View Details << Back

ਦਿੱਲੀ ਦੀਆਂ ਬਾਡਰਾਂ ਉੱਤੇ ਡਟੇ ਕਿਸਾਨ ਨੇ ਛੇ ਮਹੀਨੇ ਪੂਰੇ ਹੋਣ ਤੇ ਦੇਸ਼ ਭਰ ਵਿੱਚ ਕਾਲੇ ਝੰਡੇ ਲਗਾ ਕੇ ਰੋਸ਼ ਪ੍ਰਗਟ ਕੀਤਾ

ਪਟਿਆਲਾ 28 ਮਈ (ਬੇਅੰਤ ਸਿੰਘ ਰੋਹਟੀ ਖਾਸ) ਦਿੱਲੀ ਦੀਆਂ ਬਾਡਰਾਂ ਉਤੇ ਡਟੇ ਕਿਸਾਨਾਂ ਨੇ ਛੇ ਮਹੀਨੇ ਪੂਰੇ ਹੋਣ ਤੇ ਦੇਸ਼ ਭਰ ਵਿੱਚ ਕਾਲੇ ਝੰਡੇ ਲਗਾ ਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਬੇਜੀਪੀ ਅਤੇ ਮੋਦੀ ਸਰਕਾਰ ਦੇ ਪੁਤਲੇ ਸਾੜੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਸੱਤ ਸਾਲ ਪੂਰੇ ਹੋ ਚੁੱਕੇ ਹਨ ਪਰ ਵਿਕਾਸ ਨਾਂ ਦੀ ਚਿੜੀਆਂ ਕਿਤੇ ਦਿਖਾਈ ਨਹੀਂ ਦਿੰਦੀ ਉਲਟਾ ਬੈਂਕਾਂ ਤੋਂ ਲੈ ਕੇ ਸ਼ਮਸ਼ਾਨਘਾਟਾਂ ਤੱਕ ਲਾਈਨਾਂ ਲੱਗਵਾ ਦਿੱਤੀਆਂ। ਜਿਹੜੀ ਗੰਗਾ ਮਈਆ ਦੀ ਸੋਹ ਖਾ ਕੇ ਬਨਾਰਸ ਤੋਂ ਇਲੈਕਸ਼ਨ ਜਿੱਤੀ ਸੀ ਕਿ ਗੰਗਾ ਮਈਆ ਨੂੰ ਸਾਫ ਅਤੇ ਸਵੱਛ ਬਣਾਵਾਂਗਾ ਅੱਜ ਉਹ ਕੂੜੇ ਕਚਰੇ ਦੇ ਨਾਲ ਨਾਲ ਲਾਸ਼ਾਂ ਦੀ ਭਰੀ ਹੋਈ ਹੈ। ਗੱਲ ਗੱਲ ਤੇ ਮਨ ਕੀ ਬਾਤ ਸੁਣਾਉਣ ਵਾਲੇ ਪ੍ਰਧਾਨ ਮੰਤਰੀ ਨੇ ਅੱਜ ਤੱਕ ਪ੍ਰੈਸ ਕਾਨਫਰੰਸ ਨਹੀਂ ਕੀਤੀ ਕਿ ਕਿਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਾ ਦੇਣੇ ਪੈਣ। ਛੇ ਮਹੀਨੇ ਤੋਂ ਅੰਨਦਾਤਾ ਅੰਦੋਲਨ ਕਰ ਰਿਹਾ ਹੈ ਦਿੱਲੀ ਦੇ ਬਾਡਰਾਂ ਤੇ ਪਰ ਇੱਕ ਵਾਰ ਵੀ ਪ੍ਰਧਾਨ ਮੰਤਰੀ ਉਨ੍ਹਾਂ ਦੇ ਦੁੱਖ ਜਾਨਣ ਨਹੀਂ ਆਇਆ ਅਡਾਨੀਆਂ ਅੰਬਾਨੀਆਂ ਦਾ ਕੋਈ ਕਤੂਰਾ ਮਰ ਜਾਵੇ ਤਾਂ ਅਫਸੋਸ ਕਰਨ ਪਹੁੰਚ ਜਾਂਦਾ ਹੈ। ਕਾਲਾ ਧਨ ਵਾਪਸ ਲਿਆਉਣ ਦਾ ਜੁਮਲਾ ਸੁਣਾਉਣ ਵਾਲੇ ਹਿੱਸੇਦਾਰੀ ਲੈ ਕੇ ਨੀਰਵ ਮੋਦੀ ਵਿਜੇ ਮਾਲਿਆ ਅਤੇ ਮੇਹੁਲ ਚੋਕਸੀ ਵਰਗੇ ਨੂੰ ਭਜਾਉਦੇ ਰਹੇ ਹਨ ਇਸ ਲਈ ਹੁਣ ਦੇਸ਼ ਦਾ ਕਿਸਾਨ ਜਾਗਰੂਕ ਹੋ ਗਿਆ ਹੈ ਜਿਵੇਂ ਬੰਗਾਲ ਵਿੱਚ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਵੇਂ ਹੀ ਹੁਣ ਉਤਰ ਪ੍ਰਦੇਸ਼ ਵਿਚ ਹੋਵੇਗਾ ਜਿਥੋਂ ਦੀ ਲੰਘ ਕੇ ਰਾਹ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਜਾਂਦਾ ਹੈ। ਕਿਸਾਨ ਪੂਰੀ ਸਿੱਦਤ ਅਤੇ ਸਿੱਦਕ ਨਾਲ ਅੰਦੋਲਨ ਵਿੱਚ ਡਟੇ ਹੋਏ ਹਨ। ਇਸ ਮੌਕੇ ਕਿਸਾਨ ਆਗੂ ਬੰਟੀ ਸਿੰਘ ਖਾਨਪੁਰ, ਰਵਿੰਦਰ ਪਾਲ ਸਿੰਘ ਬਿੰਦਰਾ ਅਤੇ ਧਰਮ ਸਿੰਘ ਤੋਂ ਇਲਾਵਾ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਹਾਜਰ ਸਨ।

   
  
  ਮਨੋਰੰਜਨ


  LATEST UPDATES











  Advertisements