View Details << Back

ਆਮ ਆਦਮੀ ਪਾਰਟੀ ਪਟਿਆਲਾ ਦਿਹਾਤੀ ਵੱਲੋਂ ਇੱਕ ਜ਼ਰੂਰੀ ਮੀਟਿੰਗ ਕੀਤੀ ਆਯੋਜਿਤ

ਪਟਿਆਲਾ 30 ਮਈ (ਬੇਅੰਤ ਸਿੰਘ ਰੋਹਟੀ ਖਾਸ) ਜਿਸ ਵਿੱਚ ਗੁਰਪ੍ਰੀਤ ਸਿੰਘ ਥਿੰਦ ਅਤੇ ਪ੍ਰੀਤੀ‌ ਸਨੌਰ ਦੀ ਮਿਹਨਤ ਸਦਕਾ ਸੋਨੀਆ , ਪੂਜਾ ਅਤੇ ਰੀਆ ਜਿਨ੍ਹਾਂ ਅਕਾਲੀ ਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਾ ਆਸ਼ਵਾਸਨ ਦਿਵਾਇਆ। ਸ਼ਾਮਲ ਹੋਣ ਵਾਲੇ ਆਗੂਆਂ ਨੇ ਦੋਸ਼ ਲਾਇਆ ਕਿ ਅਕਾਲੀ ਦਲ ਹੁਣ ਸਿਰਫ ਪਿਉ ਪੁੱਤ ਦੀ ਪਾਰਟੀ ਬਣਕੇ ਰਹਿ ਗਈ ਹੈ। ਜਿਸ ਵਿੱਚ ਹੋਰਨਾਂ ਆਗੂਆਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ। ਅੱਜ ਵੱਡੇ-ਵੱਡੇ ਅਹੁਦੇਦਾਰ ਪਾਰਟੀ ਦੀਆਂ ਨੀਤੀਆਂ ਕਾਰਨ ਛੱਡ ਕੇ ਜਾ ਰਹੇ ਹਨ। ਸਾਨੂੰ ਵੀ ਆਉਣ ਵਾਲਾ ਭਵਿੱਖ ਆਮ ਆਦਮੀ ਪਾਰਟੀ ਵਿੱਚ ਨਜ਼ਰ ਆ ਰਿਹਾ ਹੈ ਜਿਵੇਂ ਕਿ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੀ ਜਨਤਾ ਨੂੰ ਕਰਕੇ ਦਿਖਾਇਆ ਹੈ ਕਰੋਨਾ ਕਾਲ ਦੌਰਾਨ ਵੀ ਆਮ ਆਦਮੀ ਪਾਰਟੀ ਆਪਣੀ ਦਿੱਲੀ ਦੀ ਜਨਤਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੀ ਉਸਤੋਂ ਸਾਬਿਤ ਹੁੰਦਾ ਹੈ ਕਿ ਪਾਰਟੀ ਲੋਕ ਹਿਤੈਸ਼ੀ ਅਤੇ ਸਭਨੂੰ ਨਾਲ ਲੈ ਕੇ ਚੱਲਣ ਵਿੱਚ ਯਕੀਨ ਰੱਖਦੀ ਹੈ। ਇਸ ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਅਮਰੀਕ ਸਿੰਘ ਬੰਗੜ ਸੁਖਦੇਵ ਸਿੰਘ ਔਲਖ ਜੁਆਇੰਟ ਸਕੱਤਰ ਸਾਬਕਾ ਕਰਮਚਾਰੀਆਂ ਵਿੰਗ ਵੀਰਪਾਲ ਕੌਰ ਚਹਿਲ ਸਾਬਕਾ ਪ੍ਰਧਾਨ ਮਹਿਲਾ ਵਿੰਗ ਪਟਿਆਲਾ ਡਿੰਪਲ ਬੱਚਾ ਪ੍ਰੀਤ ਘੁੰਮਣ ਸਰਵਣ ਕੋਰ ਹਰਪ੍ਰੀਤ ਸਿੰਘ ਨੇ ਸ਼ਮੂਲੀਅਤ ਕੀਤੀ।

   
  
  ਮਨੋਰੰਜਨ


  LATEST UPDATES











  Advertisements