View Details << Back

ਸਰਕਾਰੀ ਹਾਈ ਸਮਾਰਟ ਸਕੂਲ ਬਲਿਆਲ ਵਿਖੇ ਲਗਾਇਆ ਆਨਲਾਈਨ ਸਮਰ ਕੈਂਪ

ਭਵਾਨੀਗੜ੍ਹ (ਗੁਰਵਿੰਦਰ ਸਿੰਘ)ਸਰਕਾਰੀ ਹਾਈ ਸਮਾਰਟ ਸਕੂਲ ਬਲਿਆਲ ਵਿਖੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਕੂਲ ਹੈੱਡਮਿਸਟਰਸ ਸ੍ਰੀਮਤੀ ਸ਼ੀਨੂ ਦੀ ਯੋਗ ਅਗਵਾਈ ਹੇਠ ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਬਲਿਆਲ ਵਿਖੇ ਆਨਲਾਈਨ ਸਮਰ ਕੈਂਪ ਲਗਾਇਆ ਗਿਆ ਇਸ ਕੈਂਪ ਮਿਤੀ 20/05/2021 ਤੋਂ ਸ਼ੁਰੂ ਹੋ ਕੇ 10/06/2021 ਤਕ ਲਗਾਇਆ ਜਿਸ ਵਿੱਚ ਹਰ ਰੋਜ਼ ਵੱਖ ਵੱਖ ਗਤੀਵਿਧੀਆਂ ਜਿਵੇਂ ਯੋਗ ਮਹਿੰਦੀ ਕੰਪੀਟੀਸ਼ਨ, ਸੁੰਦਰ ਸਿਖਲਾਈ ਮੁਕਾਬਲੇ, ਲੋਕ ਨਾਚ ਮੁਕਾਬਲੇ ਦਸਤਾਰਬੰਦੀ, ਕਰਾਫਟ ਵਰਕ ਪੌਦੇ ਲਗਾਉਣੇ ਅਤੇ ਪੇਂਟਿੰਗ ਮੁਕਾਬਲੇ ਆਦਿ ਕਰਵਾਏ ਗਏ ਇਸ ਮੌਕੇ ਮੁੱਖ ਅਧਿਆਪਕ ਜੀ ਨੇ ਦੱਸਿਆ ਕਿ ਇਸ ਸਮਰ ਕੈਂਪ ਵਿੱਚ ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ ਮੁੱਖ ਅਧਿਆਪਕਾ ਜੀ ਇਸ ਸਮਰ ਕੈਂਪ ਵਿੱਚ ਭਾਗ ਲੈਣ ਆਏ ਵਿਦਿਆਰਥੀਆਂ ਨੂੰ ਗਾਈਡ ਕਰਨ ਲਈ ਸਕੂਲ ਐਕਟੀਵਿਟੀ ਇੰਚਾਰਜ ਸ੍ਰੀਮਤੀ ਜਸਬੀਰ ਕੌਰ ਅਤੇ ਸ੍ਰੀਮਤੀ ਪਰਮਜੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅੱਗੇ ਤੋਂ ਵੀ ਅਜਿਹੇ ਮੁਕਾਬਲੇ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸ੍ਰੀਮਤੀ ਪ੍ਰਿੰਸੀਪਲ ਮੈਡਮ ਸ਼ੀਨੂ ਜੀ ਨੇ ਕਿਹਾ ਕਿ ਕੋਰੋਨਾ ਕਾਲ ਦੇ ਦੌਰਾਨ ਜਿੱਥੇ ਸਕੂਲ ਬੰਦ ਹਨ ਉਥੇ ਹੀ ਬੱਚਿਆਂ ਨੂੰ ਸਕੂਲ ਨਾਲ ਅਤੇ ਕਿਸੇ ਨਾ ਕਿਸੇ ਤਰੀਕੇ ਐਕਟੀਵਿਟੀਆਂ ਨਾਲ ਜੋੜ ਕੇ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਬੱਚੇ ਘਰ ਵਿਚ ਬੈਠ ਕੇ ਕਿਸੇ ਨਾ ਕਿਸੇ ਕੰਮ ਵੱਲ ਲੱਗੇ ਰਹਿਣ ਅਤੇ ਆਓੁਣ ਵਾਲੇ ਸਮੇ ਵਿੱਚ ਹਰ ਖੇਤਰ ਵਿੱਚ ਮੱਲਾਂ ਮਾਰਕੇ ਆਪਣੇ ਸਕੂਲ.ਅਧਿਆਪਕਾਂ ਅਤੇ ਮਾਤਾ ਪਿਤਾ ਦਾ ਨਾ ਰੋਸ਼ਨ ਕਰਨ ।

   
  
  ਮਨੋਰੰਜਨ


  LATEST UPDATES











  Advertisements