View Details << Back

ਐੱਸ.ਸੀ./ਬੀ. ਸੀ.ਅਧਿਆਪਕ ਯੂਨੀਅਨ ਵੱਲੋਂ ਅਰਥੀ ਫੂਕ ਮੁਜ਼ਾਹਰਾ

ਪਟਿਆਲਾ 27 ਮਈ ਬੇਅੰਤ ਸਿੰਘ ਰੋਹਟੀ ਖਾਸ ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਵੱਲੋਂ ਉਲੀਕੇ ਗਏ ਸੰਘਰਸ਼ ਦੀ ਕੜੀ ਵਜੋਂ ਬਲਜੀਤ ਸਿੰਘ ਸਲਾਣਾ ਸੂਬਾ ਪ੍ਰਧਾਨ, ਗੁਰਪ੍ਰੀਤ ਸਿੰਘ ਗੁਰੂ ਸੂਬਾ ਵਿੱਤ ਸਕੱਤਰ, ਅਮਰਜੀਤ ਸਿੰਘ ਦੰਦਰਾਲਾ ਜਿਲ੍ਹਾ ਕਮੇਟੀ ਮੈਂਬਰ, ਬਿਕਰਮਜੀਤ ਸਿੰਘ ਲੰਗ, ਕੁਲਦੀਪ ਪਟਿਆਲਵੀ, ਤਰਸੇਮ ਧਬਲਾਨ ਅਤੇ ਪੂਰਨ ਸਿੰਘ ਮੈਣ ਦੀ ਅਗਵਾਈ ਵਿੱਚ 85 ਵੀਂ ਸੰਵਿਧਾਨਕ ਸੋਧ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ, ਰਾਖਵਾਂਕਰਨ ਨੀਤੀ/ਰੋਸਟਰ ਨੀਤੀ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ, ਅਬਾਦੀ ਦੇ ਅਨੁਸਾਰ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਵਿੱਚ ਵਾਧਾ ਕਰਵਾਉਣ, (ਕਿਉਂਕਿ ਰਾਜਨੀਤਕ ਰਾਖਵਾਂਕਰਨ ਪਹਿਲਾਂ ਹੀ ਅਬਾਦੀ ਅਨੁਸਾਰ ਦਿੱਤਾ ਜਾ ਰਿਹਾ ਹੈ), ਵਿੱਦਿਆਰਥੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਮੇਂ ਮੁਹੱਈਆ ਕਰਵਾਉਣ, ਸਿੱਖਿਆ ਨੀਤੀ 2020 ਰਾਹੀਂ ਸਿੱਖਿਆ ਦਾ ਉਜਾੜਾ ਬੰਦ ਕਰਾਉਣ, ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਤੇ ਨਿਯਮਤ ਭਰਤੀ ਕਰਵਾਉਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ ਤਹਿਸੀਲ ਪੱਧਰ ਤੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ।ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ 85ਵੀਂ ਸੰਵਿਧਾਨਕ ਸੋਧ ਨੂੰ ਲਾਗੂ ਕਰਨ ਲਈ ਅੰਕੜੇ ਇਕੱਠੇ ਕਰਨ ਦੀ ਪ੍ਰਕਿਰਿਆ ਨੂੰ ਨਕਾਰਦਿਆਂ ਕਿਹਾ ਕਿ ਪ੍ਰਸੋਨਲ ਵਿਭਾਗ ਨੇ ਇਸ ਸਬੰਧੀ ਪਹਿਲਾਂ ਹੀ ਅੰਕੜੇ ਇਕੱਠੇ ਕੀਤੇ ਹੋਏ ਹਨ। ਜਿਸ ਸੰਬੰਧੀ ਐੱਸ.ਸੀ./ਐੱਸ.ਟੀ. ਕਮਿਸਨ ਵੱਲੋਂ ਵੀ ਸਪੱਸ਼ਟ ਕੀਤਾ ਗਿਆ ਹੈ।ਪ੍ਰਸੋਨਲ ਵਿਭਾਗ ਵੱਲੋਂ 85ਵੀਂ ਸੰਵਿਧਾਨਕ ਸੋਧ ਨੂੰ ਲਾਗੂ ਹੋਣ ਤੋਂ ਰੋਕਣ ਲਈ ਪਹਿਲਾਂ ਵੀ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾਂਦੇ ਹੋਏ 10/10/2014 ਦਾ ਗੈਰ ਸੰਵਿਧਾਨਕ ਪੱਤਰ ਜਾਰੀ ਕਰਕੇ ਅੜਿੱਕਾ ਖੜਾ ਕੀਤਾ ਗਿਆ ਹੈ।ਜਦੋਂ ਕਿ ਰਾਖਵਾਂਕਰਨ ਨੀਤੀ ਸਬੰਧੀ ਕੋਈ ਦਿਸ਼ਾ ਨਿਰਦੇਸ਼/ਹਿਦਾਇਤਾਂ ਜਾਰੀ ਕਰਨ ਦਾ ਅਧਿਕਾਰ ਸਿਰਫ਼ ਭਲਾਈ ਵਿਭਾਗ ਨੂੰ ਹੀ ਹੈ।ਪੰਜਾਬ ਸਰਕਾਰ ਦੇ ਦੋਗਲੇ ਸਾਜਸ਼ੀ ਵਤੀਰੇ ਵਿਰੁੱਧ ਐੱਸ.ਸੀ./ਬੀ. ਸੀ. ਵਰਗ ਦੇ ਲੋਕਾਂ ਵਿੱਚ ਭਾਰੀ ਰੋਸ ਹੈ।ਜੇਕਰ 85ਵੀਂ ਸੰਵਿਧਾਨਕ ਸੋਧ ਨੂੰ ਲਾਗੂ ਕਰਨ ,10/10/2014 ਦੇ ਗੈਰ ਸੰਵਿਧਾਨਕ ਪੱਤਰ ਨੂੰ ਰੱਦ ਕਰਨ ਦੇ ਨਾਲ-ਨਾਲ ਸਮਾਜ ਦੇ ਉਕਤ ਮਸਲਿਆਂ ਨੂੰ ਜਲਦੀ ਹੱਲ ਨਾ ਕੀਤਾ ਗਿਆ, ਤਾਂ ਸਰਕਾਰ ਵਿਰੁੱਧ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਰੋਸ ਪ੍ਰਦਰਸ਼ਨ ਵਿੱਚ ਅਮਰ ਸਿੰਘ ਸੈਂਪਲਾ, ਹਰਬਲਾਸ ਸਿੰਘ, ਅਮਰ ਸਿੰਘ, ਰਾਮ ਪ੍ਰਕਾਸ਼ ਸੈਂਪਲਾ, ਲਖਵੀਰ ਘਨੌਰ, ਲਾਲ ਸਿੰਘ, ਰਵਿੰਦਰ ਪਟਿਆਲਾ, ਅਮਰਜੀਤ ਕੌਰ, ਰਵਿੰਦਰਜੀਤ ਕੌਰ, ਪਰਮਿੰਦਰ ਰਾਠੀਆਂ, ਰਛਪਾਲ ਸਿੰਘ, ਹਰਵਿੰਦਰ ਜੁਲਕਾਂ, ਨਿਰਭੈ ਸਿੰਘ, ਡਾ. ਸੰਤੋਖ ਸਿੰਘ, ਅਮਨਦੀਪ ਸਿੰਘ, ਬਚਿੱਤਰ ਦੰਦਰਾਲਾ, ਮੱਘਰ ਸਿੰਘ, ਰਣਧੀਰ ਸਿੰਘ, ਲਖਵਿੰਦਰ ਦਾਨੀਪੁਰ, ਜਸਪ੍ਰੀਤ ਮੈਣ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਮਨਪ੍ਰੀਤ ਅਜਨੌਦਾ, ਹਰਪ੍ਰੀਤ ਗੁਰੂ ਭਜਨ ਧਨੌਰੀ, ਰਾਮ ਹਿਰਦਾਪੁਰ, ਰਣਵੀਰ ਸਿੰਘ, ਜਗਵੀਰ ਸਿੰਘ, ਪਰਮਲ ਸਿੰਘ, ਗੁਰਜੰਟ ਬਿਲਾਸਪੁਰ, ਤਰਸੇਮ ਡਕਾਲਾ , ਜਗਤਾਰ ਸਿੰਘ ਰੋੜੇਵਾਲ ਅਤੇ ਹੋਰ ਜੁਝਾਰੂ ਸਾਥੀ ਸ਼ਾਮਿਲ ਹੋਏ।

   
  
  ਮਨੋਰੰਜਨ


  LATEST UPDATES











  Advertisements