View Details << Back

ਭਵਾਨੀਗੜ ਚ ਵਪਾਰ ਮੰਡਲ ਦਾ ਗਠਨ
ਹਨੀ ਕਾਸਲ ਸਰਬ ਸੰਮਤੀ ਨਾਲ ਬਣੇ ਪ੍ਰਧਾਨ .ਵਿਜੈ ਗਰਗ ਪ੍ਰੈਸ ਸਕੱਤਰ ਬਣੇ

ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ) ਇੱਥੇ ਬਾਬਾ ਪੋਥੀ ਵਾਲਾ ਦੇ ਡੇਰੇ ਵਿਖੇ ਭਵਾਨੀਗੜ੍ਹ ਦੇ ਸਾਰੇ ਦੁਕਾਨਦਾਰਾਂ ਦੀਆਂ ਅਲੱਗ ਅਲੱਗ ਬਣੀਆਂ ਹੋਈਆਂ ਐਸੋਸੀਏਸ਼ਨਾਂ ਜਿਵੇਂ ਕਿ ਕਰਿਆਨਾ ਐਸੋਸੀਏਸ਼ਨ ਕੱਪੜਾ ਐਸੋਸੀਏਸ਼ਨ ਮੋਬਾਈਲ ਐਸੋਸੀਏਸ਼ਨ ਸਪੇਅਰ ਪਾਰਟਸ ਐਸੋਸੀਏਸ਼ਨ ਵਗੈਰਾ ਵਗੈਰਾ ਜੋ ਕਿ ਲਗਪਗ ਤੀਹ ਦੇ ਕਰੀਬ ਹਨ ਦੇ ਪ੍ਰਧਾਨ ਅਤੇ ਮੈਂਬਰਾਂ ਦੀ ਇਕ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਸਾਰਿਆਂ ਨੇ ਮਿਲ ਕੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰ ਸਭ ਨੂੰ ਰਲ ਕੇ ਇਕ ਸਾਂਝਾ ਪਲੇਟਫਾਰਮ ਬਣਾਉਣਾ ਚਾਹੀਦਾ ਹੈ ਤਾਂ ਕਿ ਭਵਾਨੀਗਡ਼੍ਹ ਦੇ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਸ ਦਾ ਰਲ ਮਿਲ ਕੇ ਸਹਾਇਤਾ ਕੀਤੀ ਜਾਵੇ ਉਹ ਮੁਸ਼ਕਿਲ ਚਾਹੇ ਪ੍ਰਸ਼ਾਸਨ ਵੱਲੋਂ ਚਾਹੇ ਕਿਸੇ ਵਪਾਰੀ ਵੱਲੋਂ ਜਾਂ ਕਿਸੇ ਗਾਹਕ ਵੱਲੋਂ ਹੋਵੇ ਸਾਰਿਆਂ ਨੇ ਸਹਿਮਤੀ ਨਾਲ ਵਿਚਾਰ ਕਰਨ ਤੋਂ ਬਾਅਦ ਭਵਾਨੀਗਡ਼੍ਹ ਵਿੱਚ ਵਪਾਰ ਮੰਡਲ ਬਣਾਉਣ ਦਾ ਸੁਝਾਅ ਦਿੱਤਾ ਜਿਸ ਵਿਚ ਸਾਰੀਆਂ ਐਸੋਸੀਏਸ਼ਨਾਂ ਦੇ ਮੈਂਬਰਾਂ ਪ੍ਰਧਾਨਾਂ ਨੇ ਹੱਥ ਖਡ਼੍ਹੇ ਕਰਕੇ ਵਪਾਰ ਮੰਡਲ ਬਣਾਉਣ ਲਈ ਸਹਿਮਤੀ ਦਿੱਤੀ ਅਤੇ ਕਿਹਾ ਕਿ ਇਹ ਵਪਾਰ ਮੰਡਲ ਦੀ ਇੱਕ ਕਾਰਜਕਾਰਨੀ ਕਮੇਟੀ ਬਣਾਈ ਜਾਵੇ ਅਤੇ ਸਾਰੀਆਂ ਐਸੋਸੀਏਸ਼ਨਾਂ ਇਸ ਕਾਰਜਕਾਰਨੀ ਕਮੇਟੀ ਨਾਲ ਮੋਢੇ ਨਾਲ ਮੋਢਾ ਲਾ ਕੇ ਏਕਤਾ ਦਾ ਸਬੂਤ ਦਿੰਦੇ ਹੋਏ ਕੰਮ ਕਰਨਗੀਆਂ
ਜਿਸ ਵਿੱਚ ਸਾਰਿਆਂ ਨੇ ਸਹਿਮਤੀ ਨਾਲ ਹਨੀ ਕਾਂਸਲ ਨੂੰ ਵਪਾਰ ਮੰਡਲ ਦਾ ਪਹਿਲਾ ਪ੍ਰਧਾਨ ਬਣਾਉਣ ਦੀ ਤਜਵੀਜ਼ ਰੱਖੀ ਉਥੇ ਹਾਜ਼ਰ ਸਭ ਨੇ ਤਾੜੀਆਂ ਵਜਾ ਕੇ ਹਨੀ ਕਾਂਸਲ ਨੂੰ ਪ੍ਰਧਾਨ ਬਣਾਉਣ ਦੇ ਨਾਲ ਨਾਲ ਸ਼ਾਮ ਸਚਦੇਵਾ ਨੂੰ ਮੀਤ ਪ੍ਰਧਾਨ ਸੁਰੇਸ਼ ਕਾਂਸਲ ਨੂੰ ਸਕੱਤਰ ਹੈਪੀ ਗੋਇਲ ਨੂੰ ਖਜ਼ਾਨਚੀ ਕ੍ਰਿਸ਼ਨ ਸਿੰਗਲਾ ਨੂੰ ਸਹਾਇਕ ਸਕੱਤਰ, ਵਿਜੈ ਗਰਗ ਨੂੰ ਪ੍ਰੈੱਸ ਸਕੱਤਰ ਅਤੇ ਨਰਾਤਾ ਰਾਮ ਗੋਇਲ, ਜੋਗਿੰਦਰਪਾਲ ਭਾਂਬਰੀ, ਜਸਬੀਰ ਪਾਲ ਸ਼ਰਮਾ ਹਨੀ ਢਾਬਾ ਸਤਨਰਾਇਣ ਕਾਂਸਲ ਭੋਲਾ ਦੇਵਰਾਜ ਸ਼ਰਮਾ ਨੂੰ ਸਲਾਹਕਾਰ ਬਣਾਇਆ ਗਿਆ। ਵਪਾਰ ਮੰਡਲ ਦੇ ਨਵੇਂ ਬਣੇ ਪ੍ਰੈੱਸ ਸਕੱਤਰ ਵਿਜੇ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਹਿਲੀ ਕਾਰਜਕਾਰਨੀ ਦੀ ਮਿਆਦ ਤਿੰਨ ਮਹੀਨਿਆਂ ਦੀ ਰੱਖੀ ਗਈ ਹੈ ਜੋ ਕਿ ਬਾਅਦ ਵਿੱਚ ਦੁਬਾਰਾ ਸੋਚ ਵਿਚਾਰ ਕਰ ਕੇ ਅਗਲੀ ਰਣਨੀਤੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਵਪਾਰ ਮੰਡਲ ਦੀ ਇਕ ਤੀਹ ਤੋਂ ਚਾਲੀ ਮੈਂਬਰਾਂ ਦੀ ਐਗਜ਼ੈਕਟਿਵ ਕਮੇਟੀ ਦੀ ਚੋਣ ਜਿਸ ਵਿੱਚ ਫਕੀਰ ਚੰਦ ਸਿੰਗਲਾ ਸਾਬਕਾ ਕੌਂਸਲਰ, ਸੁਦਰਸ਼ਨ ਸਲਦੀ ਕੌਂਸਲਰ,ਗੁਰਵਿੰਦਰ ਸਿੰਘ ਸੱਗੂ ਕੌਂਸਲਰ, ਮਨੀਸ਼ ਕੱਦ ਗਿੰਨੀ, ਅਨਿਲ ਕਾਂਸਲ ਪ੍ਰਧਾਨ ਰੋਟਰੀ ਕਲੱਬ, ਵਿੱਕੀ ਧਵਨ, ਪ੍ਰਦੀਪ ਆਨੰਦ, ਮੁਕੇਸ਼ ਸਿੰਗਲਾ ਪੱਤਰਕਾਰ, ਨਰਿੰਦਰ ਸਿੰਗਲਾ, ਸੋਮਨਾਥ ਗਰਗ, ਬਬਲੇਸ਼ ਗੋਇਲ, ਸੁਸ਼ੀਲ ਪੋਪਲੀ ਕੇਸ਼ਵ ਸਵੀਟਸ, ਦੀਪਕ ਗੁਪਤਾ, ਪ੍ਰਿੰਸ ਸਿੰਗਲਾ, ਜੋਨੀ ਕਾਲੜਾ, ਪ੍ਰਦੀਪ ਸਿੰਗਲਾ, ਦੀਪਕ ਗਰਗ, ਵਿਨੋਦ ਮਿੱਤਲ, ਅੰਕਿਤ ਮਿੱਤਲ, ਰਾਮਚੰਦ ਲੌਂਗੋਵਾਲੀਆ, ਸ਼ਿੱਬੂ ਗੋਇਲ, ਹਾਕਮ ਸਿੰਘ, ਅਮਿਤ ਕੁਮਾਰ ਸ਼ਿਵਾ ਸੀਮਿੰਟ, ਰਾਮ ਗੋਇਲ, ਭਵਨੀਸ਼ ਮਿੱਤਲ, ਚੀਨੂੰ ਮਡ਼ਕਨ, ਪਰਵੀਨ, ਜਸਪਾਲ ਚੰਦ, ਸੋਨੂੰ ਗਰਗ, ਜਸਵੀਰ ਗਰਗ, ਮਿੰਟੂ ਗਰਗ, ਵਿਨੋਦ ਜਿੰਦਲ, ਪੁਨੀਤ ਗੋਇਲ, ਰੋਹਿਤ ਗੋਇਲ, ਰਿੰਕੂ ਗੋਇਲ, ਸੰਜੀਵ ਪੁਰੀ, ਪ੍ਰਦੀਪ ਕੁਮਾਰ ਸਲਦੀ, ਨਿਤਿਨ ਖੋਸਲਾ, ਕ੍ਰਿਸ਼ਨ ਗੋਇਲ, ਰਾਜੀਵ ਕਾਂਸਲ, ਵਿਨੋਦ ਕੁਮਾਰ, ਜਸਵਿੰਦਰ ਸਿੰਘ ਜਿੰਮੀ ਮੈਡੀਕਲ, ਪਾਲਾ ਰਾਮ ਗਰਗ, ਮੁਨੀਸ਼ ਸਿੰਗਲਾ, ਅਜੇ ਗਰਗ, ਹਰਿੰਦਰ ਆਹੂਜਾ,ਸਤੀਸ਼ ਗਰਗ, ਬਿੱਕਰ ਆਸ਼ਟਾ, ਪਾਸ਼ੀ ਰਾਮ, ਜੀਵਨ ਮਿੱਤਲ, ਅੰਮ੍ਰਿਤ ਲਾਲ ਗਰਗ, ਸੋਹਣ ਲਾਲ ਕਲਾਥ ਹਾਊਸ, ਤਰਸੇਮ ਜਿੰਦਲ, ਮਨਦੀਪ ਬਾਂਸਲ (ਮਨਦੀਪ ਬਾਂਸਲ ਗਰੀਨ ਫਾਊਂਡੇਸ਼ਨ), ਰਾਜੀਵ ਬਾਂਸਲ, ਸਤੀਸ਼ ਬਾਂਸਲ ਆਦਿ ਚੁਣੇ ਗਏ।


   
  
  ਮਨੋਰੰਜਨ


  LATEST UPDATES











  Advertisements