View Details << Back

ਅਕਾਲੀ ਦਲ ਨੇ ਯੂਥ ਦੇ ਤਿੰਨ ਸਰਕਲਾਂ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ

ਭਵਾਨੀਗੜ੍ਹ,19 ਜੂਨ (ਗੁਰਵਿੰਦਰ ਸਿੰਘ) ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਸ੍ਰੀ ਪ੍ਰਕਾਸ਼ ਚੰਦ ਗਰਗ ਵੱਲੋਂ ਅੱਜ ਇੱਥੇ ਅਨਾਜ ਮੰਡੀ ਵਿਖੇ ਆਪਣੇ ਦਫਤਰ ਵਿੱਚ ਯੂਥ ਵਿੰਗ ਦੇ ਭਵਾਨੀਗੜ੍ਹ ਸਰਕਲ ਦੇ ਪ੍ਰਧਾਨ ਪ੍ਰਭਜੀਤ ਸਿੰਘ ਲੱਕੀ, ਨਦਾਮਪੁਰ ਸਰਕਲ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਘਰਾਚੋਂ ਸਰਕਲ ਦੇ ਪ੍ਰਧਾਨ ਜਗਤਾਰ ਸਿੰਘ ਖੱਟੜਾ ਸਮੇਤ 300 ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ। ਇਸ ਮੌਕੇ ਸ੍ਰੀ ਗਰਗ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਨੌਜਵਾਨ ਵਰਗ ਨੂੰ ਨੌਕਰੀਆਂ ਦੇਣ ਦੀ ਥਾਂ ਹੱਕ ਮੰਗਦੇ ਬੇਰੁਜ਼ਗਰਾਂ  ਨੂੰ ਸੜਕਾਂ ਉੱਤੇ ਭਜਾ ਭਜਾ ਕੇ ਕੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਨੇ ਰਲਮਿਲਕੇ ਦੇਸ਼ ਅਤੇ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਆਪਸੀ ਕਲੇਸ਼ ਵਿੱਚ ਬੁਰੀ ਤਰ੍ਹਾਂ ਉਲਝ ਕੇ ਰਹਿ ਗਈ ਹੈ। ਇਸ ਮੌਕੇ ਹਰਵਿੰਦਰ ਸਿੰਘ ਕਾਕੜਾ, ਨਿਰਮਲ ਸਿੰਘ ਭੜੋ, ਰਵਜਿੰਦਰ ਸਿੰਘ ਕਾਕੜਾ, ਜਗਤਾਰ ਸਿੰਘ ਖੱਟੜਾ, ਪ੍ਰਭਜੀਤ ਸਿੰਘ ਲੱਕੀ,  ਰਵਿੰਦਰ ਸਿੰਘ ਠੇਕੇਦਾਰ, ਕਰਨੈਲ ਸਿੰਘ ਸਹੋਤਾ, ਨਛੱਤਰ ਸਿੰਘ,ਅਜੈਬ ਸਿੰਘ ਭੱਟੀਵਾਲ  ਅਤੇ ਬਲਕਾਰ ਸਿੰਘ ਆਦਿ ਹਾਜ਼ਰ ਸਨ। 

   
  
  ਮਨੋਰੰਜਨ


  LATEST UPDATES











  Advertisements