View Details << Back

ਡੀ.ਬੀ.ਜੀ. ਨੇ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਆਯੋਜਿਤ ਕੀਤਾ।

ਪਟਿਆਲਾ 30 ਮਈ ਬੇਅੰਤ ਸਿੰਘ ਰੋਹਟੀ ਸਿੰਘ) ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ: ਪੰਜਾਬ ਪਟਿਆਲਾ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਸਿਤਾਰ ਮੁਹੰਮਦ ਸਰਪੰਜ ਰੋਂਗਲਾ ਦੇ ਯਤਨ ਸਦਕਾ ਗੁਰੂਦੁਆਰਾ ਸਾਹਿਬ ਪਿੰਡ ਰੋਂਗਲਾ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਗੁਰਦੀਪ ਸਿੰਘ ਦੀ ਅਗਵਾਈ ਵਿਚ ਬਲੱਡ ਬੈਂਕ ਦੀ ਟੀਮ ਨੇ ਸਫਲਤਾ ਪੂਰਵਕ ਕੈਂਪ ਦਾ ਆਯੋਜਨ ਕੀਤਾ, ਮਨਜੀਤ ਸਿੰਗ ਪੂਰਬਾ ਪ੍ਰਾਜੈਕਟ ਇੰਚਾਰਜ ਡੀ.ਬੀ.ਜੀ ਖੂਨਦਾਨ ਕੈਂਪ ਨੇ ਕਿਹਾ ਇਸ ਤਰ੍ਹਾਂ ਦੇ ਕੈਂਪਾਂ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਪਹਿਲੀ ਵਾਰ ਖੂਨਦਾਨ ਕਰਕੇ ਆਪਣੀ ਝਿਜਕ, ਫੋਬਿਆ ਅਤੇ ਡਰ ਖਤਮ ਕਰਦੇ ਲੈਦੇ ਹਨ। ਕੈਪਟਨ ਹਰਜਿੰਦਰ ਸਿੰਘ ਪ੍ਰਾਜੈਕਟ ਇੰਚਾਰਜ ਡੀ.ਬੀ.ਜੀ ਮੋਬਾਇਲ ਬਲੱਡ ਬੈਂਕ ਨੇ ਕਿਹਾ ਇਨਾਂ ਕੈਪਾਂ ਵਿਚ ਹੋਮਿਓਗਲੋਬਿਨ ਅਤੇ ਬਲੱਡ ਗਰੁੱਪ ਵੀ ਚੈਕ ਹੋ ਜਾਂਦਾ ਹੈ। ਜਿਸ ਕਾਰਨ ਐਮਰਜੈਂਸੀ ਮੌਕੇ ਖੂਨਦਾਨ ਕਰਨ ਦੀ ਕੋਈ ਮੁਸ਼ਕਿਲ ਨਹੀ ਹੁੰਦੀ। ਸਿਤਾਰ ਮੁਹੰਮਦ ਸਰਪੰਚ ਅਤੇ ਹਰ ਤਿੰਨ ਮਹੀਨੇ ਬਆਦ ਖੂਨਦਾਨ ਕਰਨ ਵਾਲੇ ਖੂਨਦਾਨੀ ਨੇ, ਅੱਜ ਖੂਨਦਾਨ ਵੀ ਕੀਤਾ ਅਤੇ ਆਪਣੇ ਪਿੰਡ ਦੇ ਲੋਕਾਂ ਨੂੰ ਘਰ-ਘਰ ਜਾ ਕੇ ਖੂਨਦਾਨ ਕਰਨ ਦੀ ਲਹਿਰ ਨੂੰ ਕਾਮਯਾਬ ਕਰਨ ਲਈ ਵੀ ਪ੍ਰੇਰਿਆ, ਮੁਹੰਮਦ ਰਮਜਾਨ ਢਿਲੋਂ ਨੇ ਖੂਨਦਾਨੀਆਂ ਨੂੰ ਲਚਕਾਣੀ, ਲੰਗ, ਸਿਓਣਾ ਅਤੇ ਪਿੰਡ ਰੋਂਗਲਾ ਤੋਂ ਲੈ ਕੇ ਆਉਣ ਅਤੇ ਛੱਡਣ ਦੀ ਸੇਵਾ ਨਿਭਾਈ ਤਾਂ ਕਿ ਖੂਨਦਾਨੀਆਂ ਦਾ ਹੋਸਲਾਂ ਅਫਜਾਈ ਹੁੰਦੀ ਰਹੇ। ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਹਰੇਕ ਖੂਨ ਦਾਨੀ ਨੂੰ ਆਕਸੀਜਨ ਪਲਾਂਟ, ਗਮਲੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਕੈਂਪ ਦੀ ਸਫਲਤਾ ਲਈ ਡਾ.ਰਾਕੇਸ਼ ਵਰਮੀ ਆਜੀਵਨ ਪ੍ਰਧਾਨ ਡੀ.ਬੀ.ਜੀ ਨੇ ਆਏ ਹੋਏ ਖੂਨਦਾਨੀ ਸੈਂਦ ਬਾਈ, ਸਕੰਦਰ ਹੰਸ, ਅਸਲਮ, ਦਿਲਸ਼ਾਦ, ਗੁਲਾਮ, ਰਮਜਾਨ ਖਾਂ, ਪ੍ਰਕਾਸ਼, ਮਾਲੂ ਬਾਈ, ਰਜੀਕ, ਅਮੀਰ ਖਾਂ, ਅਸਕਲ ਖਾਂ, ਮੱਖਣ, ਰਵਿੰਦਰ ਕੁਮਾਰ ਪੁਲਿਸ ਸੁਪਰਡੈਂਟ, ਪ੍ਰੇਮ ਚੰਦ ਗੁਪਤਾ ਦਾ ਧੰਨਵਾਦ ਕੀਤਾ। ਇਹ ਜਾਣਕਾਰੀ ਡੀ.ਜੀ.ਬੀ ਦੇ ਪਬਲਿਕ ਰਿਲੇਸ਼ਨ ਅਫਸਰ ਫਕੀਰ ਚੰਦ ਮਿੱਤਲ ਨੇ ਦਿੱਤੀ।

   
  
  ਮਨੋਰੰਜਨ


  LATEST UPDATES











  Advertisements