View Details << Back

ਸੁਖਬੀਰ ਸਿੰਘ ਬਾਦਲ ਤੋਂ ਆਸ਼ੀਰਵਾਦ ਤੋਂ ਲੈਂਦੇ ਹੋਏ ਸਾਹਿਲ ਗੋਇਲ ਪਟਿਆਲਾ

ਪਟਿਆਲਾ 28 ਮਈ (ਬੇਅੰਤ ਸਿੰਘ ਰੋਹਟੀ ਖਾਸ) ਅੱਜ ਪਿੰਡ ਬਾਦਲ ਵਿਖੇ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸ਼੍ਰੋਮਣੀ ਅਕਾਲੀ ਦਲ ਤੋਂ ਸਾਹਿਲ ਗੋਇਲ ਯੂਥ ਅਕਾਲੀ ਦਲ ਨੇ ਆਸ਼ੀਰਵਾਦ ਲਿਆ।ਸ੍ਰ: ਬਾਦਲ ਨੇ ਆਖਿਆ ਕਿ ਯੂਥ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਹੈ।ਉਹਨਾ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ,ਕਿਹਾ ਕਿ ਤੁਸੀ ਡੱਟ ਕੇ ਪਾਰਟੀ ਲਈ ਕੰਮ ਕਰੋ।ਕਾਂਗਰਸ ਸਰਕਾਰ ਪੰਜਾਬ ਵਿੱਚ ਲਾਕਡਾਊਨ ਦੌਰਾਨ ਬੁਰੀ ਤਰਾਂ ਫੇਲ ਹੋਈ ਹੈ।ਕਾਂਗਰਸ ਸਰਕਾਰ ਗਰੀਬਾਂ ਤੇ ਬਹੁਤ ਜਿਆਦਾਂ ਅੱਤਿਆਚਾਰ ਕਰਕੇ ਝੂਠੇ ਪਰਚੇ ਕਰਵਾ ਰਹੀ ਹੈ,ਜੋ ਕਿ ਬਹੁਤ ਘਟੀਆਂ ਹਰਕਤਾਂ ਹਨ।ਕੈਪਟਨ ਦੀ ਕਾਂਗਰਸ ਸਰਕਾਰ ਨੇ ਜੋ ਜਨਤਾ ਨਾਲ ਵਾਅਦੇ ਕੀਤੇ ਸਨ,ਉਨਾ ਵਿੱਚੋ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।ਜੋ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਗਰੀਬ ਵਰਗ ਨੂੰ ਸਹੂਲਤਾਂ ਦਿੱਤੀਆ ਸਨ,ਉਹ ਕਾਂਗਰਸ ਸਰਕਾਰ ਨੇ ਸਾਰੀਆਂ ਬੰਦ ਕਰ ਦਿੱਤੀਆ ਹਨ।ਪੰਜਾਬ ਵਿਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਸਾਰੀਆਂ ਸਹੂਲਤਾਂ ਦੁਬਾਰਾ ਫੇਰ ਸੁਰੂ ਹੋ ਜਾਣਗੀਆਂ।ਅਕਾਲੀ ਦਲ ਨੇ ਹਮੇਸ਼ਾਂ ਹੀ ਆਪਣੇ ਵਰਕਰਾਂ ਬਣਦਾ ਮਾਣ ਸਨਮਾਨ ਦਿੱਤਾ ਹੈ।ਯੂਥ ਆਗੂ ਸਾਹਿਲ ਗੋਇਲ ਨੇ ਸੁਖਬੀਰ ਸਿੰਘ ਬਾਦਲ ਜੀ ਤੋਂ ਆਸ਼ੀਰਵਾਦ ਲੈਣ ਉਪਰੰਤ ਕਿਹਾ ਕਿ ਜੋ ਕਾਂਗਰਸ ਸਰਕਾਰ ਆਮ ਜਨਤਾ ਨਾਲ ਧੱਕਾ ਕਰ ਰਹੀਂ ਹੈ,ਉਸ ਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਭਿਆਨਕ ਨਤੀਜੇ ਭੁਗਤਣੇ ਪੈਣਗੇ।ਵਰਕਰ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਜੋੜ ਖੜ੍ਹੇ ਹਨ,ਪਾਰਟੀ ਜਿੱਥੇ ਵੀ ਸਾਡੀ ਡਿਊਟੀ ਲਾਏਗੀ ਅਸੀਂ ਡੱਟ ਕੇ ਤਨ ਮਨ ਧਨ ਨਾਲ ਪਾਰਟੀ ਦੀ ਚੜਦੀਕਲਾ ਲਈ ਕੰਮ ਕਰਾਂਗੇ।

   
  
  ਮਨੋਰੰਜਨ


  LATEST UPDATES











  Advertisements