View Details << Back

ਦੀ ਕਲਾਸ ਫੌਰਥ ਗੋਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਵੱਲੋ ਮੰਗਾਂ ਨੂੰ ਲੈ ਕੈ ਮੈਮੋਰੰਡਮ ਸੌਂਪਿਆ

ਪਟਿਆਲਾ 27 ਮਈ (ਬੇਅੰਤ ਸਿੰਘ ਰੋਹਟੀ ਖਾਸ)ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦੇ ਚੋਥਾ ਦਰਜਾ ਕਰਮਚਾਰੀਆਂ, ਕੰਟਰੈਕਟ, ਡੇਲੀਵੇਜਿਜ ਤੇ ਆਊਟ ਸੋਰਸ ਸਮੇਤ ਪਾਰਟ ਟਾਈਮ ਕਾਮਿਆਂ ਵੱਲੋਂ ਪੰਜਾਬ, ਯੂ.ਟੀ. ਮੁਲਾਜਮ ਤੇ ਪੈਨਸ਼ਨਰ ਫਰੰਟ ਵੱਲੋਂ ਦਿੱਤੇ ਸੱਦੇ ਤੇ ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਦੇ ਬੈਨਰ ਹੇਠ ਸੂਬੇ ਭਰ ਵਿਚ ਕਾਲੇ ਝੰਡਿਆਂ ਨਾਲ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀਆਂ ਕਰਕੇ ਡਿਪਟੀ ਕਮਿਸ਼ਨਰ ਨੂੰ ਮੰਗਾਂ ਦੇ ਯਾਦ ਪੱਤਰ ਝੰਡਾ ਮਾਰਚ ਕਰਕੇ ਦਿੱਤੇ ਗਏ।ਇੱਥੇ ਮੁਲਾਜਮ ਸਵੇਰੇ ਸਿੰਚਾਈ ਵਿਭਾਗ ਦੇ ਆਈ.ਬੀ. ਕੰਪਲੈਕਸ ਵਿਖੇ ਇਕਤਰ ਹੋਏ, ਜਿੱਥੇ ਯੂਨੀਅਨ ਦੇ ਬਾਨੀ ਸਾਥੀ ਸੱਜਣ ਸਿੰਘ ਜੀ ਨੂੰ ਸ਼ਰਧਾਂਜਲੀ ਦਿੱਤੀ ਉਪਰੰਤ ਰੈਲੀ ਕੀਤੀ ਅਤੇ ਕਾਫਲੇ ਦੇ ਰੂਪ ਵਿਚ ਕਾਲੇ ਝੰਡਿਆਂ ਨਾਲ ਵਹੀਕਲ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦਫਤਰ ਪਟਿਆਲਾ ਅੱਗੇ ਪਹੁੰਚ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਮੋਕੇ ਤੇ ਦੋ ਮੈਮੋਰੰਡਮ ਯਾਦ ਪੱਤਰ ਦੇ ਰੂਪ ਵਿੱਚ ਦਿੱਤੇ ਗਏ ਜਿਸ ਵਿੱਚ ਸਾਂਝੇ ਮੋਰਚੇ ਦਾ ਤੇ ਕਲਾਸ ਫੋਰਥ ਤੇ ਕੱਚੇ ਮੁਲਾਜਮਾਂ ਦੀਆਂ ਮੰਗਾਂ ਦਾ ਯਾਦ ਪੱਤਰ ਸ਼ਾਮਿਲ ਸੀ ਜਿਸ ਵਿੱਚ ਚੋਥਾ ਦਰਜਾ ਮੁਲਾਜਮਾਂ ਲਈ ਤਨਖਾਹ ਕਮਿਸ਼ਨ ਵੱਲੋਂ 18000/—ਰੁਪਏ ਦਾ ਮੁਢਲਾ ਤਨਖਾਹ ਸਕੇਲ ਦੀ ਕੀਤੀ ਸਿਫਾਰਸ਼ ਦਾ ਵਿਰੋਧ ਕੀਤਾ ਗਿਆ ਤੇ 26000/— ਰੁਪਏ ਦਾ ਮੁਢਲਾ ਤਨਖਾਹ ਸਕੇਲ ਦੇਣ ਦੀ ਮੰਗ ਕੀਤੀ ਗਈ। ਮੰਗਾਂ ਵਿਚ ਸ਼ਾਮਲ ਕਿ ਵਿਭਾਗਾਂ ਦੇ ਪੁਨਰਗਠਨ ਦੋਰਾਨ ਚੋਥਾ ਦਰਜਾ ਮੁਲਾਜਮਾਂ ਦੀਆਂ ਖਤਮ ਕੀਤੀਆਂ ਅਸਾਮੀਆਂ ਨੂੰ ਬਹਾਲ ਕਰਨ ਤੇ ਡਾਇੰਗ ਕੇਡਰ ਵਿੱਚੋਂ ਬਾਹਰ ਕੱਢਣ, ਮਲਟੀਟਾਸਕ ਵਰਕਰ ਦਾ ਅਹੁੱਦਾ ਖਤਮ ਕਰਨ, ਡੇਲੀਵੇਜਿਜ, ਵਰਕਚਾਰਜ, ਕੰਟਰੈਕਟ, ਆਊਟ ਸੋਰਸ ਅਤੇ ਪਾਰਟ ਟਾਈਮ ਕਰਮੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਤੇ ਚੋਥਾ ਦਰਜਾ ਮੁਲਾਜਮਾਂ ਦੀ ਰੈਗੂਲਰ ਭਰਤੀ ਕਰਨ, ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕਰਨਾ, ਪੰਜ ਡੀ.ਏ. ਦੀਆਂ ਕਿਸਤਾਂ ਜਾਰੀ ਕਰਨਾ, 2004 ਤੋਂ ਬੰਦ ਪੈਨਸ਼ਨ ਬਹਾਲ ਕਰਨੀ ਤੇ ਡੀ.ਏ. ਦਾ ਸਾਰਾ ਬਕਾਇਆ ਨਗਦ ਰੂਪ ਵਿਚ ਜਾਰੀ ਕਰਨਾ ਸ਼ਾਮਿਲ ਹੈ। ਯੂਨੀਅਨ ਆਗੂ ਨੇ ਪ੍ਰਾਈਵੇਟ ਡਾਕਟਰੀ ਕਿੱਤੇ ਨਾਲ ਸਬੰਧਤ ਹਸਪਤਾਲਾਂ/ਡਾਕਟਰਾਂ ਵਲੋਂ ਕੋਵਿਡ ਮਹਾਮਾਰੀ ਦੋਰਾਨ ਕੀਤੀ ਜਾ ਰਹੀ ਅੰਨੀ ਲੁੱਟ ਅਤੇ ਮਰੀਜ ਦੇਖਣ ਦੀ ਫੀਸਾਂ ਵਿਚ ਕੀਤੇ ਅੰਨੇਵਾਹ ਵਾਧੇ ਨੂੰ ਲੈ ਕੇ ਮਿਤੀ 04 ਜੂਨ 2021 ਨੂੰ ਪੰਜਾਬ ਦੇ ਸਮੂਹ ਸਿਵਲ ਸਰਜਨ ਦਫਤਰਾਂ ਅੱਗੇ ਰੋਸ ਰੈਲੀ ਕੀਤੀਆਂ ਜਾਣਗੀਆਂ। ਇਸ ਦੋਰਾਨ ਸਿਹਤ ਵਿਭਾਗ ਦੀਆਂ ਮੰਗਾਂ ਤੇ ਕੰਟਰੈਕਟ ਕਾਮਿਆਂ ਨੂੰ ਘੱਟੋ ਘੱਟ ਉਜਰਤਾਂ ਦੇਣ ਦੇ ਮਾਮਲੇ ਵੀ ਉੱਚ ਪੱਧਰ ਤੇ ਉਠਾਏ ਜਾਣਗੇ ਅਤੇ ਠੇਕੇਦਾਰੀ ਪ੍ਰਥਾ ਖਤਮ ਕਰਨ ਤੇ ਕੰਮ ਕਰ ਰਹੇ ਕੰਟਰੈਕਟ—ਆਊਟ ਸੋਰਸ ਕਰਮੀਆਂ ਜਿਸ ਵਿੱਚ ਸਫਾਈ ਕਾਮੇ ਵੀ ਸ਼ਾਮਿਲ ਹਨ, ਨੂੰ ਸਿਹਤ ਵਿਭਾਗ ਵਿਚ ਖਪਾਉਣ ਦੀ ਮੰਗ ਕੀਤੀ ਜਾਵੇਗੀ ਅਤੇ ਵਿਭਾਗ ਵਿਚਲੀ ਲੁੱਟ ਖਸੁੱਟ ਖਤਮ ਕਰਨ ਦੀ ਮੰਗ ਸਿਹਤ ਮੰਤਰੀ ਤੋਂ ਕੀਤੀ ਜਾਵੇਗੀ। ਅੱਜ ਦੀ ਰੈਲੀ ਤੇ ਝੰਡਾ ਮਾਰਚ ਦੀ ਅਗਵਾਈ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਸੂਰਜਪਾਲ ਯਾਦਵ, ਰਾਮ ਲਾਲ ਰਾਮਾ, ਮਾਧੋ ਲਾਲ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਸ਼ਾਮ ਸਿੰਘ, ਰਾਮ ਕਿਸ਼ਨ, ਵੇਦ ਪ੍ਰਕਾਸ਼ ਕਾਲੀ, ਅਸ਼ੋਕ ਕੁਮਾਰ ਬਿੱਟੂ, ਰਾਮ ਪ੍ਰਸਾਦ ਸਹੋਤਾ, ਓਂਕਾਰ ਸਿੰਘ ਦਮਨ, ਜਗਤਾਰ ਸਿੰਘ, ਅਮਰਨਾਥ ਨਰੜੂ, ਰਾਕੇਸ਼ ਸ਼ਰਮਾ, ਲਖਵੀਰ ਸਿੰਘ ਲੱਕੀ, ਰਾਮ ਪਾਲ, ਕੁਲਵਿੰਦਰ ਸਿੰਘ, ਤਰਲੋਚਨ ਮੰਡੋਲੀ, ਜਗਤਾਰ ਲਾਲ, ਦਰਸ਼ੀਕਾਂਤ, ਪ੍ਰਿਤਪਾਲ ਸਿੰਘ, ਇੰਦਰਪਾਲ ਸਿੰਘ, ਰਾਮਦਾਸ, ਹਰੀ ਰਾਮ ਨਿੱਕਾ, ਨਿਰਮਲ ਸਿੰਘ, ਅਮਰੀਕ ਸਿੰਘ, ਮੇਜਰ ਸਿੰਘ, ਮੇਘ ਰਾਜ, ਸੋਨੂੰ ਪਾਲ, ਅਰੁਣ ਕੁਮਾਰ, ਪ੍ਰਕਾਸ਼ ਸਿੰਘ ਆਦਿ ਨੇ ਕੀਤੀ।

   
  
  ਮਨੋਰੰਜਨ


  LATEST UPDATES











  Advertisements