View Details << Back

ਰਹਿਬਰ ਆਯੂਰਵੈਦਿਕ ਅਤੇ ਯੂਨਾਨੀ ਟਿਬੀ ਮੈਡੀਕਲ ਕਾਲਜ਼ ਦਾ ਨਤੀਜਾ ਰਿਹਾ ਸਾਨਦਾਰ

ਭਵਾਨੀਗੜ (ਗੁਰਵਿੰਦਰ ਸਿੰਘ ) ਰਹਿਬਰ ਆਯੂਰਵੈਦਿਕ ਅਤੇ ਯੂਨਾਨੀ ਟਿਬੀ ਮੈਡੀਕਲ ਕਾਲਜ਼ ਦੇ ਬੀ.ਯੂ.ਐਮ.ਐਸ ਦੇ ਸਾਲ ਪਹਿਲਾ ਅਤੇ ਸਾਲ ਦੂਜਾ ਅਤੇ ਸਾਲ ਤੀਜਾ ਦਾ ਨਤੀਜ਼ਾ ਗੁਰੂ ਰਵੀਦਾਸ ਯੂਨੀਵਰਸਿਟੀ ਹੁਸ਼ਿਆਰਪੁਰ ਪੰਜਾਬ ਵੱਲੋ ਮਿਤੀ 10/06/2021 ਨੂੰ ਘੋਸ਼ਿਤ ਕੀਤਾ ਗਿਆ ਸੀ ਜਿਸ ਵਿੱਚ ਬੀ.ਯੂ.ਐਮ.ਐਸ ਕੋਰਸ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਫਾਤਿਮਾ ਜੌਹਰਾ (672—900), ਰੋਹਕੀਆ (662—900), ਤਬੁਸਮ (656—900) ਅਤੇ ਬੀ.ਯੂ.ਐਮ.ਐਸ ਦੇ ਦੂਜੇੇ ਸਾਲ ਦੇ ਵਿਦਿਆਰਥੀਆਂ ਆਸਿਫ ਸਦਿਕੀ (681—900), ਮੋਹਮਦ ਇਸਤਆਕ ਆਲਮ (666—900) ਅਤੇ ਸਨਵਾਜ ਅਖਤਰ (663—900) ਅਤੇ ਬੀ.ਯੂ.ਐਮ.ਐਸ ਦੇ ਤੀਸਰੇ ਸਾਲ ਦੇ ਵਿਦਿਆਰਥੀਆ ਨੇ ਗੁਲਇਸਤਾ ਖਾਨ (901—1200), ਤਬੁਸਮ ਖਾਨ (869—1200), ਇਮਰਾਨ ਉਮੀਦ ਖਾਨ (855—1200), ਅੰਕ ਪ੍ਰਾਪਤ ਕੀਤੇ। ਵਿਦਿਆਰਥੀਆਂ ਦੀ ਸਫਲਤਾ ਤੇ ਕਾਲਜ਼ ਦੇ ਚੇਅਰਮੈਨ ਡਾ ਐਮ ਐਸ ਖਾਨ ਅਤੇ ਵਾਇਸ ਚੇਅਰਪਰਸ਼ਨ ਕਾਫਿਲਾ ਖਾਨ ਨੇ ਵਿਦਿਆਰਥੀਆਂ ਨੂੰ ਇਸ ਵੱਡੀ ਸਫਲਤਾ ਲਈ ਮੁਬਾਰਕਬਾਦ ਦਿੱਤੀ। ਉਨਾਂ ਨੇ ਕਿਹਾ ਕਿ ਅਧਿਆਪਕ ਸਾਹਿਬਾਨਾ ਦੀ ਮਿਹਨਤ ਸਦਕਾ ਹੀ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ। ਇਸ ਮੌਕੇ ਪ੍ਰਿੰਸੀਪਲ ਡਾ. ਜਾਫਰੀ ਨੇ ਸਾਰੇ ਵਿਦਿਆਰਥੀਆ ਅਤੇ ਸਬੰਧਤ ਅਧਿਆਪਕ ਸਾਹਿਬਾਨਾਂ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਭਵਿੱਖ ਵਿਚ ਅਜਿਹੇ ਹੀ ਸ਼ਾਨਦਾਰ ਨਤੀਜੇ ਲਿਆਉਣੇ ਚਾਹੀਦੇ ਹਨ ਤਾ ਜੋ ਵਿਦਿਆਰਥੀ ਆਪਣੇ ਕਾਲਜ਼ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ। ਇਸ ਲਈ ਸਾਨੂੰ ਆਪਸ ਵਿਚ ਮਿਲ ਜੁਲ ਕੇ ਸਖਤ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਵਿਦਿਅਰਥੀਆਂ ਦੇ ਆਉਣ ਵਾਲਾ ਭਵਿੱਖ ਵੀ ਸ਼ਾਨਦਾਰ ਬਣ ਸਕੇ ।

   
  
  ਮਨੋਰੰਜਨ


  LATEST UPDATES











  Advertisements