View Details << Back

ਭਵਿੱਖ ਚ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰੀ ਤਨਖਾਹ ਕਮਿਸ਼ਨ ਨਾਲ ਨੂੜਨ ਦੀ ਕੋਝੀ ਚਾਲ: ਧਾਲੀਵਾਲ-ਲੁਬਾਣਾ,ਚਾਹਲ

ਪਟਿਆਲਾ 29 ਮਈ( ਬੇਅੰਤ ਸਿੰਘ ਰੋਹਟੀ ਖਾਸ ) ਅੱਜ ਇੱਥੇ ਦੀ ਸੂਬਾਰਡੀਨੇਟ ਸਰਵਿਸਿਜ਼ ਦੀ ਮੀਟਿੰਗ ਸਾਥੀ ਦਰਸ਼ਨ ਸਿੰਘ ਲੁਬਾਣਾ ਦੀ ਪ੍ਧਾਨਗੀ ਹੇਠ ਹੋਈ,ਜਿਸ ਵਿੱਚ ਮਜਦੂਰਾਂ,ਮੁਲਾਜ਼ਮਾਂ ਦੇ ਕੌਮੀ ਆਗੂ ਕਾ ਨਿਰਮਲ ਸਿੰਘ ਧਾਲੀਵਾਲ ਵਿਸੇਸ਼ ਤੌਰ 'ਤੇ ਸ਼ਾਮਿਲ ਹੋਏ ,ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਨੇ ਦੱਸਿਆ ਬੀਤੇ ਦਿਨੀਂ ਲੋਹ-ਪੁਰਸ ਕਾਮਰੇਡ ਸੱਜਣ ਸਿੰਘ ਕੋਰੋਨਾ ਮਹਾਂਮਾਰੀ ਦੀ ਲਪੇਟ ਚ ਆਉਣ ਕਾਰਨ ਸਦੀਵੀਂ ਵਿਛੋੜਾ ਦੇ ਗਏ ਹਨ,ਉਹਨਾਂ ਦੇ ਵਿਛੋੜੇ ਕਾਰਨ ਪ੍ਰਿਵਾਰ ਅਤੇ ਮੁਲਾਜ਼ਮ ਵਰਗ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ,ਮੀਟਿੰਗ ਵਿੱਚ ਹਾਜ਼ਰੀਨ ਸਾਥੀਆਂ ਵੱਲੋਂ ਮੁਲਾਜ਼ਮਾਂ ਦੇ ਵਿਛੜੇ ਆਗੂ ਕਾ. ਸੱਜਣ ਸਿੰਘ ,ਬੈਂਕ ਦੇ ਕੌਮੀਂ ਆਗੂ ਕਾ.ਅਮ੍ਰਿਤ ਲਾਲ,ਕਿਰਤੀ ਜਮਾਤ ਦੇ ਕੌਮੀਂ ਆਗੂ ਡਾ.ਜੋਗਿੰਦਰ ਦਿਆਲ ਸਮੇਤ ਅਗਾਂਹਵਧੂ ਲੇਖਕ ਮਹਿੰਦਰ ਸਾਥੀ ਅਤੇ ਕਿਰਤੀ ਲਹਿਰ ਦੇ ਵਿਛੜੇ ਸਮੂਹ ਟਰੇਡ ਯੂਨੀਅਨ ਆਗੂਆਂ ਨੂੰ 2 ਮਿੰਟ ਮੋਨ ਧਾਰ ਕੇ ਸਰਧਾਂਜਲੀ ਭੇਂਟ ਕੀਤੀ ਅਤੇ ਫੈਸਲਾ ਕੀਤਾ ਕਿ ਸਾਥੀ ਸੱਜਣ ਸਿੰਘ ਦਾ ਰਾਜ ਪੱਧਰੀ ਸਰਧਾਂਜਲੀ ਸਮਾਂਰੋਹ ਕੋਵਿਡ-19 ਪ੍ਰੋਟੋਕੋਲ ਨੂੰ ਧਿਆਨ ਚ ਰੱਖਦਿਆਂ 15 ਜੂਨ 2021 ਨੂੰ ਮੋਹਾਲੀ ਵਿਖੇ ਕੀਤਾ ਜਾਵੇਗਾ,ਜਿਸ ਦੇ ਪ੍ਰਬੰਧ ਦੀਆਂ ਤਿਆਰੀਆਂ ਲਈ ਵੱਖੋ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ,ਮੀਟਿੰਗ ਵਿੱਚ ਵਿਸ਼ੇਸ ਤੌਰ ਤੇ ਸਾਮਲ ਏਟਕ ਦੇ ਕੌਮੀਂ ਆਗੂ ਕਾ.ਨਿਰਮਲ ਸਿੰਘ ਧਾਲੀਵਾਲ ਅਤੇ ਫੈਡਰੇਸ਼ਨ ਦੇ ਸੂਬਾਈ ਆਗੂ ਦਰਸ਼ਨ ਸਿੰਘ ਲੁਬਾਣਾ,ਰਣਬੀਰ ਢਿੱਲੋਂ,ਜਗਦੀਸ਼ ਸਿੰਘ ਚਾਹਲ,ਚਰਨ ਸਿੰਘ ਸਰਾਭਾ,ਬਲਕਾਰ ਵਲਟੋਹਾ,ਕਰਤਾਰ ਸਿੰਘ ਪਾਲ,ਰਣਜੀਤ ਸਿੰਘ ਰਾਣਵਾਂ,ਹਰਭਜ਼ਨ ਸਿੰਘ ਪਿੱਲਖਣੀ,ਗੁਰਮੇਲ ਸਿੰਘ ਮੈਲਡੇ,ਜਗਮੇਲ ਸਿੰਘ ਪੱਖੋਵਾਲ,ਅਸੀਸ ਜੁਲਾਹਾ,ਚੰਦਨ ਸਿੰਘ ਚੰਡੀਗੜ੍ਹ,ਗੁਰਪ੍ਰੀਤ ਸਿੰਘ ਮੰਗਵਾਲ,ਸਰੋਜ਼ ਛਪੜੀਵਾਲਾ ਅਤੇ ਜੀਤ ਕੌਰ ਦਾਦ ਸਾਮਲ ਸਨ,ਵੱਲੋਂ ਸਾਂਝੇ ਬਿਆਨ ਰਾਹੀਂ ਕਿਹਾ ਕਿ ਭਾਰਤ ਦੇ ਬਾਕੀ ਸੂਬਿਆਂ ਨਾਲੋਂ ਪੰਜਾਬ ਦੀਆਂ ਭੁਗੋਲਿਕ ਹਾਲਤਾਂ ਵੱਖਰੀਆਂ ਹੋਣ ਕਰਕੇ ਇਥੇ ਅੱਤ ਦੀ ਗਰਮੀਂ-ਸਰਦੀ ਰੁੱਤਾਂ ਕਾਰਨ ਵਿਸ਼ੇਸ ਹਾਲਤਾਂ ਵਿੱਚ ਜੀਵਨ ਖਰਚੇ,ਰਹਿਣ-ਸਹਿਣ ਅਤੇ ਭਾਰਤ ਦੀ ਬਦਲਵੀਂ ਅਰਥ ਵਿਵਸਥਾ ਵਿੱਚ ਪੰਜਾਬ ਇੱਕ ਅਗਾਂਹਵਧੂ ਰਾਜ ਹੋਣ ਕਰਕੇ,1968 ਤੋਂ ਹੀ ਪੰਜਾਬ ਦੇ ਮੁਲਾਜਮਾਂ ਦੀ ਗਰੇਡ ਦੁਹਰਾਈ ਕੇਂਦਰ ਤੋਂ ਵੱਖਰੇ ਸਥਾਪਿਤ ਪੰਜਾਬ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਹੁੰਦੀ ਰਹੀ ਹੈ,ਹੁਣ ਜੋ ਕੈਪਟਨ ਸਰਕਾਰ ਵੱਲੋਂ ਕੁੱਝ ਦਿਨ ਪਹਿਲਾਂ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਨਤਕ ਕੀਤੀ ਗਈ ਹੈ,ਜਿਸ ਵਿੱਚ ਅਪਣਾਏ ਗੁਣਨਖੰਡ 2.59 ਨਾਲ ਘੱਟੋ ਘੱਟ ਤਨਖਾਹ 18000/ਰੁਪੈ ਕਰਨ ਦੀ ਸਿਫਾਰਸ਼ ਕੀਤੀ ਗਈ ਹੈ,ਇਸ ਫਾਰਮੂਲੇ ਮੁਤਾਬਕ ਗਰੇਡ ਦੁਹਰਾਈ ਹੋਣ ਨਾਲ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਇਨਸਾਫ ਨਹੀਂ ਮਿਲੇਗਾ,ਨਵੀਂ ਭਰਤੀ ਪਹਿਲਾਂ ਹੀ ਕੇਂਦਰੀ ਤਨਖਾਹ ਸਕੇਲਾਂ ਚ ਕਰਨ ਦੇ ਨਾਦਰਸ਼ਾਹੀ ਫੁਰਮਾਨ ਨਾਲ ਭਵਿੱਖ ਚ ਪੰਜਾਬ ਦੇ ਮੁਲਾਜਮਾਂ ਨੂੰ ਕੇਂਦਰੀ ਪੇਅ ਕਮਿਸ਼ਨ ਨਾਲ ਨੂੜਨ ਦੀ ਕੋਝੀ ਚਾਲੀ ਗਈ ਹੈ,ਜਿਸ ਨਾਲ ਭਵਿੱਖ ਪੰਜਾਬ ਦੇ ਮੁਲਾਜਮਾਂ ਦਾ 1968 ਤੋਂ ਚਲਿਆ ਆ ਰਿਹਾ ਵੱਖਰਾ ਤਨਖਾਹ ਢਾਂਚਾ ਖਤਮ ਹੋ ਜਾਵੇਗਾ,ਉਹਨਾਂ ਕਿਹਾ ਕਿ ਪ.ਸ.ਸ.ਫ,ਮੁੱਖ ਦਫਤਰ 1680 ਸੈਕਟਰ-22 ਬੀ ਚੰਡੀਗੜੁ ਵੱਲੋਂ ਅਤੇ ਸਬੰਧਤ/ਸਹਿਯੋਗੀ ਜਥੇਬੰਦੀਆਂ ਵੱਲੋਂ ਅਪਣੇ ਮੈਮੋਰੰਡਮਾਂ ਰਾਹੀਂ 01-01-2016 ਤੋਂ ਅੰਤ੍ਰਿਮ ਰਲੀਫ ਮੁਢਲੀ ਤਨਖਾਹ ਵਿੱਚ ਮਰਜ਼ ਕਰਕੇ ਪੰਦਰਵੀਂ ਲੇਬਰ ਕਾਨਫਰੰਸ ਵੱਲੋਂ ਨਿਰਧਾਰਤ ਫਾਰਮੂਲੇ ਮੁਤਾਬਕ ਘੱਟੋ-ਘੱਟ ਤਨਖਾਹ 3.8 ਗੁਣਨਖੰਡ ਨਾਲ 26000/ਰੁਪਏ ਮਹੀਨਾਂ ਤੋਂ ਸੁਰੂ ਕਰਕੇ ਮੁਢਲੀ ਸਟੇਜ ਤੇ ਸਲਾਨਾਂ ਤਰੱਕੀ 7% ਸੁਰੂ ਕਰਕੇ ਉੱਪਰ ਵੱਲ 5% 3% ਨਾਲ ਮਾਸਟਰ ਗਰੇਡ ਲਾਗੂ ਕਰਨ ਦੀ ਮੰਗ ਅਤੇ ਠੇਕਾ,ਆਊਟ ਸੋਰਸ,ਸਕੀਮ ਮੁਲਾਜ਼ਮਾਂ ਦੀਆਂ ਤਨਖਾਹਾਂ ਸਿਫਾਰਸ਼ ਕਰਨ ਦੀ ਮੰਗ ਕੀਤੀ ਗਈ ਸੀ,ਜੋ ਬਿਲਕੁੱਲ ਤਰਕਸੰਗਤ ਹੈ,ਜਦੋਂ ਕਿ ਪੰਜਾਬ ਪੇਅ ਕਮਿਸ਼ਨ ਵੱਲੋਂ ਕੇਂਦਰੀ ਪੈਟਰਨ ਤੇ ਹੀ ਮੁਢਲਾ ਸਕੇਲ 18000/ਰੁਪੈ ਤੋਂ ਸੁਰੂ ਕਰਨ ਦੀ ਸਿਫਾਰਸ਼ ਕੀਤੀ ਹੈ,ਗੁਣਨਖੰਡ 2.59 ਨਾਲ ਤਨਖਾਹਾਂ ਸੋਧਣ ਦੀ ਸਿਫਾਰਸ਼ ਕਰਕੇ "ਰੈਸ਼ਨੇਲਾਈਜੇਸ਼ਨ" ਦਾ ਆਰਾ ਵੀ ਨਾਲ ਹੀ ਚਲਾਇਆ ਗਿਆ ਹੈ,ਕਮਿਸ਼ਨ ਨੇ ਕੈਬਨਿਟ ਸਬ ਕਮੇਟੀ ਵੱਲੋਂ ਤਰੁੱਟੀਆਂ ਦੂਰ ਕਰਕੇ 01-12-2011 ਨੂੰ ਸੋਧੇ ਤਨਖਾਹ ਸਕੇਲਾਂ ਦੀ ਵਿਜਾਏ,2006 ਦੇ ਤਨਖਾਹ ਸਕੇਲਾਂ ਨੂੰ ਅਧਾਰ ਬਣਾਉਣ ਦੀ ਸਿਫਾਰਸ਼ ਕੀਤੀ ਗਈ ਹੈ,ਜਿਸ ਨਾਲ ਤਨਖਾਹਾਂ,ਪੈਨਸ਼ਨਾਂ ਅਤੇ ਭੱਤਿਆਂ ਨੂੰ ਹੋਰ ਖੋਰਾ ਲੱਗੇਗਾ,ਜੋ ਪੰਜਾਬ ਦੇ ਮੁਲਾਜਮਾਂ ਨੂੰ ਪ੍ਰਵਾਨ ਨਹੀਂ ਹੋਵੇਗਾ,ਕਮਿਸ਼ਨ ਵੱਲੋਂ ਭਾਵੇਂ 01-01-16 ਤੋਂ ਰਿਪੋਰਟ ਲਾਗੂ ਕਰਨ ਦੀ ਸਿਫਾਰਸ਼ ਕੀਤੀ ਹੈ,ਪਰ ਕੈਪਟਨ ਸਰਕਾਰ ਵੱਲੋਂ 01 ਜੁਲਾਈ 2021 ਤੋਂ ਲਾਗੂ ਕਰਨ ਦੇ ਮਾਰੂ ਐਲਾਨ ਕੀਤੇ ਜਾ ਰਹੇ ਹਨ,ਜਦੋਂ ਕਿ 01-01-2016 ਤੋਂ ਪੰਜਾਬ ਦੇ ਮੁਲਾਜ਼ਮ ਕੇਂਦਰੀ ਮੁਲਾਜਮਾਂ ਤੋਂ ਘੱਟ ਤਨਖਾਹਾਂ,ਪੈਨਸ਼ਨਾਂ ਅਤੇ ਭੱਤੇ ਪ੍ਰਾਪਤ ਕਰ ਰਹੇ ਹਨ,ਮਹਿੰਗਾਈ ਭੱਤੇ ਦੀਆਂ ਡੀਊ 6 ਕਿਸਤਾਂ ਅਤੇ 148.ਮਹੀਨੇ ਦਾ ਬਕਾਇਆ ਜੋ ਕਰੋੜਾਂ ਰੁਪਏ ਬਣਦਾ ਹੈ,ਸਰਕਾਰ ਦੱਬੀਂ ਬੈਠੀ ਹੈ,ਵਿਭਾਗਾਂ ਦੇ ਪੁਨਰਗਠਨ ਦੀ ਆੜ ਚ ਦਰਜ਼ਾਚਾਰ ਸਮੇਤ ਹਜਾਰਾਂ ਰੈਗੂਲਰ ਅਸਾਮੀਆਂ ਖਤਮ ਕਰਕੇ ਅਤੇ ਆਊਟ ਸੋਰਸ ਪ੍ਰਣਾਲੀ ਰਾਹੀਂ ਭਰਤੀ ਕਰਨ ਦਾ ਗਰੀਬ ਮਾਰੂ ਫ਼ੈਸਲਾ ਕਰ ਦਿੱਤਾ ਹੈ,01-01-15 ਤੋਂ ਪਰਖਕਾਲ ਦੌਰਾਨ ਮੁੱਢਲੀ ਤਨਖਾਹ ਚ ਭਰਤੀ ਨਾਲ ਆਰਥਿਕ ਸੋਸ਼ਣ ਜਾਰੀ ਹੈ,ਮੁਲਾਜਮ ਆਗੂਆਂ ਨੇ ਕਿਹਾ ਕਿ ਹਰ ਤਰਾਂ ਦੇ ਕੱਚੇ,ਠੇਕਾ ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ,ਪੁਰਾਣੀ ਪੈਨਸ਼ਨ ਲਾਗੂ ਕਰਨ ਆਦਿ ਸਬੰਧੀ ਕੀਤੇ ਵਾਅਦੇ ਪੂਰੇ ਕਰਨ ਤੋਂ ਕੈਪਟਨ ਸਰਕਾਰ ਪੂਰੀ ਤਰ੍ਹਾਂ ਮੁੱਕਰ ਗਈ ਹੈ,ਚੌਥਾ ਦਰਜ਼ਾ ਅਤੇ ਠੇਕਾ ਮੁਲਾਜ਼ਮਾਂ ਨੂੰ ਮੁੜ ਗੁਲਾਮੀਂ ਵੱਲ ਧੱਕਿਆ ਜਾ ਰਿਹਾ ,ਇਸ ਲਈ ਜਲਦੀ ਹੀ ਸਾਂਝੇ ਫਰੰਟ ਦੀ ਮੀਟਿੰਗ ਵਿੱਚ ਵਿਚਾਰਨ ਉਪਰੰਤ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ।

   
  
  ਮਨੋਰੰਜਨ


  LATEST UPDATES











  Advertisements