View Details << Back

ਕਿਸਾਨ ਯੂਨੀਅਨ ਵਲੋ ਵੱਧਦੀ ਮਹਿੰਗਾਈ ਨੂੰ ਲੈ ਕੇ 8 ਜੁਲਾਈ ਨੂੰ ਦੋ ਘੰਟਿਆਂ ਲਈ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ
ਦੋ ਘੰਟੇ ਲਈ ਰੋਡ ਦੀ ਇੱਕ ਸਾਇਡ ਗੱਡੀਆ ਅਤੇ ਗੈਸ ਸਿਲੰਡਰ ਰੱਖ ਸਰਕਾਰ ਖਿਲਾਫ ਕੀਤਾ ਜਾਵੇਗਾ ਰੋਸ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਵੱਲੋਂ ਟੋਲ ਪਲਾਜ਼ਾ ਕਾਲਾਝਾੜ ਵਿਖੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋ ਦੀ ਅਗਵਾਈ ਵਿੱਚ ਕਾਲੇ ਕਾਨੂੰਨਾਂ ਦੇ ਖਿਲਾਫ ਲੱਗੇ ਮੋਰਚੇ ਨੂੰ ਅੱਜ ਲੱਗਭਗ 280 ਦਿਨ ਹੋ ਗਏ ਹਨ ਅਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਮਾਵਾਂ ਭੈਣਾਂ ਅਤੇ ਕਿਸਾਨ ਮਜ਼ਦੂਰ ਹਾਜਰ ਸਨ ਅਤੇ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਸੰਯੁਕਤ ਮੋਰਚੇ ਦੇ ਫੈਸਲੇ ਤੇ ਕੱਲ੍ਹ ਨੂੰ ਮਿੱਤੀ 8 ਜੁਲਾਈ ਨੂੰ ਵੱਧ ਰਹੀ ਮਹਿੰਗਾਈ ਜਿਵੇਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਰਸੋਈ ਗੈਸ ਦੀਆਂ ਕੀਮਤਾਂ ਨੂੰ ਵਾਪਸ ਕਰਵਾਉਣ ਲਈ ਦੋ ਘੰਟੇ ਲਈ ਰੋਡ ਦੀ ਇੱਕ ਸਾਇੰਡ ਤੇ ਖਾਲੀ ਵਹੀਕਲ ਖੜਾਕੇ ਅਤੇ ਖਾਲੀ ਗੈਸ ਸਿੰਲਡਰ ਰੋਡ ਦੇ ਉਪਰ ਲੇਕੈ ਆਉਣ ਦੀ ਅਪੀਲ ਕੀਤੀ ਗਈ ਅਤੇ ਲਾਸਟ ਤੇ ਪੰਜ ਮਿੰਟ ਹਾਰਨ ਵਜਾ ਕੇ ਅਤੇ ਸਿੰਲਡਰ ਖੜਕਾ ਕੇ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ ਇਸ ਮੌਕੇ ਬਲਾਕ ਆਗੂ ਸੁਖਦੇਵ ਸਿੰਘ ਘਰਾਚੋ ਰਾਜ ਸਿੰਘ ਕਾਲਾਝਾੜ ਨਿਰਭੈ ਸਿੰਘ ਮਸਾਣੀ ਗੁਰਬਚਨ ਸਿੰਘ ਕਾਲਾਝਾੜ ਭਿੰਦਰ ਸਿੰਘ ਘਰਾਚੋ ਸਰਬਜੀਤ ਕੌਰ ਮਨਜੀਤ ਕੌਰ ਰਾਜਪੁਰਾ ਅਤੇ ਹੋਰ ਵੱਡੀ ਗਿਣਤੀ ਚ ਕਿਸਾਨ ਆਗੂ ਹਾਜਰ ਸਨ ।

   
  
  ਮਨੋਰੰਜਨ


  LATEST UPDATES











  Advertisements