਚਾਹੀਦਾ ਹੈ। ਜੇਕਰ ਨੋਜਵਾਨ ਸਾਥੀਆਂ ਦੀ ਸੰਸਥਾ ਖੂਨਦਾਨ ਕੈਂਪ ਆਪਣੇ ਪਿੰਡ ਜਾਂ ਕਲੋਨੀ ਵਿਚ ਲਗਵਾਉਣਾ ਚਾਹੁੰਦੀ ਹੈ, ਉਥੇ ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ. ਪੰਜਾਬ ਕੈਂਪ ਦਾ ਖਰਚ ਕਰੇਗਾ। ਬਲੱਡ ਬੈਂਕ ਦੀ ਟੀਮ ਤੁਹਾਡੇ ਦਰਵਾਜੇ ਤੇ ਪਹੁੰਚ ਕਰੇਗੀ ਹਰਪ੍ਰੀਤ ਸਿੰਘ ਸੰਧੂ ਜਨਰਲ ਸਕੱਤਰ ਡੀ.ਬੀ.ਜੀ ਨੇ ਕਿਹਾ ਸੀਨੀਅਰ ਪੱਤਰਕਾਰ ਪਰਦੀਪ ਸ਼ਾਹੀ ਨੇ 33ਵੀਂ ਵਾਰ ਅਤੇ ਉਨਾਂ ਦੇ ਪੁੱਤਰ ਅੰਸ਼ੁਲ ਸ਼ਾਹੀ ਬੈਂਕ ਅਫਸਰ ਨੇ 10ਵੀਂ ਵਾਰ ਖੂਨਦਾਨ ਕਰਕੇ ਅੱਜ ਦੇ ਖੂਨਦਾਨ ਕੈਂਪ ਵਿਚ ਆਪਣਾ ਯੋਗਦਾਨ ਪਾਇਆ ਸਾਡੇ ਦੇਸ਼ ਦੀਆਂ ਸਰਹੱਦਾਂ ਤੇ ਦੇਸ਼ ਦੀ ਸੁਰਖਿਆ ਵਿਚ ਸੇਵਾ ਕਰ ਰਹੇ ਅਫਸਰ ਅਨਿਲ ਦੀ ਧਰਮ ਪਤਨੀ ਪ੍ਰੋਮਿਲਾ ਨੇ ਖੂਨਦਾਨ ਕਰਕੇ ਔਰਤਾਂ ਲਈ ਪ੍ਰੇਰਣਾ ਸਰੋਤ ਬਣੇ। ਜੇ.ਪੀ. ਸਿੰਘ ਸਾਬਕਾ ਪ੍ਰਿੰਸੀਪਲ ਅਤੇ ਗੁਰਧਿਆਨ ਸਿੰਘ ਨੇ ਖੂਨ ਦਾਨੀਆਂ ਦੀ ਹੋਸਲਾ ਅਫਜਾਈ ਕਰਦੇ ਹੋਏ ਸੈਨੀਟਾਈਜਰ ਦੀ ਬੋਤਲ, ਮਾਸਕ-95 ਅਤੇ ਆਕਸੀਜਨ ਵਧਾਉਣ ਵਾਲੇ ਪੌਦੇ ਅਤੇ ਗਮਲੇ ਦੇ ਕੇ ਸਨਮਾਨਿਤ ਕੀਤਾ। ਡਿਪਟੀ ਸੁਪਰਡੈਂਟ ਆਫ ਪੁਲਿਸ ਹਰਦੀਪ ਸਿੰਘ ਬਡੂੰਗਰ ਨੇ ਨੋਜਵਾਨ ਪੀੜੀ ਨੂੰ ਨਸ਼ਾ ਮੁਕਤ ਹੋ ਕੇ ਸਮਾਜ ਸੇਵਾ ਕਰਨ ਦਾ ਸੱਦਾ ਦਿੱਤਾ ਅਤੇ ਨੋਜਵਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।

   
  
  ਮਨੋਰੰਜਨ


  LATEST UPDATES











  Advertisements