View Details << Back

ਦਿਨ ਦਿਹਾੜੇ ਵਪਾਰੀ ਕੋਲੋਂ ਦੋ ਸੋਨੇ ਦੀਆਂ ਛਾਪਾਂ, ਇੱਕ ਸੋਨੇ ਦਾ ਕੜਾ ਤੇ ਨਕਦੀ ਲੁੱਟ ਕੇ ਫ਼ਰਾਰ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਸ਼ਹਿਰ 'ਚ ਦਿਨ ਦਿਹਾੜੇ ਅਣਪਛਾਤਾ ਵਿਅਕਤੀ ਸ਼੍ਰੀ ਦੁਰਗਾ ਮਾਤਾ ਮੰਦਰ ਕਮੇਟੀ ਦੇ ਸਰਪ੍ਰਸਤ ਤੇ ਮਸ਼ਹੂਰ ਮਠਿਆਈ ਵਿਕਰੇਤਾ ਨੂੰ ਪਲਾਟ ਵਿਖਾਉਣ ਬਹਾਨੇ ਸੁੰਨਸਾਨ ਖੇਤਾਂ 'ਚ ਲੈ ਗਿਆ ਤੇ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ। ਉਕਤ ਲੁਟੇਰਾ ਮਠਿਆਈ ਵਿਕਰੇਤਾ ਕੋਲੋਂ ਦੋ ਸੋਨੇ ਦੀਆਂ ਛਾਪਾਂ, ਇੱਕ ਸੋਨੇ ਦਾ ਕੜਾ ਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਿਆ।ਜਾਣਕਾਰੀ ਦਿੰਦਿਆਂ ਨਾਰਾਇਣਦਾਸ ਸਚਦੇਵਾ ਨੇ ਦੱਸਿਆ ਇੱਕ ਅਣਪਛਾਤਾ ਵਿਅਕਤੀ ਮੋਟਰਸਾਈਕਲ 'ਤੇ ਦੁਪਹਿਰ ਦੇ ਸਮੇਂ ਕਰੀਬ ਸਵਾ ਇਕ ਵਜੇ ਉਨ੍ਹਾਂ ਦੇ ਹੋਟਲ 'ਤੇ ਆਇਆ ਤੇ ਕਹਿਣ ਲੱਗਾ ਕਿ ਉਸ ਨੇ ਨੇੜਲੇ ਪਿੰਡ ਕਾਕੜਾ 'ਚ ਇੱਕ ਕਲੋਨੀ ਕੱਟੀ ਹੈ ਤੇ ਉਹ ਉਨ੍ਹਾਂ ਨੂੰ ਪਲਾਟ ਵਿਖਾ ਕੇ ਲਿਆਉਂਦਾ ਹੈ। ਸੱਚਦੇਵਾ ਨੇ ਦੱਸਿਆ ਕਿ ਉਹ ਉਕਤ ਵਿਅਕਤੀ ਦੀਆਂ ਗੱਲਾਂ 'ਤੇ ਭਰੋਸਾ ਕਰਕੇ ਉਕਤ ਵਿਅਕਤੀ ਮੋਟਰਸਾਈਕਲ 'ਤੇ ਉਨ੍ਹਾਂ ਨੂੰ ਕਾਕੜਾ ਪਿੰਡ ਨੇੜੇ ਸਥਿਤ ਖੇਤਾਂ ਵੱਲ ਨੂੰ ਲੈ ਗਿਆ ਜਿੱਥੇ ਸੁੰਨੀ ਪਈ ਮੋਟਰ 'ਤੇ ਰੋਕ ਕੇ ਉਸ ਨਾਲ ਹੱਥੋਪਾਈ ਕੀਤੀ ਤੇ ਉਸ ਦੀਆਂ ਉਗਲੀਆਂ 'ਚ ਪਾਈਆਂ ਦੋ ਸੋਨੇ ਦੀਆਂ ਛਾਂਪਾਂ, ਇਕ ਕੜਾ ਤੇ 2500 ਦੇ ਕਰੀਬ ਨਕਦੀ ਖੋਹ ਕੇ ਮੌਕੇ ਤੋਂ ਰਫੂ ਚੱਕਰ ਹੋ ਗਿਆ। ਘਟਨਾ ਦਾ ਸ਼ਿਕਾਰ ਹੋਏ ਮੰਦਰ ਕਮੇਟੀ ਦੇ ਸਰਪ੍ਰਸਤ ਨਾਰਾਇਣਦਾਸ ਸਚਦੇਵਾ ਦੇ ਪੁੱਤਰ ਸ਼ਾਮ ਸੱਚਦੇਵਾ ਵਪਾਰ ਮੰਡਲ ਭਵਾਨੀਗੜ੍ਹ ਨੇ ਦੱਸਿਆ ਲੁੱਟਖੋਹ ਕਰਨ ਵਾਲੇ ਵਿਅਕਤੀ ਦੀ ਫੋਟੋ ਉਨ੍ਹਾਂ ਦੀ ਦੁਕਾਨ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਵਾਰਦਾਤ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਲੁਟੇਰੇ ਨੂੰ ਕਾਬੂ ਕਰਕੇ ਉਨਾਂ੍ਹ ਦਾ ਲੁੱਟਿਆ ਸਾਮਾਨ ਵਾਪਸ ਦਿਵਾਇਆ ਜਾਵੇ।

   
  
  ਮਨੋਰੰਜਨ


  LATEST UPDATES











  Advertisements