View Details << Back

ਪੰਜਾਬ ਐਂਡ ਸਿੰਧ ਬੈਂਕ ਭਵਾਨੀਗੜ੍ਹ ਨੇ ਮਨਾਇਆ ਬੈਂਕ ਦਾ 114 ਵਾਂ ਸਥਾਪਨਾਂ ਦਿਵਸ਼

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਜਿਥੇ ਅੱਜ ਪੂਰੇ ਭਾਰਤ ਵਿੱਚ ਪੰਜਾਬ ਐਂਡ ਸਿੰਧ ਬੈਂਕ ਦਾ 114 ਵਾਂ ਸਥਾਪਨਾਂ ਦਿਵਸ਼ ਪੂਰੇ ਜੋਸ਼ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਉਥੇ ਹੀ ਅੱਜ ਭਵਾਨੀਗੜ੍ਹ ਦੀ ਬਰਾਂਚ ਵਿੱਚ ਸਟਾਫ਼ ਵੱਲੋਂ ਆਮ ਜਨਤਾ ਦੇ ਵੱਡੇ ਇਕੱਠ ਨਾਲ ਮਿਲ ਇਕੱਠੇ ਕੇਕ ਕੱਟ ਕੇ ਪੂਰੀ ਧੂਮ-ਧਾਮ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ । ਗੁਬਾਰਿਆਂ ਲੜੀਆਂ ਅਤੇ ਫੁੱਲਾਂ ਨਾਲ ਬੈਂਕ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਹੋਇਆ ਸੀ। ਭਵਾਨੀਗੜ੍ਹ ਦੇ ਬਰਾਂਚ ਮੈਨੇਜਰ ਸ੍ਰੀ ਰਾਜ ਕਮਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅੱਜ ਤੋਂ 113 ਸਾਲ ਪਹਿਲਾਂ 24 ਜੂਨ 1908 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਭਾਈ ਵੀਰ ਸਿੰਘ, ਸੁੰਦਰ ਸਿੰਘ ਮਜੀਠੀਆ ਅਤੇ ਸਰਦਾਰ ਤਰਲੋਚਨ ਸਿੰਘ ਨੇ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਕੀਤੀ ਸੀ। ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਬੈਂਕ ਨਾਲ ਭਾਰਤ ਦਾ ਵੱਡਾ ਹਿੱਸਾ ਜੁੜਿਆ ਹੋਇਆ ਹੈ। ਉਨਾਂ ਆਏ ਸਾਰੇ ਮਹਿਮਾਨਾਂ ਦੇ ਧੰਨਵਾਦ ਦੇ ਨਾਲ਼ ਨਾਲ਼ ਸਭ ਨੂੰ ਬੈਂਕ ਨਾਲ਼ ਜੁੜਨ ਦੀ ਅਪੀਲ ਵੀ ਕੀਤੀ। ਪ੍ਰੋਗਰਾਮ ਦੌਰਾਨ ਸਭ ਨੇ ਸ਼ਾਨਦਾਰ ਪਾਰਟੀ ਦਾ ਆਨੰਦ ਵੀ ਮਾਣਿਆ। ਇਸ ਮੌਕੇ ਸੌਰਭ ਜਲਹੋਤਰਾ, ਮੈਡਮ ਹਰਮਨਜੀਤ, ਮੇਵਾ ਲਾਲ , ਮੈਡਮ ਸੀਮਾ, ਮੈਡਮ ਸਿਵਾਂਗੀ, ਮੈਡਮ ਜਸਵਿੰਦਰ ਕੌਰ, ਸੁਰਜੀਤ ਸਿੰਘ ਪਾਲੀ, ਜਸਵਿੰਦਰ ਸਿੰਘ ਚੋਪੜਾ, ਇੰਸਪੈਕਟਰ ਜਗਦੇਵ ਸ਼ਰਮਾਂ, ਪੁਨੀਤ ਮਿੱਤਲ, ਦੀਪਕ ਕੁਮਾਰ, ਤਰਸੇਮ ਸਿੰਘ ਤੂਰ, ਨਵੀਨ ਵਰਮਾ,ਰਾਘਵ ਗੋਇਲ, ਰਮੇਸ਼ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements