View Details << Back

ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ, ਜਿੰਮ ਸਿਨਮਾ ਹਾਲ, ਰੈਸਟੋਰੈਂਟ ਖੋਲ੍ਹਣ ਨੂੰ ਮਨਜੂਰੀ, ਨਾਇਟ ਕਰਫਿਊ ਚ ਵੀ ਬਦਲਾਅ

ਚੰਡੀਗੜ੍ਹ : ਪੰਜਾਬ ਵਿਚ ਕੋਰੋਨਾ ਮਾਮਲਿਆਂ ਵਿਚ ਗਿਰਾਵਟ ਆਉਣ ਤੋਂ ਬਾਅਦ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਰਾਹਤ ਦਿੰਦੇ ਹੋਏ ਪਾਬੰਦੀਆਂ ਵਿਚ ਵੱਡੀ ਢਿੱਲ ਦਿੱਤੀ ਹੈ। ਸਰਕਾਰ ਵਲੋਂ ਜਿੰਮ, ਸਿਨੇਮਾਹਾਲ, ਰੈਸਟੋਰੈਂਟ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈ਼ਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਗਲਵਾਰ ਨੂੰ ਹੋਈ ਕੋਵਿਡ ਰੀਵਿਊ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ।
ਇਸ ਤੋਂ ਇਲਾਵਾ ਵਿਆਹ ਸਮਾਗਮ ਅਤੇ ਸਸਕਾਰ ਮੌਕੇ 50 ਲੋਕਾਂ ਦਾ ਇਕੱਠੇ ਨੂੰ ਇਜਾਜ਼ਤ ਦਿੱਤੀ ਗਈ ਹੈ। ਦੂਜੇ ਪਾਸੇ ਹੁਣ ਨਾਈਟ ਕਰਫਿਊ ਰਾਤ 8 ਵਜੇ ਲੱਗੇਗਾ ਅਤੇ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਇਹ ਪਾਬੰਦੀਆਂ 25 ਜੂਨ ਤੱਕ ਲਾਗੂ ਰਹਿਣਗੀਆਂ।


   
  
  ਮਨੋਰੰਜਨ


  LATEST UPDATES











  Advertisements